Tue, Sep 1, 2026
Whatsapp

ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ, 8 IPS ਅਧਿਕਾਰੀਆਂ ਦੇ ਤਬਾਦਲੇ

Punjab News: ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 8 ਆਈ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ।

Reported by:  PTC News Desk  Edited by:  Amritpal Singh -- September 01st 2026 05:17 PM
ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ, 8 IPS ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ, 8 IPS ਅਧਿਕਾਰੀਆਂ ਦੇ ਤਬਾਦਲੇ

Reshuffle in Punjab Police: ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 8 ਆਈ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।

ਜਾਰੀ ਹੁਕਮਾਂ ਅਨੁਸਾਰ, ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐੱਸ. ਨੂੰ ਆਈ.ਜੀ. ਬਾਰਡਰ ਰੇਂਜ, ਅੰਮ੍ਰਿਤਸਰ ਵਜੋਂ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹਰਮਨਬੀਰ ਸਿੰਘ, ਆਈ.ਪੀ.ਐੱਸ. ਨੂੰ ਕਮਿਸ਼ਨਰ ਆਫ਼ ਪੁਲਿਸ ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ।

ਹੁਕਮਾਂ ਮੁਤਾਬਕ ਭਾਗੀਰਥ ਸਿੰਘ ਮੀਨਾ ਨੂੰ ਏ.ਆਈ.ਜੀ. ਪਰਸੋਨਲ-1, ਸੀ.ਪੀ.ਓ. ਪੰਜਾਬ, ਵਰੁਣ ਸ਼ਰਮਾ ਨੂੰ ਐੱਸ.ਐੱਸ.ਪੀ. ਐੱਸ.ਏ.ਐੱਸ. ਨਗਰ, ਹਰਮਨਦੀਪ ਸਿੰਘ ਹੰਸ ਨੂੰ ਐੱਸ.ਐੱਸ.ਪੀ. ਪਟਿਆਲਾ, ਸੁਹਹੇਲ ਕਾਸਿਮ ਮੀਰ ਨੂੰ ਐੱਸ.ਐੱਸ.ਪੀ. ਬਠਿੰਡਾ, ਜੋਤੀ ਯਾਦਵ ਨੂੰ ਕਮਾਂਡੈਂਟ 82ਵੀਂ ਬਟਾਲੀਅਨ ਪੀ.ਏ.ਪੀ. ਚੰਡੀਗੜ੍ਹ ਅਤੇ ਵੈਭਵ ਚੌਧਰੀ ਨੂੰ ਐੱਸ.ਐੱਸ.ਪੀ. ਮਾਨਸਾ ਵਜੋਂ ਤਾਇਨਾਤ ਕੀਤਾ ਗਿਆ ਹੈ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK