Ludhiana News : ਸਸਰਾਲੀ ਬੰਨ੍ਹ ਨੇੜੇ ਸਤਲੁਜ ਦਰਿਆ ਨੇ ਖੋਰੀਆਂ ਜ਼ਮੀਨਾਂ, ਫਿਲਹਾਲ ਹਾਲਾਤ ਕਾਬੂ ਹੇਠ

Ludhiana News : ਲੁਧਿਆਣਾ ਦੇ ਸਸਰਾਲੀ ਕਲੋਨੀ ਪਿੰਡ ਦੇ ਨੇੜੇ ਸਤਲੁਜ ਦਰਿਆ ਦੀ ਮਾਰ ਕਰਕੇ ਕਈ ਏਕੜ ਫਸਲ ਤਬਾਹ ਹੋ ਚੁੱਕੀ ਹੈ। ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਦਰਿਆ ਹਾਲੇ ਵੀ ਕਾਫੀ ਤੇਜ਼ੀ ਨਾਲ ਵਗ ਰਿਹਾ ਹੈ। ਹਾਲਾਂਕਿ ਪ੍ਰਸ਼ਾਸਨ ਅਤੇ ਪਿੰਡ ਦੇ ਲੋਕਾਂ ਦੀ ਚੌਕਸੀ ਦੇ ਨਾਲ ਬੰਨ੍ਹ ਨਹੀਂ ਟੁੱਟ ਸਕਿਆ ਪਰ ਕਈ ਥਾਵਾਂ 'ਤੇ ਬੰਨ ਲੀਕ ਹੋਣ ਕਰਕੇ ਪਾਣੀ ਜ਼ਰੂਰ ਖੇਤ ਵਿੱਚ ਆਇਆ ਹੈ

By  Shanker Badra September 8th 2025 03:18 PM

Ludhiana News : ਲੁਧਿਆਣਾ ਦੇ ਸਸਰਾਲੀ ਕਲੋਨੀ ਪਿੰਡ ਦੇ ਨੇੜੇ ਸਤਲੁਜ ਦਰਿਆ ਦੀ ਮਾਰ ਕਰਕੇ ਕਈ ਏਕੜ ਫਸਲ ਤਬਾਹ ਹੋ ਚੁੱਕੀ ਹੈ। ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਦਰਿਆ ਹਾਲੇ ਵੀ ਕਾਫੀ ਤੇਜ਼ੀ ਨਾਲ ਵਗ ਰਿਹਾ ਹੈ। ਹਾਲਾਂਕਿ ਪ੍ਰਸ਼ਾਸਨ ਅਤੇ ਪਿੰਡ ਦੇ ਲੋਕਾਂ ਦੀ ਚੌਕਸੀ ਦੇ ਨਾਲ ਬੰਨ੍ਹ ਨਹੀਂ ਟੁੱਟ ਸਕਿਆ ਪਰ ਕਈ ਥਾਵਾਂ 'ਤੇ ਬੰਨ ਲੀਕ ਹੋਣ ਕਰਕੇ ਪਾਣੀ ਜ਼ਰੂਰ ਖੇਤ ਵਿੱਚ ਆਇਆ ਹੈ। 

ਮੌਕੇ 'ਤੇ ਪ੍ਰਸ਼ਾਸਨ ਵੱਲੋਂ ਅਜੇ ਵੀ ਕੰਮ ਕੀਤੇ ਜਾ ਰਹੇ ਹਨ। ਪਾਣੀ ਨੂੰ ਢਾਹ ਲਾਉਣ ਤੋਂ ਰੋਕਣ ਲਈ ਕੰਮ ਕੀਤੇ ਗਏ ਨੇ ਤਾਂ ਜੋ ਖੁਰ ਰਹੀਆਂ ਜਮੀਨਾਂ ਨੂੰ ਬਚਾਇਆ ਜਾ ਸਕੇ। ਇਸ ਮੌਕੇ 'ਤੇ ਮੌਜੂਦ ਸਮਾਜ ਸੇਵੀ ਸੰਸਥਾਵਾਂ ਅਤੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਨੁਕਸਾਨ ਕਾਫੀ ਹੋਇਆ ਹੈ ਪਰ ਹਾਲੇ ਵੀ ਦਰਿਆ ਦਾ ਪੱਧਰ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈ ਪਰ ਜਮੀਨਾਂ ਨਾਲੋਂ ਹਾਲੇ ਵੀ ਦਰਿਆ ਹੇਠਾਂ ਹੈ। ਇਸ ਕਰਕੇ ਜ਼ਮੀਨ ਵਿੱਚ ਪਾਣੀ ਤਾਂ ਨਹੀਂ ਆ ਰਿਹਾ ਪਰ ਪਾਣੀ ਦੇ ਵਹਾਅ ਦੇ ਕਰਕੇ ਜ਼ਮੀਨਾਂ ਵੱਡੇ ਪੱਧਰ 'ਤੇ ਖੁਰ ਚੁੱਕੀਆਂ ਹਨ ,ਜਿਸ ਦਾ ਸਿੱਧਾ ਸਿੱਧਾ ਕਿਸਾਨਾਂ ਨੂੰ ਨੁਕਸਾਨ ਹੈ।

ਇਸ ਸਬੰਧੀ ਮੌਕੇ 'ਤੇ ਲੁਧਿਆਣਾ ਦੇ ਏਡੀਸੀ ਰੂਰਲ ਅਮਰਜੀਤ ਬੈਂਸ ਵੀ ਪਹੁੰਚੇ ਹੋਏ ਸਨ। ਜਿਨਾਂ ਵੱਲੋਂ ਬੰਨ ਨੂੰ ਲੈ ਕੇ ਕੀਤੇ ਜਾ ਰਹੇ ਕੰਮਾਂ ਦਾ ਪ੍ਰਬੰਧ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਜਿਨਾਂ ਨੇ ਕਿਹਾ ਕਿ ਫਿਲਹਾਲ ਖਤਰੇ ਵਾਲੀ ਕੋਈ ਗੱਲ ਨਹੀਂ ਹੈ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਉਹਨਾਂ ਕਿਹਾ ਕਿ ਲਗਾਤਾਰ ਜੰਗੀ ਪੱਧਰ 'ਤੇ ਕੰਮ ਚੱਲ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜ਼ਮੀਨ ਜਰੂਰ ਵੱਡੇ ਪੱਧਰ 'ਤੇ ਦਰਿਆ ਦੇ ਨੇੜੇ ਨੇੜੇ ਖੁਰ ਗਈ ਹੈ, ਜਦੋਂ ਅਸੀਂ ਉਸਨੂੰ ਰੋਕਣ ਤੋਂ ਬਚਾਉਂਦੇ ਹਾਂ ਤਾਂ ਉਸ ਨੂੰ ਚਾਰ ਤੋਂ ਪੰਜ ਘੰਟੇ ਲੱਗ ਜਾਂਦੇ ਹਨ ਕਿਉਂਕਿ ਜਦੋਂ ਕੋਈ ਵੀ ਤਿਆਰੀ ਕੀਤੀ ਜਾਂਦੀ ਹੈ, ਉਸ ਨੂੰ ਥੋੜਾ ਸਮਾਂ ਲੱਗ ਜਾਂਦਾ।  

Related Post