ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਵਿੰਗ ਦੇ ਸਲਾਹਕਾਰ ਬੋਰਡ ਦਾ ਗਠਨ

By  KRISHAN KUMAR SHARMA April 5th 2024 06:03 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੁੱਕਰਵਾਰ ਪਾਰਟੀ ਦੇ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨਾਲ ਸਲਾਹ ਮਸ਼ਵਰਾ ਕਰ ਕੇ ਵਿੰਗ ਦੇ ਸਲਾਹਕਾਰ ਬੋਰਡ (SAD Legal Cell Agvisory Board) ਦਾ ਗਠਨ ਕੀਤਾ ਹੈ ਅਤੇ ਨਾਲ ਹੀ ਸਕੱਤਰ ਜਨਰਲ ਤੇ ਪੰਜ ਸੀਨੀਅਰ ਮੀਤ ਪ੍ਰਧਾਨਾਂ ਦੀ ਵੀ ਨਿਯੁਕਤੀ ਕੀਤੀ ਹੈ।

ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਦੱਸਿਆ ਗਿਆ ਕਿ ਸਲਾਹਕਾਰ ਬੋਰਡ ਵਿਚ ਪ੍ਰਮੁੱਖ ਵਕੀਲਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਹਰੀਸ਼ ਰਾਏ ਢਾਂਡਾ, ਪਰਉਪਕਾਰ ਸਿੰਘ ਘੁੰਮਣ, ਪਰਮਜੀਤ ਸਿੰਘ ਥਿਆੜਾ, ਪਰਮਜੀਤ ਸਿੰਘ ਬਰਾੜ, ਅਮਰਦੀਪ ਸਿੰਘ ਧਾਰਨੀ, ਭਗਵੰਤ ਸਿੰਘ ਸਿਆਲਕਾ, ਅਵਤਾਰ ਸਿੰਘ ਕਲੇਰ, ਕਰਮਪਾਲ ਸਿੰਘ ਗਿੱਲ, ਗੁਰਮੀਤ ਸਿੰਘ ਮਾਨ, ਸੂਰਜਪਾਲ ਸਿੰਘ, ਗੁਰਵਿੰਦਰ ਸਿੰਘ ਸਰਾਂ, ਗਗਨਦੀਪ ਸਿੰਘ ਖੰਡੇਬਾਦ, ਸਿਮਰਨ ਸਿੰਘ ਚੰਦੂਮਾਜਰਾ ਅਤੇ ਪਰਮਬੀਰ ਸਿੰਘ ਸਨੀ ਸ਼ਾਮਲ ਹਨ।

ਐਡਵੋਕੇਟ ਜਸਪ੍ਰੀਤ ਸਿੰਘ ਬਰਾੜ ਨੂੰ ਲੀਗਲ ਵਿੰਗ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਐਡਵੋਕੇਟ ਗੁਰਵੀਰ ਸਿੰਘ ਸਿੱਧੂ, ਪਰਮਪ੍ਰੀਤ ਸਿੰਘ ਪਾਲ, ਜਸਦੇਵ ਸਿੰਘ ਬਰਾੜ, ਅਮਨਦੀਪ ਸਿੰਘ ਸੰਧੂ ਅਤੇ ਰਵਿੰਦਰ ਸਿੰਘ ਸਾਂਪਲਾ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

Related Post