Fri, Aug 21, 2026
Whatsapp

ਮੀਰੀ ਪੀਰੀ ਖਾਲਸਾ ਮਾਰਚ 23 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਹੋਵੇਗਾ ਰਵਾਨਾ : ਜਥੇਦਾਰ ਗਿਆਨੀ ਟੇਕ ਸਿੰਘ

Miri Piri Khalsa March : ਗਿਆਨੀ ਟੇਕ ਸਿੰਘ ਨੇ ਦੱਸਿਆ ਕਿ ਇਸ ਖਾਲਸਾ ਮਾਰਚ ਦਾ ਮੁੱਖ ਉਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਪ੍ਰਣਾਉਣਾ, ਕੌਮੀ ਏਕਤਾ ਨੂੰ ਮਜ਼ਬੂਤ ਕਰਨਾ ਅਤੇ ਪੰਥਕ ਚੇਤਨਾ ਦਾ ਸੁਨੇਹਾ ਘਰ-ਘਰ ਪਹੁੰਚਾਉਣਾ ਹੈ।

Reported by:  PTC News Desk  Edited by:  KRISHAN KUMAR SHARMA -- August 21st 2026 03:47 PM -- Updated: August 21st 2026 03:49 PM
ਮੀਰੀ ਪੀਰੀ ਖਾਲਸਾ ਮਾਰਚ 23 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਹੋਵੇਗਾ ਰਵਾਨਾ : ਜਥੇਦਾਰ ਗਿਆਨੀ ਟੇਕ ਸਿੰਘ

ਮੀਰੀ ਪੀਰੀ ਖਾਲਸਾ ਮਾਰਚ 23 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਹੋਵੇਗਾ ਰਵਾਨਾ : ਜਥੇਦਾਰ ਗਿਆਨੀ ਟੇਕ ਸਿੰਘ

Miri Piri Khalsa March : ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਤੱਕ ਸਜਾਇਆ ਜਾ ਰਿਹਾ ਵਿਸ਼ਾਲ ‘ਮੀਰੀ ਪੀਰੀ ਖਾਲਸਾ ਮਾਰਚ’ ੨੩ ਅਗਸਤ ੨੦੨੬ ਨੂੰ ਖਾਲਸਾਈ ਜਾਹੋ-ਜਲਾਲ ਨਾਲ ਰਵਾਨਾ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ, ਸਿੰਘ ਸਾਹਿਬ ਗਿਆਨੀ ਟੇਕ ਸਿੰਘ (Jathedar Baba Tek Singh Dhanaula) ਨੇ ਸਮੂਹ ਸੰਗਤ ਨੂੰ ਇਸ ਪਾਵਨ ਮਾਰਚ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਹੈ।

ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਦੱਸਿਆ ਕਿ ਇਸ ਖਾਲਸਾ ਮਾਰਚ ਦਾ ਮੁੱਖ ਉਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਪ੍ਰਣਾਉਣਾ, ਕੌਮੀ ਏਕਤਾ ਨੂੰ ਮਜ਼ਬੂਤ ਕਰਨਾ ਅਤੇ ਪੰਥਕ ਚੇਤਨਾ ਦਾ ਸੁਨੇਹਾ ਘਰ-ਘਰ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਗੌਰਵਮਈ ਸਿੱਖ ਇਤਿਹਾਸ, ਉੱਚੇ-ਸੁੱਚੇ ਅਖਲਾਕ ਅਤੇ ਅਮੀਰ ਗੁਰਮਤਿ ਵਿਰਸੇ ਨਾਲ ਜੋੜਨਾ ਹੈ, ਤਾਂ ਜੋ ਨੌਜਵਾਨੀ ਨੂੰ ਨਸ਼ਿਆਂ ਅਤੇ ਕੁਰਾਹੇ ਪੈਣ ਤੋਂ ਬਚਾ ਕੇ ਅੰਮ੍ਰਿਤ ਵੇਲੇ ਅਤੇ ਬਾਣੀ-ਬਾਣੇ ਦੀ ਧਾਰਨੀ ਬਣਾਇਆ ਜਾ ਸਕੇ।

ਜਥੇਦਾਰ ਸਾਹਿਬ ਨੇ ਦੇਸ਼-ਵਿਦੇਸ਼ ਦੀਆਂ ਸੰਗਤਾਂ, ਪੰਥਕ ਸ਼ਖਸੀਅਤਾਂ, ਸਭਾ-ਸੁਸਾਇਟੀਆਂ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ੨੩ ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਮਾਰਚ ਦੀ ਆਰੰਭਤਾ ਸਮੇਂ ਹਾਜ਼ਰੀਆਂ ਭਰਨ। ਉਨ੍ਹਾਂ ਕਿਹਾ ਕਿ ਇਹ ਮਾਰਚ ਪੰਥਕ ਏਕਤਾ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਵੇਗਾ, ਜੋ ਸੰਗਤਾਂ ਵਿੱਚ ਨਵੀਂ ਰੂਹ ਅਤੇ ਚੇਤਨਾ ਫੂਕੇਗਾ।

ਇਸ ਮੌਕੇ ਉਨ੍ਹਾਂ ਪ੍ਰਬੰਧਕੀ ਤਿਆਰੀਆਂ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਮਾਰਚ ਦੇ ਪੂਰੇ ਰੂਟ ਦੌਰਾਨ ਸੰਗਤਾਂ ਦੀ ਸੁਵਿਧਾ, ਲੰਗਰ ਅਤੇ ਰਿਹਾਇਸ਼ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK