ਸੁਖਬੀਰ ਸਿੰਘ ਬਾਦਲ ਨੇ ਮੁਸਲਿਮ ਅਤੇ ਕ੍ਰਿਸ਼ਚਨ ਘੱਟ ਗਿਣਤੀਆਂ ਨੂੰ ਵੱਡੇ ਪੱਧਰ ਤੇ ਜਥੇਬੰਦਕ ਢਾਂਚੇ ਵਿੱਚ ਦਿੱਤਾ ਸਨਮਾਨ

ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਵਿੱਚ ਯੋਗ ਸਨਮਾਨ ਦੇਣ ਵਾਸਤੇ ਹਰ ਹਲਕੇ ਵਿੱਚ ਮਸੀਹ ਭਾਈਚਾਰਾ ਅਤੇ ਮੁਸਲਿਮ ਭਾਈਚਾਰੇ ਦੇ ਹਲਕਾ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ।

By  Amritpal Singh August 21st 2026 04:03 PM

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਖ ਵੱਖ ਘੱਟ ਗਿਣਤੀਆਂ  ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਵਿੱਚ ਯੋਗ ਸਨਮਾਨ ਦੇਣ ਵਾਸਤੇ ਹਰ ਹਲਕੇ ਵਿੱਚ ਮਸੀਹ ਭਾਈਚਾਰਾ ਅਤੇ ਮੁਸਲਿਮ ਭਾਈਚਾਰੇ ਦੇ ਹਲਕਾ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ। 

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਘੱਟ ਗਿਣਤੀਆਂ ਪ੍ਰਤੀ ਉਸਾਰੂ ਵਿਚਾਰਧਾਰਾ ਕਰਕੇ ਪੰਜਾਬ ਭਰ ਵਿੱਚ ਵੱਡੇ ਪੱਧਰ ਤੇ ਕ੍ਰਿਸ਼ਚਨ ਅਤੇ ਮੁਸਲਿਮ ਆਗੂ ਵਧੀਆਂ ਸੇਵਾਵਾਂ ਕਰ ਰਹੇ ਹਨ। ਇਸ ਲਈ ਹਰ ਹਲਕੇ ਵਿੱਚ ਇੱਕ ਇੱਕ ਹਲਕਾ ਪ੍ਰਧਾਨ ਨਿਯੁਕਤ ਕਰਕੇ ਕ੍ਰਿਸ਼ਚਨ ਅਤੇ ਮੁਸਲਿਮ ਭਾਈਚਾਰੇ ਦੀਆਂ ਜਥੇਬੰਦਕ ਕਮੇਟੀਆਂ ਵੀ ਬਣਾਈਆਂ ਜਾਣਗੀਆਂ। ਅੱਜ ਇਸ ਸਬੰਧ ਵਿੱਚ ਸ਼ੁਰੂਆਤ ਕਰਦਿਆਂ ਪੰਜਾਬ ਦੇ 15 ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿੱਚ ਕ੍ਰਿਸ਼ਚਨ ਭਾਈਚਾਰੇ ਦੇ ਹਲਕਾ ਪ੍ਰਧਾਨ ਅਤੇ 19 ਵਿਧਾਨ ਸਭਾ ਹਲਕਿਆਂ ਵਿੱਚ ਮੁਸਲਿਮ ਭਾਈਚਾਰੇ ਦੇ ਆਗੂਆਂ ਨੂੰ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ। ਬਾਕੀ ਹਲਕਿਆਂ ਦੇ ਨਾਵਾਂ ਦਾ ਐਲਾਨ ਵੀ ਛੇਤੀ ਕਰ ਦਿੱਤਾ ਜਾਵੇਗਾ। ਜਿਹਨਾਂ ਆਗੂਆਂ ਨੂੰ ਅੱਜ ਹਲਕਾ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ 

