Sundi Attack On Crop: ਨਰਮੇ ਦੀ ਫਸਲ ਤੋਂ ਬਾਅਦ ਹੁਣ ਕਣਕ ਦੀ ਫ਼ਸਲ ’ਤੇ ਸੁੰਡੀ ਨੇ ਕੀਤਾ ਹਮਲਾ, ਕਿਸਾਨ ਹੋਏ ਪਰੇਸ਼ਾਨ

By  Aarti December 18th 2023 01:13 PM

Sundi Attack On Crop: ਨਰਮੇ ਦੀ ਫਸਲ ਤੋਂ ਬਾਅਦ ਹੁਣ ਕਣਕ ਦੀ ਫ਼ਸਲ ’ਤੇ ਸੁੰਡੀ ਦੇ ਹਮਲੇ ਨੇ ਕਿਸਾਨਾਂ ਦੀਆਂ ਚਿੰਤਾ ਵਧਾ ਦਿੱਤੀ ਹੈ ਅਤੇ ਇਲਾਕੇ ਵਿੱਚ ਵੱਡੀ ਸੰਖਿਆ ਵਿੱਚ ਕਣਕ ਦੀ ਫ਼ਸਲ ਉੱਪਰ ਹੋਏ ਸੁੰਡੀ ਦੇ ਜ਼ੋਰਦਾਰ ਹਮਲੇ ਨੇ ਕਣਕ ਦੀ ਫ਼ਸਲ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ ਜਿਸਦੇ ਚੱਲਦੇ ਕਿਸਾਨਾਂ ਵੱਲੋਂ ਕਣਕ ਦੀ ਫ਼ਸਲ ਨੂੰ ਵਾਹੁਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। 

ਹੁਣ ਫਸਲ ’ਤੇ ਸੁੰਡੀ ਨੇ ਕੀਤਾ ਹਮਲਾ 

ਹਲਕਾ ਤਲਵੰਡੀ ਸਾਬੋ ਦੇ ਪਿੰਡ ਮਾਨਵਾਲਾ ਦੇ ਕਿਸਾਨ ਹਰਪਾਲ ਸਿੰਘ ਉਰਫ਼ ਗੋਰਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਰਕਾਰ ਦੇ ਨਿਰਦੇਸ਼ਾ ਅਨੁਸਾਰ ਅੱਗ ਲਗਾਉਣ ਦੀ ਬਜਾਏ ਪਰਾਲੀ ਦੀਆਂ ਗੱਠਾਂ ਬਣਾਈਆਂ ਗਈਆਂ ਸਨ ਅਤੇ ਇਸ ਤੋਂ ਇਲਾਵਾ ਵੀ ਹੋਰ ਸਾਫ਼ ਸਫਾਈ ਕਰਵਾਈ ਗਈ ਸੀ ਪਰ ਫ਼ਸਲ ਉੱਪਰ ਸੁੰਡੀ ਨੇ ਹਮਲਾ ਕਰ ਦਿੱਤਾ ਜਿਸਦੇ ਚੱਲਦੇ ਉਸਨੇ ਆਪਣੀ ਦੱਸ ਏਕੜ ਫਸਲ ਵਾਹ ਦਿੱਤੀ। ਉਨ੍ਹਾਂ ਦੱਸਿਆ ਕਿ ਉਸ ਵੱਲੋਂ ਸੁੰਡੀ ਦੇ ਖਾਤਮੇ ਲਈ ਫ਼ਸਲ ਉੱਪਰ ਸਪ੍ਰੇ ਵੀ ਕੀਤੀ ਗਈ ਸੀ ਜਿਸਦਾ ਵੀ ਕੋਈ ਫਾਇਦਾ ਨਹੀਂ ਹੋਇਆ।

ਫਸਲ ਖਰਾਬ ਹੋਣ ਕਾਰਨ ਕਿਸਾਨ ਪਰੇਸ਼ਾਨ

ਉਨ੍ਹਾਂ ਦੱਸਿਆ ਕਿ ਪਹਿਲਾਂ ਫ਼ਸਲ ਦੀ ਬਿਜਾਈ ਉੱਪਰ ਪ੍ਰਤੀ ਏਕੜ ਪੰਜ ਹਜ਼ਾਰ ਰੁਪਏ ਦਾ ਖ਼ਰਚ ਕੀਤਾ ਸੀ ਅਤੇ ਹੁਣ ਇੰਨ੍ਹਾਂ ਹੀ ਖਰਚ ਦੁਬਾਰਾ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾਂਦੀ ਸੀ ਅਤੇ ਕਦੇ ਵੀ ਸੁੰਡੀ ਨੇ ਫ਼ਸਲ ਤੇ ਹਮਲਾ ਨਹੀਂ ਕੀਤਾ ਪਰ ਇਸ ਸਾਲ ਹੀ ਉਨ੍ਹਾਂ ਵੱਲੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ ਜਿਸਦੇ ਨਤੀਜੇ ਵਜੋਂ ਸੁੰਡੀ ਨੇ ਫ਼ਸਲ ਉੱਪਰ ਹਮਲਾ ਕਰ ਦਿੱਤਾ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 70 ਹਜ਼ਾਰ ਰੁਪਏ ਪ੍ਰਤੀ ਏਕੜ ਤੇ ਇਹ ਜ਼ਮੀਨ ਠੇਕੇ ਤੇ ਲਈ ਸੀ।

ਕਿਸਾਨਾਂ ਨੇ ਨੁਕਸਾਨ ਦੀ ਭਰਪਾਈ ਲਈ ਮੁਆਵਜ਼ੇ ਦੀ ਕੀਤੀ ਮੰਗ

ਉਨ੍ਹਾਂ ਸਰਕਾਰ ਤੋਂ ਹੋਏ ਨੁਕਸਾਨ ਦੀ ਭਰਪਾਈ ਲਈ ਮੁਆਵਜ਼ੇ ਦੀ ਮੰਗ ਕੀਤੀ ਅਤੇ ਅਜਿਹਾ ਨਾ ਹੋਣ ਤੇ ਧਰਨਾ ਲਗਾਉਣ ਦੀ ਚਿਤਵਾਨੀ ਦਿੱਤੀ। ਉੱਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਵੀ ਮੁਆਵਜ਼ਾ ਨਾ ਮਿਲਣ ਦੀ ਸੂਰਤ ਵਿੱਚ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ ਹੈ।

ਬਠਿੰਡਾ ਤੋਂ ਰਿਪੋਰਟਰ ਮੁਨੀਸ਼ ਗਰਗ ਦੀ ਰਿਪੋਰਟ 

Related Post