Tarn Taran By-Election : 11 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਤਰਨਤਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ

Tarn Taran By-Election : ਤਰਨਤਾਰਨ ਵਿਧਾਨ ਸਭਾ ਦੀ 11 ਨਵੰਬਰ ਨੂੰ ਯਾਨੀ ਕੱਲ ਨੂੰ ਹੋਣ ਵਾਲੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਤਰਨ ਤਾਰਨ ਪ੍ਰਸ਼ਾਸਨ ਵੱਲੋ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋ ਅੱਜ ਪੋਲਿੰਗ ਪਾਰਟੀਆਂ ਨੂੰ ਈ.ਵੀ ਐਮ ਅਤੇ ਹੋਰ ਚੋਣ ਸਮੱਗਰੀ ਦੇ ਕੇ ਸਖ਼ਤ ਸੁਰੱਖਿਆਂ ਪ੍ਰਬੰਧਾਂ ਹੇਠ ਪੋਲਿੰਗ ਸ਼ਟੇਸਨਾਂ 'ਤੇ ਰਵਾਨਾ ਕੀਤਾ ਗਿਆ

By  Shanker Badra November 10th 2025 03:39 PM

Tarn Taran By-Election : ਤਰਨਤਾਰਨ ਵਿਧਾਨ ਸਭਾ ਦੀ 11 ਨਵੰਬਰ ਨੂੰ ਯਾਨੀ ਕੱਲ ਨੂੰ ਹੋਣ ਵਾਲੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਤਰਨ ਤਾਰਨ ਪ੍ਰਸ਼ਾਸਨ ਵੱਲੋ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋ ਅੱਜ ਪੋਲਿੰਗ ਪਾਰਟੀਆਂ ਨੂੰ ਈ.ਵੀ ਐਮ ਅਤੇ ਹੋਰ ਚੋਣ ਸਮੱਗਰੀ ਦੇ ਕੇ ਸਖ਼ਤ ਸੁਰੱਖਿਆਂ ਪ੍ਰਬੰਧਾਂ ਹੇਠ ਪੋਲਿੰਗ ਸ਼ਟੇਸਨਾਂ 'ਤੇ ਰਵਾਨਾ ਕੀਤਾ ਗਿਆ। 

ਦੱਸਣਯੋਗ ਹੈ ਕਿ ਤਰਨ ਤਾਰਨ ਵਿਧਾਨ ਸਭਾ ਹਲਕੇ ਵਿੱਚ ਕੱਲ ਨੂੰ ਵੋਟਾਂ ਪੈਣੀਆਂ ਹਨ ,ਜਿਨ੍ਹਾਂ ਲਈ  222 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ 'ਤੇ 1 ਲੱਖ 92 ਹਜ਼ਾਰ 838 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਵੋਟਾਂ ਸਵੇਰੇ 7 ਵਜੇ ਤੋ ਸ਼ਾਮ 6 ਵੱਜੇ ਤੱਕ ਪੈਣਗੀਆਂ ਅਤੇ 14 ਨਵੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।   

ਇਸ ਮੌਕੇ ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆਂ ਕਿ ਪੁਲਿਸ ਵੱਲੋਂ ਚੋਣਾਂ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੇਂਦਰੀ ਸੁਰੱਖਿਆ ਬਲਾਂ ਸਮੇਤ ਤਿੰਨ ਹਜ਼ਾਰ ਦੇ ਕਰੀਬ ਸੁਰਖਿਆ ਮੁਲਾਜ਼ਮਾਂ ਨੂੰ ਨਿਰਪੱਖ ਅਤੇ ਸ਼ਾਂਤੀਪੂਰਵਕ ਢੰਗ ਨਾਲ ਚੋਣ ਕਰਵਾਉਣ ਦੇ ਕੰਮ ਵਿੱਚ ਲਗਾਇਆ ਗਿਆ ਹੈ। ਇਸਦੇ ਨਾਲ ਹੀ ਪੁਲਿਸ ਵੱਲੋਂ ਕਿਸੇ ਵੀ ਪ੍ਰਕਾਰ ਦੀ ਘਟਨਾ ਨੂੰ ਰੋਕਣ ਲਈ ਰਾਤ ਨੂੰ 50 ਜਗਾਂ ਨਾਕੇ ਲਗਾਏ ਜਾ ਰਹੇ ਹਨ ਅਤੇ ਪੁਲਿਸ ਵੱਲੋਂ ਗਸ਼ਤ ਵੀ ਕੀਤੀ ਜਾ ਰਹੀ ਹੈ। 

Related Post