Satluj Threat : ਲੁਧਿਆਣਾ ਦੇ ਸਸਰਾਲੀ ਬੰਨ੍ਹ ਤੇ ਸਤੁਲਜ ਦਾ ਖ਼ਤਰਾ ਬਰਕਰਾਰ ! ਡੀਸੀ ਨੇ ਭਾਰਤੀ ਫੌਜ ਤੋਂ ਮੰਗੀ ਫੌਰੀ ਮਦਦ

Sutlej threat in Sasrali village : ਲੁਧਿਆਣਾ ਦੇ ਪਿੰਡ ਸਸਰਾਲੀ ਵਾਲੇ ਪਾਸੇ ਸਤਲੁਜ ਦਰਿਆ ਨੂੰ ਲੈ ਕੇ ਖ਼ਤਰਾ ਬਰਕਰਾਰ ਹੋਣ ਬਾਰੇ ਖ਼ਬਰ ਸਾਹਮਣੇ ਆਈ ਹੈ। ਪਿੰਡ ਸਸਰਾਲੀ ਵਿਖੇ ਬੰਨ੍ਹ ਦੇ ਖਤਰੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਵੱਲੋਂ ਭਾਰਤੀ ਫੌਜ ਤੋਂ ਵੀ ਤੁਰੰਤ ਮਦਦ ਦੀ ਮੰਗ ਕੀਤੀ ਗਈ ਹੈ।

By  KRISHAN KUMAR SHARMA September 24th 2025 05:28 PM -- Updated: September 24th 2025 05:49 PM

Satluj Flood Threat in Ludhiana : ਪੰਜਾਬ 'ਚ ਭਾਵੇਂ ਤਬਾਹੀ ਮਚਾਉਣ ਤੋਂ ਬਾਅਦ ਹੁਣ ਹੜ੍ਹਾਂ ਦਾ ਖ਼ਤਰਾ ਲਗਭਗ ਖ਼ਤਮ ਹੋ ਹੀ ਗਿਆ ਹੈ, ਪਰੰਤੂ ਹੁਣ ਲੁਧਿਆਣਾ ਦੇ ਪਿੰਡ ਸਸਰਾਲੀ ਵਾਲੇ ਪਾਸੇ ਸਤਲੁਜ ਦਰਿਆ ਨੂੰ ਲੈ ਕੇ ਖ਼ਤਰਾ ਬਰਕਰਾਰ ਹੋਣ ਬਾਰੇ ਖ਼ਬਰ ਸਾਹਮਣੇ ਆਈ ਹੈ। ਪਿੰਡ ਸਸਰਾਲੀ ਵਿਖੇ ਬੰਨ੍ਹ ਦੇ ਖਤਰੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਵੱਲੋਂ ਭਾਰਤੀ ਫੌਜ ਤੋਂ ਵੀ ਤੁਰੰਤ ਮਦਦ ਦੀ ਮੰਗ ਕੀਤੀ ਗਈ ਹੈ।

ਰੋਜ਼ਾਨਾ ਇੱਕ ਤੋਂ ਡੇਢ ਏਕੜ ਜ਼ਮੀਨ ਸਤਲੁਜ 'ਚ ਵਹਿ ਰਹੀ

ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਕਿਹਾ ਗਿਆ ਹੈ ਕਿ ਸਸਰਾਲੀ ਬੰਨ੍ਹ 'ਤੇ ਹਰ ਰੋਜ਼ ਇੱਕ ਤੋਂ ਡੇਢ ਏਕੜ ਜ਼ਮੀਨ ਸਤਲੁਜ ਦਰਿਆ ਵਿੱਚ ਰੁੜ ਰਹੀ ਹੈ, ਉੱਥੇ ਹੀ ਨਾਲ ਪੈਂਦੇ ਪਿੰਡ ਰੌਡ 'ਤੇ ਵੀ ਸਤਲੁਜ ਦਰਿਆ ਦੀ ਮਾਰ ਪੈ ਰਹੀ ਹੈ।

ਭਾਰਤੀ ਫੌਜ ਨੂੰ ਚਿੱਠੀ ਲਿਖ ਕੇ ਮੰਗੀ ਮਦਦ

ਡੀਸੀ ਨੇ ਕਿਹਾ ਕਿ ਬੇਸ਼ੱਕ ਸਤਲੁਜ ਦਰਿਆ ਦਾ ਪਾਣੀ ਅਜੇ ਤੱਕ ਆਰਜੀ ਬੰਨ ਤੋਂ ਕੁਝ ਦੂਰੀ ਤੇ ਹੈ ਪਰ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਮੌਕੇ ਦੀ ਨਜਾਕਤ ਨੂੰ ਦੇਖਦੇ ਹੋਏ ਭਾਰਤੀ ਫੌਜ ਤੋਂ ਵੀ ਮਦਦ ਦੀ ਮੰਗ ਕੀਤੀ ਗਈ ਹੈ ਇੱਕ ਚਿੱਠੀ ਇਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਲਿਖੀ ਗਈ ਹੈ।

