ਟੇਸਲਾ ਦੀ ਆਟੋਮੈਟਿਕ ਕਾਰ ਹੋਈ ਕੰਟਰੋਲ ਤੋਂ ਬਾਹਰ, 2 ਦੀ ਮੌਤ, 3 ਜ਼ਖਮੀ

By  Jasmeet Singh November 18th 2022 04:52 PM

Tesla Automatic Car Fail: ਆਟੋਮੈਟਿਕ ਕਾਰ ਨੂੰ ਸੁਵਿਧਾ ਦੇ ਲਿਹਾਜ਼ ਨਾਲ ਬਹੁਤ ਸੁਵਿਧਾਜਨਕ ਮੰਨਿਆ ਗਿਆ ਹੈ ਪਰ ਇਹ ਕਾਰ ਦੁਰਘਟਨਾ ਦਾ ਖ਼ਤਰਾ ਵਧਾ ਦਿੰਦੀ ਹੈ। ਚੀਨ ਦਾ ਇੱਕ ਵੀਡੀਓ ਇਨ੍ਹਾਂ ਦਿਨੀਂ ਬਹੁਤ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਟੇਸਲਾ ਕਾਰ ਨੇ ਕਥਿਤ ਤੌਰ 'ਤੇ ਦੋ ਲੋਕਾਂ ਦੀ ਮਾਰ ਮੁਕਾਇਆ ਅਤੇ ਤਿੰਨ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ: ਸਵਿਟਜ਼ਰਲੈਂਡ ਦੀ 100 ਬੋਗੀ ਵਾਲੀ ਯਾਤਰੀ ਰੇਲਗੱਡੀ ਨੇ ਤੋੜਿਆ ਵਿਸ਼ਵ ਰਿਕਾਰਡ

ਇਸ ਹਾਦਸੇ ਤੋਂ ਬਾਅਦ ਕਾਰ ਨਿਰਮਾਤਾ ਕੰਪਨੀ ਟੇਸਲਾ ਨੇ ਜਾਂਚ 'ਚ ਸਹਿਯੋਗ ਕਰਨ ਦੀ ਗੱਲ ਕਹੀ ਹੈ। ਅਜਿਹੇ 'ਚ ਇਸ ਘਟਨਾ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਅਤੇ ਯੂਜ਼ਰਸ ਇਸ ਬਾਰੇ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ। ਇਸ ਵਾਇਰਲ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਚੀਨ 'ਚ ਟੇਸਲਾ ਦੀ ਮਾਡਲ Y ਕਾਰ ਚਲਦੇ ਸਮੇਂ ਆਪਣਾ ਕੰਟਰੋਲ ਗੁਆ ਬੈਠੀ, ਜਿਸ ਕਾਰਨ ਕਈ ਹਾਦਸੇ ਹੋਏ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਕਾਰ ਨੂੰ ਪਾਰਕ ਕੀਤਾ ਜਾ ਰਿਹਾ ਸੀ ਜਦੋਂ ਇਹ ਕੰਟਰੋਲ ਗੁਆ ਬੈਠੀ ਅਤੇ ਕਈ ਹਾਦਸੇ ਹੋ ਗਏ।


ਇਹ ਵੀ ਪੜ੍ਹੋ: ਸ਼ਰਾਬ ਠੇਕੇਦਾਰ ਵੱਲੋਂ ਪੁਲਿਸ ਮੁਲਾਜ਼ਮਾਂ ਨਾਲ ਸ਼ਰੇਆਮ ਕੁੱਟਮਾਰ

ਵੀਡੀਓ 'ਚ ਕਾਰ ਕਾਫੀ ਤੇਜ਼ੀ ਨਾਲ ਅੱਗੇ ਵਧਦੀ ਦਿਖਾਈ ਦੇ ਰਹੀ ਹੈ, ਜਿਸ ਕਾਰਨ ਉਹ ਆਪਣੇ ਰਸਤੇ 'ਚ ਜੋ ਵੀ ਆ ਰਹੀ ਹੈ, ਉਸ ਨੂੰ ਹਟਾ ਕੇ ਅੱਗੇ ਵਧ ਵੱਧਦੀ ਰਹੀ। ਕਾਰ ਕਈ ਸੜਕਾਂ ਪਾਰ ਕਰ ਰਸਤੇ ਵਿੱਚ ਆਪਣੇ ਸਾਹਮਣੇ ਆ ਰਹੇ ਸਾਰੇ ਬਾਈਕ, ਸਾਈਕਲਾਂ ਅਤੇ ਵਾਹਨਾਂ ਨੂੰ ਟੱਕਰ ਮਾਰਦੀ ਨਜ਼ਰ ਆ ਰਹੀ ਹੈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਘਟਨਾ ਨੂੰ ਲੈ ਕੇ ਯੂਜ਼ਰਸ ਵੱਖ-ਵੱਖ ਟਿੱਪਣੀਆਂ ਵੀ ਕਰ ਰਹੇ ਹਨ। ਉੱਥੇ ਹੀ ਇਸ ਘਟਨਾ ਦੇ ਵਿਚਕਾਰ ਅਮਰੀਕੀ ਵਾਹਨ ਨਿਰਮਾਤਾ ਕੰਪਨੀ ਟੇਸਲਾ ਨੇ ਕਿਹਾ ਹੈ ਕਿ ਉਹ ਇਸਦੀ ਜਾਂਚ ਵਿੱਚ ਮਦਦ ਕਰਨਗੇ।

ਇਹ ਵੀ ਪੜ੍ਹੋ: ਜਹਾਜ਼ 'ਚ ਅਚਾਨਕ ਬੇਕਾਬੂ ਹੋਇਆ ਪਾਕਿ ਯਾਤਰੀ, ਸੀਟ ਨਾਲ ਬੰਨ੍ਹ ਕੇ ਲੈ ਜਾਣਾ ਪਿਆ ਦੁਬਈ

ਕੰਪਨੀ ਮੁਤਾਬਕ ਕੰਪਨੀ ਟੇਸਲਾ ਦੀ ਮਾਡਲ Y ਕਾਰ ਦੇ ਘਾਤਕ ਹਾਦਸੇ ਦੀ ਜਾਂਚ 'ਚ ਚੀਨੀ ਪੁਲਿਸ ਦੀ ਵੀ ਮਦਦ ਕੀਤੀ ਜਾਵੇਗੀ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟੇਸਲਾ ਕਾਰ ਦਾ ਹਾਦਸਾ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।

Related Post