Mohali Thar Video : ਓ...ਤੇਰੀ...ਜਦੋਂ ਮੁੰਡਿਆਂ ਨੇ ਹੜ੍ਹ ਦੇ ਪਾਣੀ ਚ ਉਤਾਰ ਦਿੱਤੀ ਥਾਰ, ਵੇਖੋ ਕਿਵੇਂ ਮੌਤ ਦੇ ਸ਼ਿਕੰਜੇ ਚੋਂ ਬਚੇ

Mohali Thar Video : ਵੀਡੀਓ 'ਚ ਇੱਕ ਥਾਰ ਬਾਰਿਸ਼ ਦੇ ਪਾਣੀ ਵਿੱਚ ਰੁੜ੍ਹਦੀ ਵਿਖਾਈ ਦੇ ਰਹੀ ਹੈ। ਥਾਰ ਵਿੱਚ 3-4 ਨੌਜਵਾਨ ਸਵਾਰ ਸਨ, ਜਿਨ੍ਹਾਂ ਦੀ ਮਸਾਂ ਜਾਨ ਬਚੀ।

By  KRISHAN KUMAR SHARMA August 25th 2025 02:16 PM -- Updated: August 25th 2025 04:03 PM

Mohali Thar Video : ਮੁਹਾਲੀ ਅਤੇ ਇਸ ਦੇ ਆਸ-ਪਾਸ ਲਗਾਤਾਰ ਬਾਰਿਸ਼ ਹੋ ਰਹੀ ਹੈ। ਇਹ ਬਾਰਿਸ਼ ਬੀਤੇ ਦਿਨ ਤੋਂ ਜਾਰੀ ਹੈ, ਜਿਸ ਦੀ ਦੇਰ ਸ਼ਾਮ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਇੱਕ ਥਾਰ ਬਾਰਿਸ਼ ਦੇ ਪਾਣੀ ਵਿੱਚ ਰੁੜ੍ਹਦੀ ਵਿਖਾਈ ਦੇ ਰਹੀ ਹੈ। ਥਾਰ ਵਿੱਚ 3-4 ਨੌਜਵਾਨ ਸਵਾਰ ਸਨ, ਜਿਨ੍ਹਾਂ ਦੀ ਮਸਾਂ ਜਾਨ ਬਚੀ। 

ਘਟਨਾ ਨਿਊ ਚੰਡੀਗੜ੍ਹ ਦੇ ਪਿੰਡ ਜੈਯੰਤੀ ਮਾਜਰਾ ਦੀ ਹੈ, ਜਿਥੇ ਤੇਜ ਬਾਰਿਸ਼ ਹੋਣ ਕਾਰਨ ਪਾਣੀ ਦੇ ਵਹਾਅ ਵਿੱਚ ਸੜਕ ਰੁੜ੍ਹ ਗਈ। ਇਸ ਦੌਰਾਨ ਪਾਣੀ ਪੂਰੀ ਤੇਜ਼ ਵਹਾਅ 'ਤੇ ਹੋ ਗਿਆ ਅਤੇ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ ਸੀ।

ਬਾਰਿਸ਼ ਕਾਰਨ 7 ਪਿੰਡਾਂ ਦਾ ਸੰਪਰਕ ਵੀ ਟੁੱਟ ਗਿਆ। ਇਸ ਦੌਰਾਨ ਹੀ ਇੱਕ ਥਾਰ ਸਵਾਰ ਨੌਜਵਾਨਾਂ ਨੇ ਇਸ ਮੀਂਹ ਦੇ ਪਾਣੀ ਨੂੰ ਮਜ਼ਾਕ ਵਿੱਚ ਲੈਂਦਿਆਂ ਪਾਣੀ ਵਿੱਚ ਥਾਰ ਉਤਾਰ ਦਿੱਤੀ ਅਤੇ ਸਪੀਡ ਨਾਲ ਅੱਗੇ ਲੈ ਕੇ ਜਾਣ ਲੱਗੇ। ਪਰ ਪਾਣੀ ਦੀ ਤੇਜ਼ੀ ਅੱਗੇ ਥਾਰ ਉਥੇ ਹੀ ਰੁਕ ਗਈ ਅਤੇ ਉਥੇ ਹੀ 2-3 ਪਲਟੀਆਂ ਖਾ ਗਈ।

ਉਪਰੰਤ, ਨੌਜਵਾਨਾਂ ਨੂੰ ਇੱਕ ਕਰੇਨ ਦੀ ਮਦਦ ਨਾਲ ਹੜ੍ਹ ਰੂਪੀ ਬਾਰਿਸ਼ ਦੇ ਪਾਣੀ ਵਿੱਚੋਂ ਬਚਾ ਕੇ ਸੁਰੱਖਿਅਤ ਕੱਢਿਆ ਗਿਆ। ਪਰ ਇਹ ਨੌਜਵਾਨਾਂ ਵੱਲੋਂ ਫੁਕਰਾਪੰਤੀ ਉਨ੍ਹਾਂ ਦੀ ਜਾਨ ਵੀ ਲੈ ਸਕਦੀ ਸੀ।

Related Post