ਡਿਪਟੀ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਸਸਰਾਲੀ ਬਨ ਉੱਪਰ ਲਗਾਤਾਰ ਜਮੀਨ ਸਤਲੁਜ ਦਰਿਆ ਵਿੱਚ ਬਹਿ ਰਹੀ ਹੈ ਜਿਸ ਦੇ ਚਲਦਿਆਂ ਵੱਧ ਤੋਂ ਵੱਧ ਤਜਰਬੇ ਕਰਾਂ ਦੀ ਮਦਦ ਲੈਣ ਲਈ ਭਾਰਤੀ ਫੌਜ ਨੂੰ ਵੀ ਇੱਕ ਚਿੱਠੀ ਲਿਖੀ ਗਈ ਹੈ ਉਹਨਾਂ ਨੇ ਕਿਹਾ ਕਿ ਹਰ ਰੋਜ਼ ਇੱਕ ਤੋਂ ਡੇਢ ਏਕੜ ਜਮੀਨ ਸਤਲੁਜ ਦਰਿਆ ਦੀ ਮਾਰ ਵਿੱਚ ਆ ਰਹੀ ਹੈ ਬੇਸ਼ੱਕ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਗੱਲ ਡੈਮ ਦੇ ਨਾਲ ਹੋਈ ਹੈ ਆਉਣ ਵਾਲੇ ਦਿਨਾਂ ਵਿੱਚ ਪਾਣੀ ਦਾ ਪੱਧਰ ਹੋਰ ਘੱਟ ਜਾਵੇਗਾ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਜਾਨ ਮਾਰ ਦਾ ਖਤਰਾ ਨਹੀਂ ਹੈ ਪਰ ਜਮੀਨ ਦਾ ਖਤਰਾ ਜਰੂਰ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਘਬਰਾਉਣ ਨਾ।

ਸਤਲੁਜ ਦੇ ਵਹਾਅ 'ਚ ਤਬਦੀਲੀ ਕਾਰਨ ਹੋਇਆ ਨੁਕਸਾਨ : ਪਿੰਡ ਵਾਸੀ

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿੱਥੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਪਾਣੀ ਨੇ ਆਪਣੇ ਕੰਢਿਆਂ ਨੂੰ ਤੋੜ ਕੇ ਤਬਾਹੀ ਮਚਾਈ ਹੈ, ਉੱਥੇ ਹੀ ਸਸਰਾਲੀ ਵਿੱਚ ਪਾਣੀ ਜ਼ਮੀਨੀ ਪੱਧਰ ਤੋਂ ਹੇਠਾਂ ਵਗ ਰਿਹਾ ਹੈ। ਇੱਥੇ, ਨੁਕਸਾਨ ਨਦੀ ਦੇ ਵਹਾਅ ਵਿੱਚ ਤਬਦੀਲੀ ਕਾਰਨ ਹੋਇਆ ਹੈ। ਨਦੀ ਦਾ ਪਾਣੀ ਕੰਢਿਆਂ ਨਾਲ ਟਕਰਾਉਂਦਾ ਹੈ, ਅਤੇ ਕਦੇ-ਕਦੇ, ਚਿੱਕੜ ਦੇ ਟੁਕੜੇ ਨਦੀ ਵਿੱਚ ਡਿੱਗਦੇ ਦੇਖੇ ਜਾ ਸਕਦੇ ਹਨ।

ਲੋਕਾਂ ਨੇ ਦੱਸਿਆ ਕਿ ਇੱਕ ਅੰਦਾਜ਼ੇ ਅਨੁਸਾਰ ਧੁੱਸੀ ਡੈਮ ਦੇ ਅੰਦਰ ਤਿੰਨ ਸੌ ਏਕੜ ਜ਼ਮੀਨ ਅਤੇ ਡੈਮ ਦੇ ਬਾਹਰ ਲਗਭਗ ਇੱਕ ਸੌ ਏਕੜ ਜ਼ਮੀਨ ਪਾਣੀ ਵਿੱਚ ਡੁੱਬ ਗਈ ਹੈ।

Related Post