ਹਲਕਾ ਪ੍ਰਧਾਨ ਕ੍ਰਿਸ਼ਚਨ ਭਾਈਚਾਰਾ 

ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਸ਼੍ਰੀ ਸੂਰਜ ਪ੍ਰਕਾਸ਼ ਅਵਾਂਖੀ ਗੇਟ, ਸੁਜਾਨਪੁਰ  ਮਦਨ ਲਾਲ ਹਰੀਅਲ, ਸ੍ਰੀ ਹਰਗੋਬਿੰਦਪੁਰ ਰਮੇਸ਼ ਆਜਾਦ ਪੰਜਗਰਾਈਆਂ, ਲੁਧਿਆਣਾ (ਸੈਂਟਰਲ)  ਸੁਨੀਲ ਡੈਨਿਸ ਸਟੀਫਨ, ਰੂਪਨਗਰ  ਸੁਨੀਲ ਕੁਮਾਰ ਪੌਲ, ਰਾਮਪੁਰਾ ਫੂਲ ਖਜਾਨ ਰਾਮ, ਫਾਜਲਿਕਾ ਸੁਖਵਿੰਦਰ ਸੁੱਖਾ ਮੌਜਮ, ਸ਼ਾਹਕੋਟ ਵਿਜੈ ਕੁਮਾਰ ਬਘੇਲਾ, ਬਠਿੰਡਾ (ਸ਼ਹਿਰ) ਵਿਸ਼ਾਲ ਮਸੀਹ, ਸ਼੍ਰੀ ਚਮਕੌਰ ਸਾਹਿਬ  ਸੁਖਦੇਵ, ਅੰਮ੍ਰਿਤਸਰ (ਈਸਟ) ਡਾ ਬਿੱਲਾ ਮਸੀਹ, ਜਲੰਧਰ (ਨੌਰਥ) ਪਵਨ ਸਹੋਤਾ, ਸਮਾਣਾ ਰਵੀ ਮਸੀਹ, ਭਦੌੜ ਸੁਖਵਿੰਦਰ ਪਾਸਟਰ ਅਤੇ ਹਲਕਾ ਗੁਰਦਾਸਪੁਰ ਤੋਂ ਵਿਕਟਰ ਮਸੀਹ ਦੇ ਨਾਮ ਸ਼ਾਮਲ ਹਨ। 

ਹਲਕਾ ਪ੍ਰਧਾਨ ਮੁਸਲਿਮ ਭਾਈਚਾਰਾ :

ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਰਫੀਕ ਮੁਹੰਮਦ ਢਾਂਗੂ ਸਰਾ, ਸ਼੍ਰੀ ਹਰਗੋਬਿੰਦਪੁਰ ਨਿਯਾਮਤ ਅਲੀ ਭੱਟੀਵਾਲ, ਜਲਾਲਾਬਾਦ ਮੁਹੰਮਦ ਤਨਵੀਰ, ਲੁਧਿਆਣਾ (ਸੈਂਟਰਲ) ਸ਼ਾਹਿਦ ਸ਼ੈਫੀ, ਰਾਮਪੁਰਾ ਫੂਲ ਰਮਜਾਨ ਖਾਨ, ਫਾਜਲਿਕਾ ਮੁਰਾਦ ਖਾਨ ਚੁਆੜਿਆਂਵਾਲੀ, ਦੀਨਾਨਗਰ ਲਾਲ ਹੁਸੈਨ ਰਾਉੂਵਾਲਾ, ਬਠਿੰਡਾ (ਸ਼ਹਿਰ) ਸਲੀਮ ਮੁਹੰਮਦ ਗੁਰੂ ਨਾਨਕਪੁਰਾ ਮੁਹੱਲਾ, ਚਮਕੌਰ ਸਾਹਿਬ ਮਜੀਦ ਖਾਨ ਮੋਰਿੰਡਾ, ਰੂਪਨਗਰ ਕਰਮਦੀਨ ਅਨਾਜ ਮੰਡੀ, ਅੰਮ੍ਰਿਤਸਰ (ਈਸਟ) ਨਸੀਰ , ਮੌੜ ਸਲੀਮ ਖਾਨ, ਜਲੰਧਰ (ਨੌਰਥ) ਮੁਹੰਮਦ ਜਾਵੀਰ ਆਲਮ, ਫਿਰੋਜਪੁਰ (ਦਿਹਾਤੀ) ਕਰਮਦੀਨ, ਫਗਵਾੜਾ ਵਾਸਿਮ ਅਹਿਮਦ, ਨਾਭਾ ਇਰਫਾਨ ਖਾਨ ਕਰਤਾਰਪੁਰ ਮੁਹੱਲਾ, ਦਿੜਬਾ ਸੁਦਾਗਰ ਖਾਨ, ਭਦੌੜ ਡਾ. ਇਕਬਾਲ ਮੁਹੰਮਦ ਅਤੇ ਭੁਚੋਂ ਮੰਡੀ ਤੋਂ ਸ਼ੇਰ ਅਲੀ ਦੇ ਨਾਮ ਸ਼ਾਮਲ ਹਨ।

Related Post