YouTuber ਦਾ ਹਵਾਈ ਅੱਡੇ ਤੇ ਗੁੰਮ ਹੋਇਆ iPhone , ਦੁਬਈ ਪੁਲਿਸ ਨੇ ਲੱਭ ਕੇ ਫਲਾਈਟ ਰਾਹੀਂ ਚੇਨਈ ਭੇਜਿਆ ਮੋਬਾਈਲ

YouTuber loses phone at Dubai airport : ਚੇਨਈ ਦੇ ਇੱਕ ਯੂਟਿਊਬਰ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ,ਜਿਸ ਵਿੱਚ ਉਸਨੇ ਦੱਸਿਆ ਹੈ ਕਿ ਕਿਵੇਂ ਦੁਬਈ ਪੁਲਿਸ (Dubai Police) ਨੇ ਕੁਝ ਦਿਨਾਂ ਵਿੱਚ ਉਸਦਾ ਗੁਆਚਿਆ ਆਈਫੋਨ ਉਸਨੂੰ ਮੁਫ਼ਤ ਵਿੱਚ ਵਾਪਸ ਕਰ ਦਿੱਤਾ

By  Shanker Badra September 6th 2025 06:00 PM

YouTuber loses phone at Dubai airport : ਚੇਨਈ ਦੇ ਇੱਕ ਯੂਟਿਊਬਰ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ,ਜਿਸ ਵਿੱਚ ਉਸਨੇ ਦੱਸਿਆ ਹੈ ਕਿ ਕਿਵੇਂ ਦੁਬਈ ਪੁਲਿਸ (Dubai Police) ਨੇ ਕੁਝ ਦਿਨਾਂ ਵਿੱਚ ਉਸਦਾ ਗੁਆਚਿਆ ਆਈਫੋਨ ਉਸਨੂੰ ਮੁਫ਼ਤ ਵਿੱਚ ਵਾਪਸ ਕਰ ਦਿੱਤਾ। ਵੀਡੀਓ ਵਿੱਚ ਯੂਟਿਊਬਰ ਮਦਨ ਗੌਰੀ (YouTuber Madan Gowri) ਨੇ ਦੱਸਿਆ ਕਿ ਉਸਦਾ ਆਈਫੋਨ ਇੱਕ ਹਫ਼ਤਾ ਪਹਿਲਾਂ ਦੁਬਈ ਹਵਾਈ ਅੱਡੇ 'ਤੇ ਗੁੰਮ ਹੋ ਗਿਆ ਸੀ।

ਉਸਨੇ ਕਿਹਾ, "ਮੇਰਾ ਫ਼ੋਨ ਦੁਬਈ ਹਵਾਈ ਅੱਡੇ 'ਤੇ ਗੁੰਮ ਹੋ ਗਿਆ ਸੀ। ਮੈਂ ਫਲਾਈਟ ਵਿੱਚ ਚੜ੍ਹਨ ਤੋਂ ਬਾਅਦ ਏਅਰ ਹੋਸਟੇਸ ਨੂੰ ਕਿਹਾ। ਉਸਨੇ ਕਿਹਾ, 'ਚਿੰਤਾ ਨਾ ਕਰੋ ਅਤੇ ਈਮੇਲ ਰਾਹੀਂ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ। ਮੈਨੂੰ ਯਕੀਨ ਨਹੀਂ ਸੀ ਕਿ ਹੁਣ ਮੈਨੂੰ ਫ਼ੋਨ ਵਾਪਸ ਮਿਲ ਜਾਵੇਗਾ, ਫਿਰ ਵੀ ਮੈਂ ਈਮੇਲ ਕਰ ਦਿੱਤੀ। ਉਸਨੇ ਅੱਗੇ ਕਿਹਾ, "ਉਨ੍ਹਾਂ ਨੇ ਫ਼ੋਨ ਦੀ ਪਛਾਣ ਅਤੇ ਵੇਰਵੇ ਮੰਗੇ। ਮੈਂ ਹੈਰਾਨ ਸੀ ਕਿ ਉਨ੍ਹਾਂ ਨੂੰ ਫ਼ੋਨ ਮਿਲ ਗਿਆ ਅਤੇ ਜਦੋਂ ਮੈਂ ਪੁਸ਼ਟੀ ਕੀਤੀ ਕਿ ਇਹ ਮੇਰਾ ਹੈ ਤਾਂ ਉਨ੍ਹਾਂ ਨੇ ਬਿਨ੍ਹਾਂ ਕੋਈ ਚਾਰਜ ਲਏ ਅਗਲੀ ਫਲਾਈਟ 'ਤੇ ਮੈਨੂੰ ਫ਼ੋਨ ਵਾਪਸ ਭੇਜ ਦਿੱਤਾ।

ਧੰਨਵਾਦ ਪ੍ਰਗਟ ਕਰਦੇ ਹੋਏ ਗੌਰੀ ਨੇ ਕੈਪਸ਼ਨ ਵਿੱਚ ਲਿਖਿਆ: "ਦੁਬਈ ਪੁਲਿਸ ਅਤੇ ਕੋਈ ਭੁਗਤਾਨ ਨਹੀਂ, ਸੱਚੀ ਪ੍ਰਸ਼ੰਸਾ।" ਇਸ ਦੌਰਾਨ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਅਧਿਕਾਰੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ: "ਇਹ ਦੁਬਈ ਬਾਰੇ ਸਭ ਤੋਂ ਵਧੀਆ ਚੀਜ਼ ਹੈ। ਦੁਬਈ ਵਿੱਚ ਕੋਈ ਚਿੰਤਾ ਨਹੀਂ। ਜੇਕਰ ਤੁਸੀਂ ਇਸਨੂੰ ਗੁਆ ਦਿੰਦੇ ਹੋ ਤਾਂ ਦੁਬਈ ਪੁਲਿਸ ਇਸਨੂੰ ਵਾਪਸ ਲਿਆਵੇਗੀ।

ਇੱਕ ਹੋਰ ਉਪਭੋਗਤਾ ਨੇ ਇੱਕ ਸਮਾਨ ਅਨੁਭਵ ਸਾਂਝਾ ਕੀਤਾ: "ਦੁਬਈ ਤੋਂ ਚੇਨਈ ਜਾਂਦੇ ਸਮੇਂ ਮੇਰਾ ਲੈਪਟਾਪ ਬੈਗ ਟਰਮੀਨਲ 3 'ਤੇ ਗੁਆਚ ਗਿਆ ਸੀ। ਮੈਂ ਈਮੇਲ ਰਾਹੀਂ ਸ਼ਿਕਾਇਤ ਦਰਜ ਕਰਵਾਈ। ਤਿੰਨ ਦਿਨਾਂ ਦੇ ਅੰਦਰ ਮੈਨੂੰ ਚੇਨਈ ਹਵਾਈ ਅੱਡੇ 'ਤੇ ਆਪਣਾ ਬੈਗ ਵਾਪਸ ਮਿਲ ਗਿਆ। ਹੋਰਾਂ ਨੇ ਵੀ ਆਪਣੇ ਕੁਮੈਂਟਾਂ ਵਿੱਚ ਦੁਬਈ ਪੁਲਿਸ ਦੀ ਪ੍ਰਸ਼ੰਸਾ ਕੀਤੀ।

Related Post