Ludhiana ’ਚ ਲਾਡੋਵਾਲ ਟੋਲ ਪਲਾਜ਼ਾ ਦੇ ਕੋਲ ਵਾਪਰਿਆ ਭਿਆਨਕ ਹਾਦਸਾ, 2 ਨਾਬਾਲਿਗ ਕੁੜੀਆਂ ਸਣੇ 5 ਦੀ ਹੋਈ ਦਰਦਨਾਕ ਮੌਤ
ਦੱਸ ਦਈਏ ਕਿ ਇਹ ਹਾਦਸਾ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜਾ ਦੇ ਕੋਲ ਵਾਪਰਿਆ ਸੀ। ਜਿੱਥੇ ਤੇਜ਼ ਰਫਤਾਰ ਕਾਰ ਡਿਵਾਈਡਰ ਨਾਲ ਟਕਰਾ ਗਈ।
ਲੁਧਿਆਣਾ ਵਿੱਚ ਉਸ ਸਮੇਂ ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਪੰਜ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਦੱਸ ਦਈਏ ਕਿ ਇਹ ਹਾਦਸਾ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜਾ ਦੇ ਕੋਲ ਵਾਪਰਿਆ ਸੀ। ਜਿੱਥੇ ਤੇਜ਼ ਰਫਤਾਰ ਕਾਰ ਡਿਵਾਈਡਰ ਨਾਲ ਟਕਰਾ ਗਈ।
ਇਸ ਹਾਦਸੇ ’ਚ ਦੋ ਨਾਬਾਲਿਗ ਕੁੜੀਆਂ ਸਣੇ ਤਿੰਨ ਮੁੰਡਿਆਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਦਾ ਸਿਰ ਉੱਡ ਗਿਆ, ਜਦਕਿ ਇੱਕ ਦੀ ਗਰਦਨ ਧੜ ਤੋਂ ਵੱਖ ਹੋ ਗਈ। ਲਾਸ਼ਾਂ ਨੂੰ ਦੋ ਐਂਬੂਲੈਂਸਾਂ ਵਿੱਚ ਸਵੇਰੇ 1 ਵਜੇ ਸਿਵਲ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਵਿੱਚੋਂ ਕਿਸੇ ਦੀ ਵੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਇਹ ਹਾਦਸਾ ਰਾਤ 10:15 ਵਜੇ ਦੇ ਕਰੀਬ ਲਾਡੋਵਾਲ ਟੋਲ ਪਲਾਜ਼ਾ ਨੇੜੇ ਵਾਪਰਿਆ।
ਦੱਸ ਦਈਏ ਕਿ ਜਿਨ੍ਹਾਂ ਪੰਜ ਲੋਕਾਂ ਦੀ ਹਾਦਸੇ ’ਚ ਮੌਤ ਹੋਈ ਹੈ ਉਨ੍ਹਾਂ ਚੋਂ ਤਿੰਨ ਨੌਜ਼ਵਾਨ ਜਗਰਾਓਂ ਦੇ ਰਹਿਣ ਵਾਲੇ ਸਨ ਅਤੇ ਦੋ ਮ੍ਰਿਤਕ ਲੜਕੀਆਂ ਮੋਗਾ ਜਿਲ੍ਹੇ ਦੀਆਂ ਰਹਿਣ ਵਾਲੀਆਂ ਦੱਸੀਆਂ ਜਾ ਰਹੀਆਂ ਹਨ। ਮ੍ਰਿਤਕ ਤਿੰਨੇ ਨੌਜ਼ਵਾਨ ਬਚਪਨ ਦੇ ਪੱਕੇ ਯਾਰ ਦੋਸਤ ਸਨ ਤੇ ਸ਼ੌਪਿੰਗ ਲਈ ਲੁਧਿਆਣਾ ਗਏ ਸਨ ਤੇ ਤਿੰਨਾਂ ਯਾਰਾਂ ਦੀ ਇਸ ਹਾਦਸੇ ਵਿਚ ਮੌਤ ਹੋ ਗਈ।
ਹਾਲਾਂਕਿ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਦੀ ਗੱਲ ਕਹੀ ਹੈ ਪਰ ਪਰਿਵਾਰ ਵੱਲੋਂ ਇਸ ਘਟਨਾ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਕਿ ਇਹ ਹਾਦਸਾ ਨਹੀਂ ਬਲਕਿ ਕਿਸੇ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਕਿਉਂਕਿ ਮ੍ਰਿਤਕ ਦੇਹਾਂ ਦੇ ਧੜ ਅਲੱਗ ਹੋਣ ’ਤੇ ਵੀ ਉਹਨਾਂ ਸਵਾਲ ਖੜੇ ਕੀਤੇ ਹਨ।