Tarn Taran News : ਪਿੰਡ ਅਲਾਦੀਨਪੁਰ ਵਿਖੇ ਮੀਂਹ ਕਾਰਨ ਡਿੱਗੀ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ,ਵਾਲ-ਵਾਲ ਬਚਿਆ ਪਰਿਵਾਰ
Tarn Taran News : ਤਰਨਤਾਰਨ ਦੇ ਨੇੜਲੇ ਪਿੰਡ ਅਲਾਦੀਨਪੁਰ ਵਿਖੇ ਬੀਤੀ ਰਾਤ ਮੀਂਹ ਕਾਰਨ ਗਰੀਬ ਮਜ਼ਦੂਰ ਸਰਜੀਤ ਸਿੰਘ ਦੇ ਘਰ ਦੀ ਕੱਚੇ ਬਾਲਿਆ ਦੀ ਛੱਤ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਛੱਤ ਡਿੱਗਣ ਸਮੇਂ ਗਰੀਬ ਮਜ਼ਦੂਰ ਸੁਰਜੀਤ ਸਿੰਘ ਛੱਤ ਥੱਲੇ ਮੰਜੇ 'ਤੇ ਸੁੱਤਾ ਪਿਆ ਸੀ। ਛੱਤ ਤੋਂ ਡਿੱਗਾ ਗਾਡਰ ਉਸਦੇ ਮੰਜੇ 'ਤੇ ਵੱਜਣ ਕਾਰਨ ਉਸ ਦਾ ਮੰਜਾ ਪੁੱਠਾ ਹੋ ਗਿਆ ਅਤੇ ਸੁਰਜੀਤ ਸਿੰਘ ਮੰਜੇ ਹੇਠਾਂ ਆਉਣ ਕਾਰਨ ਜਾਨੀ ਨੁਕਸਾਨ ਤੋਂ ਬੱਚ ਗਿਆ ਪਰ ਪੈਰ ਸਿਰ ਅਤੇ ਬਾਂਹ 'ਤੇ ਸੱਟਾਂ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ
Tarn Taran News : ਤਰਨਤਾਰਨ ਦੇ ਨੇੜਲੇ ਪਿੰਡ ਅਲਾਦੀਨਪੁਰ ਵਿਖੇ ਬੀਤੀ ਰਾਤ ਮੀਂਹ ਕਾਰਨ ਗਰੀਬ ਮਜ਼ਦੂਰ ਸਰਜੀਤ ਸਿੰਘ ਦੇ ਘਰ ਦੀ ਕੱਚੇ ਬਾਲਿਆ ਦੀ ਛੱਤ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਛੱਤ ਡਿੱਗਣ ਸਮੇਂ ਗਰੀਬ ਮਜ਼ਦੂਰ ਸੁਰਜੀਤ ਸਿੰਘ ਛੱਤ ਥੱਲੇ ਮੰਜੇ 'ਤੇ ਸੁੱਤਾ ਪਿਆ ਸੀ। ਛੱਤ ਤੋਂ ਡਿੱਗਾ ਗਾਡਰ ਉਸਦੇ ਮੰਜੇ 'ਤੇ ਵੱਜਣ ਕਾਰਨ ਉਸ ਦਾ ਮੰਜਾ ਪੁੱਠਾ ਹੋ ਗਿਆ ਅਤੇ ਸੁਰਜੀਤ ਸਿੰਘ ਮੰਜੇ ਹੇਠਾਂ ਆਉਣ ਕਾਰਨ ਜਾਨੀ ਨੁਕਸਾਨ ਤੋਂ ਬੱਚ ਗਿਆ ਪਰ ਪੈਰ ਸਿਰ ਅਤੇ ਬਾਂਹ 'ਤੇ ਸੱਟਾਂ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ।
ਸੁਰਜੀਤ ਸਿੰਘ ਦੀ ਪਤਨੀ ਅਤੇ ਉਸਦੇ ਬੱਚੇ ਨੇੜੇ ਧਾਰਮਿਕ ਸਥਾਨ 'ਤੇ ਸੁੱਤੇ ਹੋਣ ਕਾਰਨ ਵਾਲ- ਵਾਲ ਬੱਚ ਗਏ। ਮਜ਼ਦੂਰ ਸੁਰਜੀਤ ਸਿੰਘ ਅਤੇ ਉਸਦੀ ਪਤਨੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੀ ਰਾਤ ਮੀਂਹ ਕਾਰਨ ਰਾਤ 12 ਵਜੇ ਦੇ ਕਰੀਬ ਉਨ੍ਹਾਂ ਦੇ ਕੋਠੇ ਦੀ ਛੱਤ ਅਚਾਨਕ ਡਿੱਗ ਪਈ। ਜਿਸ ਟਾਇਮ ਛੱਤ ਡਿੱਗੀ, ਉਸ ਸਮੇਂ ਉਹ ਛੱਤ ਥੱਲੇ ਸੋ ਰਿਹਾ ਸੀ।
ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਆਪਣੀਆਂ ਤਿੰਨ ਧੀਆਂ ਇੱਕ ਪੁਤਰ ਸਮੇਤ ਪਰਿਵਾਰ ਨੂੰ ਪਾਲ ਰਿਹਾ ਹੈ। ਸੁਰਜੀਤ ਸਿੰਘ ਦੀ ਪਤਨੀ ਨੇ ਦੱਸਿਆ ਕਿ ਘਟਨਾ ਸਮੇਂ ਉਹ ਆਪਣੇ ਬੱਚਿਆਂ ਨਾਲ ਨੇੜੇ ਧਾਰਮਿਕ ਸਥਾਨ 'ਤੇ ਸੌਣ ਕਾਰਨ ਕਿਸੇ ਵੀ ਅਣਹੋਣੀ ਤੋਂ ਬੱਚ ਗਏ ਹਨ। ਸੁਰਜੀਤ ਸਿੰਘ ਅਤੇ ਉਸਦੀ ਪਤਨੀ ਨੇ ਪੰਜਾਬ ਸਰਕਾਰ ਅਤੇ ਦਾਨੀ ਸੱਜਣਾਂ ਅੱਗੇ ਆਪਣੀਂ ਗਰੀਬੀ ਦਾ ਹਵਾਲਾ ਦੇ ਕੇ ਘਰ ਦਾ ਡਿੱਗਾ ਕੋਠਾ ਪਵਾ ਕੇ ਦੇਣ ਦੀ ਮੰਗ ਕੀਤੀ ਹੈ।