ਪਠਾਨਕੋਟ-ਜਲੰਧਰ ਰੋਡ 'ਤੇ ਭਿਆਨਕ ਹਾਦਸਾ, 4 ਨੌਜਵਾਨਾਂ ਦੀ ਮੌਤ

By  Pardeep Singh January 1st 2023 03:25 PM -- Updated: January 1st 2023 04:49 PM

ਜਲੰਧਰ  : ਪਠਾਨਕੋਟ ਤੋਂ ਜਲੰਧਰ ਵੱਲ ਜਾ ਰਹੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ ਤੇ ਪਠਾਨਕੋਟ ਵੱਲ ਜਾ ਰਹੇ ਟਰੱਕ 'ਚ ਵੱਜੀ। ਭਿਆਨਕ ਹਾਦਸੇ ਦੌਰਾਨ ਕਾਰ ਸਵਾਰ 2ਨੌਜਵਾਨਾਂ ਦੀ ਮੌਤ ਹੋ ਗਈ ਤੇ 3 ਗੰਭੀਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਜਲੰਧਰ ਦੇ ਬਿਆਸ ਪਿੰਡ ਜੰਮੂ-ਜਲੰਧਰ ਕੌਮੀ ਸ਼ਾਹ ਮਾਰਗ 'ਤੇ ਹੋਇਆ। 

ਮਿਲੀ ਜਾਣਕਾਰੀ ਮੁਤਾਬਿਕ ਗੰਭੀਰ ਜ਼ਖ਼ਮੀਆਂ ਨੂੰ ਜਲੰਧਰ ਦੇ ਕੈਪੀਟੌਲ ਹਸਪਤਾਲ ਵਿਚ ਇਲਾਜ ਲਈ ਭੇਜ ਦਿੱਤਾ ਹੈ ਪਰ ਇਲਾਜ ਦੌਰਾਨ ਦੋ ਹੋਰ ਦੀ ਮੌਤ ਹੋ ਗਈ ਹੈ ਹੁਣ ਮਰਨ ਵਾਲਿਆ ਦੀ ਗਿਣਤੀ 4 ਹੋ ਗਈ ਹੈ।ਗੱਡੀ ਬੁਰੀ ਤਰ੍ਹਾਂ  ਨਾਲ ਨੁਕਸਾਨੀ ਗਈ ਹੈ।

ਲੁਧਿਆਣਾ ਨੰਬਰ ਦੀ ਗੱਡੀ

ਦੱਸਿਆ ਜਾ ਰਿਹਾ ਹੈ ਕਿ ਗੱਡੀ ਲੁਧਿਆਣਾ ਨੰਬਰ ਦੀ ਹੈ।  ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ।

Related Post