Amritsar ’ਚ ਦਬੁਰਜੀ ਫਲਾਈਓਵਰ ’ਤੇ ਟਰੱਕ ਤੇ ਪੰਜਾਬ ਰੋਡਵੇਜ਼ ਦੀ ਬੱਸ ਦੀ ਹੋਈ ਭਿਆਨਕ ਟੱਕਰ, ਇੰਝ ਵਾਪਰਿਆ ਹਾਦਸਾ
ਟਰੱਕ ਚਾਲਕ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹ ਟਰੱਕ ਲੈ ਕੇ ਬਠਿੰਡਾ ਤੋਂ ਅਜਨਾਲਾ ਵੱਲ ਜਾ ਰਿਹਾ ਸੀ। ਜਦੋਂ ਉਹ ਦਬੁਰਜੀ ਫਲਾਈਓਵਰ ’ਤੇ ਚੜ੍ਹ ਰਿਹਾ ਸੀ ਤਾਂ ਇਸੇ ਦੌਰਾਨ ਪਿੱਛੇ ਤੋਂ ਆ ਰਹੀ ਬੱਸ ਉਸਦੇ ਟਰੱਕ ਨਾਲ ਟਕਰਾ ਗਈ।
ਅੰਮ੍ਰਿਤਸਰ ਦੇ ਦਬੁਰਜੀ ਫਲਾਈਓਵਰ ’ਤੇ ਬੁੱਧਵਾਰ ਨੂੰ ਉਸ ਸਮੇਂ ਹਾਦਸਾ ਵਾਪਰ ਗਿਆ, ਜਦੋਂ ਚੜ੍ਹਾਈ ਦੌਰਾਨ ਇੱਕ ਟਰੱਕ ਅਤੇ ਪੰਜਾਬ ਰੋਡਵੇਜ਼ ਦੀ ਬੱਸ ਦੀ ਟੱਕਰ ਹੋ ਗਈ। ਹਾਦਸੇ ਵਿੱਚ ਬੱਸ ਵਿੱਚ ਸਵਾਰ ਯਾਤਰੀਆਂ ਨੂੰ ਮਾਮੂਲੀ ਸੱਟਾਂ ਅਤੇ ਖਰੋਚਾਂ ਆਈਆਂ, ਜਦਕਿ ਕਿਸੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਹਾਦਸੇ ਤੋਂ ਬਾਅਦ ਬੱਸ ਵਿੱਚ ਸਵਾਰ ਯਾਤਰੀ ਆਪਣੇ-ਆਪਣੇ ਕੰਮਾਂ ਅਤੇ ਮੰਜ਼ਿਲ ਵੱਲ ਰਵਾਨਾ ਹੋ ਗਏ।
ਇੰਝ ਵਾਪਰਿਆ ਹਾਦਸਾ
ਟਰੱਕ ਚਾਲਕ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹ ਟਰੱਕ ਲੈ ਕੇ ਬਠਿੰਡਾ ਤੋਂ ਅਜਨਾਲਾ ਵੱਲ ਜਾ ਰਿਹਾ ਸੀ। ਜਦੋਂ ਉਹ ਦਬੁਰਜੀ ਫਲਾਈਓਵਰ ’ਤੇ ਚੜ੍ਹ ਰਿਹਾ ਸੀ ਤਾਂ ਇਸੇ ਦੌਰਾਨ ਪਿੱਛੇ ਤੋਂ ਆ ਰਹੀ ਬੱਸ ਉਸਦੇ ਟਰੱਕ ਨਾਲ ਟਕਰਾ ਗਈ। ਗੁਰਦਿਆਲ ਸਿੰਘ ਦੇ ਮੁਤਾਬਕ ਹਾਦਸੇ ਵਿੱਚ ਟਰੱਕ ਦੇ ਪਿੱਛੇ ਲੱਗੇ ਡਾਲੇ ਦੇ ਫੱਟੇ ਟੁੱਟ ਗਏ ਅਤੇ ਡਾਲਾ ਵੀ ਵਿੰਗਾ ਹੋ ਗਿਆ। ਉਨ੍ਹਾਂ ਦੱਸਿਆ ਕਿ ਬੱਸ ਨੂੰ ਵੀ ਨੁਕਸਾਨ ਪਹੁੰਚਿਆ ਹੈ, ਪਰ ਬੱਸ ਵਿੱਚ ਸਵਾਰ ਯਾਤਰੀਆਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ।
ਟਰੱਕ ’ਚ ਕਾਫੀ ਲੋਡ ਸੀ- ਬੱਸ ਚਾਲਕ
ਉੱਥੇ ਹੀ ਪੰਜਾਬ ਰੋਡਵੇਜ਼ ਦੇ ਬੱਸ ਚਾਲਕ ਗੋਪਾਲ ਸਿੰਘ ਨੇ ਦੱਸਿਆ ਕਿ ਇਹ ਬੱਸ ਪੱਟੀ ਰੋਡਵੇਜ਼ ਡਿਪੂ ਦੀ ਹੈ ਅਤੇ ਪੱਟੀ ਤੋਂ ਜੰਮੂ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਜਦੋਂ ਬੱਸ ਦਬੁਰਜੀ ਪੁਲ ’ਤੇ ਚੜ੍ਹ ਰਹੀ ਸੀ ਤਾਂ ਉਨ੍ਹਾਂ ਦੇ ਅੱਗੇ ਇੱਕ ਟਰੱਕ ਚੱਲ ਰਿਹਾ ਸੀ। ਬੱਸ ਚਾਲਕ ਦੇ ਮੁਤਾਬਕ ਟਰੱਕ ਕਾਫ਼ੀ ਲੋਡ ਸੀ ਅਤੇ ਚੜ੍ਹਾਈ ਦੌਰਾਨ ਅਚਾਨਕ ਉਸਨੇ ਬੈਕ ਗੇਅਰ ਲਗਾ ਦਿੱਤਾ। ਇਸ ਕਾਰਨ ਟਰੱਕ ਪਿੱਛੇ ਵੱਲ ਆਇਆ ਅਤੇ ਸਿੱਧਾ ਉਨ੍ਹਾਂ ਦੀ ਬੱਸ ਨਾਲ ਜਾ ਟਕਰਾਇਆ।
