ਪੰਜਾਬ 'ਚ ਠੰਢ ਦਾ ਅਸਰ ਸ਼ੁਰੂ, ਜਲੰਧਰ 'ਚ ਪਾਰਾ 5.9 ਡਿਗਰੀ 'ਤੇ ਪੁੱਜਾ

By  Ravinder Singh November 21st 2022 03:59 PM

ਚੰਡੀਗੜ੍ਹ : ਪੰਜਾਬ ਵਿਚ ਇਸ ਸੀਜ਼ਨ ਦੀ ਠੰਢ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਹੈ। ਦਿਨ ਤੇ ਰਾਤ ਦੇ ਤਾਪਮਾਨ ਵਿਚ ਫ਼ਰਕ ਹੋਣ ਨਾਲ ਠੰਢ ਕਾਫੀ ਵੱਧ ਰਹੀ ਹੈ। ਸੋਮਵਾਰ ਨੂੰ ਜਲੰਧਰ ਪੰਜਾਬ ਵਿਚ ਸਭ ਤੋਂ ਵੱਧ ਠੰਢਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 5.9 ਡਿਗਰੀ ਸੈਲਸੀਅਸ ਉਤੇ ਆ ਗਿਆ। ਸੀਜ਼ਨ ਵਿਚ ਪਹਿਲੀ ਵਾਰ ਪਾਰਾ ਇੰਨਾ ਘੱਟ ਹੋਇਆ ਹੈ ਉੱਥੇ ਹੀ ਦੂਜੇ ਜ਼ਿਲ੍ਹਿਆਂ 'ਚ ਵੀ ਤਾਪਮਾਨ ਬਾਕੀ ਦਿਨਾਂ ਦੇ ਮੁਕਾਬਲੇ ਘੱਟ ਰਿਹਾ। ਲੋਕ ਸਵੇਰੇ ਤੇ ਰਾਤ ਦੇ ਸਮੇਂ ਠੰਢਕ ਮਹਿਸੂਸ ਕਰ ਰਹੇ ਹਨ।


ਬਠਿੰਡਾ 'ਚ ਪਾਰਾ 6.4 ਡਿਗਰੀ, ਰੋਪੜ ਵਿਚ 6.8 ਡਿਗਰੀ ਅਤੇ ਫ਼ਰੀਦਕੋਟ ਵਿਚ 6.9 ਡਿਗਰੀ ਤਾਪਮਾਨ ਰਿਹਾ। ਇਸ ਤੋਂ ਇਲਾਵਾ ਮੁਕਤਸਰ ਵਿਚ 7.9 ਡਿਗਰੀ, ਮੋਗਾ ਅਤੇ ਫਿਰੋਜ਼ਪੁਰ ਵਿਚ 8 ਡਿਗਰੀ, ਹੁਸ਼ਿਆਰਪੁਰ ਵਿਚ 8.2 ਡਿਗਰੀ, ਗੁਰਦਾਸਪੁਰ ਵਿਚ 8.3 ਡਿਗਰੀ, ਅੰਮ੍ਰਿਤਸਰ ਵਿਚ 8.4 ਡਿਗਰੀ, ਪਟਿਆਲਾ ਵਿਚ 10 ਡਿਗਰੀ ਅਤੇ ਲੁਧਿਆਣਾ ਵਿਚ 11.3 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿਚ ਵੀ ਠੰਢ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਦੀ ਪੇਸ਼ੀਨਗੋਈ ਅਨੁਸਾਰ ਪੰਜਾਬ ਵਿਚ 26 ਨਵੰਬਰ ਤਕ ਮੌਸਮ ਖੁਸ਼ਕ ਰਹੇਗਾ। ਕਈ ਥਾਵਾਂ ਉਤੇ ਕੋਹਰਾ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਰਾਸ਼ਨ ਕਾਰਡ 'ਤੇ 'ਦੱਤਾ' ਦੀ ਥਾਂ ਲਿਖਿਆ 'ਕੁੱਤਾ', ਅਧਿਕਾਰੀਆਂ ਨੂੰ ਲੱਗਾ 'ਭੌਂਕਣ', ਦੇਖੋ ਵੀਡੀਓ

ਹਾਲਾਂਕਿ ਇਸ ਮਗਰੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੇ ਆਸਾਰ ਹਨ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਸੂਬੇ ਵਿਚ ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਇਹ ਕਿਸਾਨਾਂ ਲਈ ਰਾਹਤ ਦੀ ਗੱਲ ਹੈ। ਇਸ ਵੇਲੇ ਲੱਖਾਂ ਟਨ ਝੋਨਾ ਮੰਡੀਆਂ 'ਚ ਪਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕਈ ਸ਼ਹਿਰਾਂ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਵੀ ਕਾਫੀ ਹੇਠਾਂ ਆਇਆ ਹੈ। ਇਸ ਕਾਰਨ ਲੋਕਾਂ ਨੂੰ ਪ੍ਰਦੂਸ਼ਣ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਪਿਛਲੇ ਦਿਨ ਲੁਧਿਆਣਾ 'ਚ ਏਕਿਊਆਈ 500 ਅੰਕਾਂ ਤੱਕ ਪੁੱਜ ਗਿਆ ਸੀ। ਇਸ ਕਾਰਨ ਲੋਕ ਸਾਹ ਦੀ ਬਿਮਾਰੀ ਦੀ ਲਪੇਟ ਵਿਚ ਆਉਣ ਲੱਗੇ ਹਨ।

Related Post