TMC ਨੇਤਾ ਦੇ ਘਰ 'ਚ ਹੋਇਆ ਭਿਆਨਕ ਧਮਾਕਾ, ਦੋ ਦੀ ਮੌਤ

By  Ravinder Singh December 3rd 2022 10:55 AM -- Updated: December 3rd 2022 10:56 AM

ਨਵੀਂ ਦਿੱਲੀ : ਪੱਛਮੀ ਬੰਗਾਲ ਵਿੱਚ ਟੀਐਮਸੀ ਆਗੂ ਦੇ ਘਰ ਦੇਰ ਰਾਤ ਭਿਆਨਕ ​​ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਅਜੇ ਤੱਕ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਮੇਦੀਨੀਪੁਰ ਦੇ ਭੂਪਤੀ ਨਗਰ ਥਾਣਾ ਖੇਤਰ ਦੇ ਅਧੀਨ ਅਰਜੁਨ ਨਗਰ ਇਲਾਕੇ 'ਚ ਵਾਪਰੀ। ਇੱਥੇ ਰਹਿਣ ਵਾਲੇ ਟੀਐਮਸੀ ਦੇ ਬੂਥ ਪ੍ਰਧਾਨ ਰਾਜਕੁਮਾਰ ਮੰਨਾ ਦੇ ਘਰ ਰਾਤ ਨੂੰ ਧਮਾਕਾ ਹੋਇਆ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ਤੋਂ ਦੋ ਲਾਸ਼ਾਂ ਬਰਾਮਦ ਕੀਤੀਆਂ। ਕੁਝ ਮੀਡੀਆ ਰਿਪੋਰਟਾਂ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੰਬ ਬਣਾਉਣ ਦੌਰਾਨ ਧਮਾਕਾ ਹੋਇਆ।


ਕਾਬਿਲੇਗੌਰ ਹੈ ਕਿ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦੇ ਕਾਂਠੀ 'ਚ ਅੱਜ ਟੀਐੱਮਸੀ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੀ ਜਨ ਸਭਾ ਹੈ। ਜਨਸਭਾ ਤੋਂ ਪਹਿਲਾਂ ਸ਼ੁੱਕਰਵਾਰ ਦੇਰ ਰਾਤ ਟੀਐਮਸੀ ਦੇ ਬੂਥ ਪ੍ਰਧਾਨ ਰਾਜਕੁਮਾਰ ਮੰਨਾ ਦੇ ਘਰ ਵਿੱਚ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ। ਲੋਕਾਂ ਨੇ ਇਸ ਦੀ ਸੂਚਨਾ ਭੂਪਤੀਨਗਰ ਥਾਣੇ ਨੂੰ ਦਿੱਤੀ। ਪੁਲਿਸ ਨੇ ਮੌਕੇ ਉਤੇ ਆ ਕੇ ਦੋ ਲਾਸ਼ਾਂ ਬਰਾਮਦ ਕੀਤੀਆਂ।

ਇਹ ਵੀ ਪੜ੍ਹੋ : ਪਾਕਿਸਤਾਨ ਦੀ ਨਾਪਾਕ ਹਰਕਤ, ਡਰੋਨ ਰਾਹੀਂ ਭੇਜਿਆ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ

ਪੁਲਿਸ ਨੇ ਦੱਸਿਆ ਕਿ ਇਸ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਪਰ ਤਿੰਨ ਹੋਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਹ ਘਟਨਾ ਥਾਣਾ ਖੇਤਰ ਦੇ ਅਰਜੁਨ ਨਗਰ ਗ੍ਰਾਮ ਪੰਚਾਇਤ ਦੇ ਨਰਯਾਬਿਲਾ ਪਿੰਡ 'ਚ ਸ਼ੁੱਕਰਵਾਰ ਰਾਤ ਕਰੀਬ 10.30 ਵਜੇ ਵਾਪਰੀ। ਰਾਜਕੁਮਾਰ ਮੰਨਾ ਇਲਾਕੇ ਦੇ ਤ੍ਰਿਣਮੂਲ ਕਾਂਗਰਸ ਦੇ ਪ੍ਰਧਾਨ ਵਜੋਂ ਜਾਣੇ ਜਾਂਦੇ ਸਨ। ਤ੍ਰਿਣਮੂਲ ਨੇਤਾ ਦੇ ਭਰਾ ਦੇਵਕੁਮਾਰ ਗਯਨ ਹਨ। ਪੁਲਿਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

Related Post