ਹਾਦਸੇ ’ਚ ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਗੋਪਾਲ ਸਿੰਘ ਨੇ ਦੱਸਿਆ ਕਿ ਬੱਸ ਵਿੱਚ ਕਈ ਯਾਤਰੀ ਸਵਾਰ ਸਨ, ਪਰ ਟੱਕਰ ਤੋਂ ਬਾਅਦ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ। ਕੁਝ ਯਾਤਰੀਆਂ ਨੂੰ ਮਾਮੂਲੀ ਖਰੋਚਾਂ ਆਈਆਂ, ਖ਼ਾਸ ਕਰਕੇ ਬੱਸ ਦੇ ਅਗਲੇ ਹਿੱਸੇ ਵਿੱਚ ਬੈਠੇ ਯਾਤਰੀਆਂ ਨੂੰ। ਹਾਦਸੇ ਤੋਂ ਬਾਅਦ ਸਾਰੇ ਯਾਤਰੀ ਆਮ ਤੌਰ ’ਤੇ ਆਪਣੇ-ਆਪਣੇ ਮੰਜ਼ਿਲ ਵੱਲ ਚਲੇ ਗਏ।
ਫਲਾਈਓਵਰ ’ਤੇ ਆਵਾਜਾਈ ਹੋਈ ਪ੍ਰਭਾਵਿਤ
ਹਾਦਸੇ ਕਾਰਨ ਫਲਾਈਓਵਰ ’ਤੇ ਕੁਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਹੋਈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੋਵੇਂ ਵਾਹਨਾਂ ਨੂੰ ਹੋਏ ਨੁਕਸਾਨ ਨੂੰ ਦੇਖਿਆ। ਬੱਸ ਚਾਲਕ ਨੇ ਇਹ ਵੀ ਦੱਸਿਆ ਕਿ ਹਾਦਸੇ ਦੇ ਸਮੇਂ ਤੱਕ ਕੋਈ ਪੁਲਿਸ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ ਸੀ।
ਕੁਝ ਬੱਸ ਸਵਾਰ ਯਾਤਰੀਆਂ ਨੂੰ ਲੱਗੀਆਂ ਮਾਮੂਲੀ ਸੱਟਾਂ
ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ, ਚੜ੍ਹਾਈ ਵਾਲੇ ਹਿੱਸੇ ਵਿੱਚ ਭਾਰੀ ਵਾਹਨ ਦੇ ਅਚਾਨਕ ਪਿੱਛੇ ਆਉਣ ਕਾਰਨ ਬੱਸ ਚਾਲਕ ਨੂੰ ਬੱਸ ਸੰਭਾਲਣ ਦਾ ਕਾਫ਼ੀ ਮੌਕਾ ਨਹੀਂ ਮਿਲਿਆ ਅਤੇ ਦੋਵੇਂ ਵਾਹਨਾਂ ਦੀ ਟੱਕਰ ਹੋ ਗਈ। ਗਨੀਮਤ ਰਹੀ ਕਿ ਹਾਦਸਾ ਵੱਡਾ ਰੂਪ ਨਹੀਂ ਧਾਰ ਸਕਿਆ ਅਤੇ ਬੱਸ ਵਿੱਚ ਸਵਾਰ ਯਾਤਰੀਆਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ।
ਇਹ ਵੀ ਪੜ੍ਹੋ : Outsourced employees Protest : ਪੰਜਾਬ ਵਿਧਾਨ ਸਭਾ 'ਚ ਪਾਸ ਬਿੱਲ ਨੂੰ ਲਾਗੂ ਕਰਵਾਉਣ ਲਈ ਵੀ ਸੰਘਰਸ਼ ! ਟੈਂਕੀ 'ਤੇ ਚੜ੍ਹੇ ਆਊਟਸੋਰਸ ਮੁਲਾਜ਼ਮ