Fri, Apr 26, 2024
Whatsapp

ਰਾਸ਼ਨ ਕਾਰਡ 'ਤੇ 'ਦੱਤਾ' ਦੀ ਥਾਂ ਲਿਖਿਆ 'ਕੁੱਤਾ', ਅਧਿਕਾਰੀਆਂ ਨੂੰ ਲੱਗਾ 'ਭੌਂਕਣ', ਦੇਖੋ ਵੀਡੀਓ

Written by  Ravinder Singh -- November 20th 2022 03:04 PM
ਰਾਸ਼ਨ ਕਾਰਡ 'ਤੇ 'ਦੱਤਾ' ਦੀ ਥਾਂ ਲਿਖਿਆ 'ਕੁੱਤਾ', ਅਧਿਕਾਰੀਆਂ ਨੂੰ ਲੱਗਾ 'ਭੌਂਕਣ', ਦੇਖੋ ਵੀਡੀਓ

ਰਾਸ਼ਨ ਕਾਰਡ 'ਤੇ 'ਦੱਤਾ' ਦੀ ਥਾਂ ਲਿਖਿਆ 'ਕੁੱਤਾ', ਅਧਿਕਾਰੀਆਂ ਨੂੰ ਲੱਗਾ 'ਭੌਂਕਣ', ਦੇਖੋ ਵੀਡੀਓ

ਬਾਂਕੁਰਾ (ਪੱਛਮੀ ਬੰਗਾਲ): ਆਧਾਰ ਕਾਰਡ, ਰਾਸ਼ਨ ਕਾਰਡ (RationCard) ਅਤੇ ਵੋਟਰ ਆਈਡੀ ਕਾਰਡ ਵਿੱਚ ਗਲਤ (mistake) ਨਾਮ ਜਾਂ ਪਤਾ ਹੋਣ ਕਾਰਨ ਲੋਕਾਂ ਦਾ ਪਰੇਸ਼ਾਨ ਹੋਣਾ ਤੇ ਖੱਜਲ-ਖੁਆਰੀ ਆਮ ਜਿਹੀ ਗੱਲ ਹੋ ਗਈ। ਇਸ ਤੋਂ ਬਾਅਦ ਲੋਕ ਇਸ ਨੂੰ ਠੀਕ ਕਰਵਾਉਣ ਲਈ ਸਰਕਾਰੀ ਦਫ਼ਤਰ ਦੇ ਚੱਕਰ ਲਗਾ-ਲਗਾ ਕੇ ਅੱਕ ਜਾਂਦੇ ਹਨ। ਕਈ ਵਾਰ ਉਹ ਠੀਕ ਹੋ ਜਾਂਦੇ ਹਨ ਪਰ ਕੁਝ ਕੇਸ ਅਜਿਹੇ ਵੀ ਆਉਂਦੇ ਹਨ ਜਿੱਥੇ ਕਈ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਸੁਧਾਰ ਨਹੀਂ ਹੁੰਦਾ ਤੇ ਲੋਕ ਨਿਰਾਸ਼ ਹੋ ਕੇ ਘਰੇ ਬੈਠ ਜਾਂਦੇ ਹਨ। ਪੱਛਮੀ ਬੰਗਾਲ (West Bengal) 'ਚ ਅਜਿਹੀ ਲਾਪਰਵਾਹੀ ਤੋਂ ਪਰੇਸ਼ਾਨ ਇਕ ਵਿਅਕਤੀ ਦੇ ਵਿਰੋਧ ਦਾ ਅਨੋਖਾ ਤਰੀਕਾ ਵਾਇਰਲ ਹੋ ਰਿਹਾ ਹੈ। ਉਸਨੇ ਇਕ ਸਰਕਾਰੀ ਅਧਿਕਾਰੀ ਨੂੰ ਸੜਕ ਦੇ ਵਿਚਕਾਰ ਰੋਕ ਲਿਆ ਅਤੇ ਕੁੱਤੇ (kutta) ਵਾਂਗ ਭੌਂਕਣ (barking) ਲੱਗ ਪਿਆ।



ਦਰਅਸਲ ਪੱਛਮੀ ਬੰਗਾਲ ਦੇ ਬਾਂਕੁਰਾ ਵਿੱਚ ਰਾਸ਼ਨ ਵਿਭਾਗ ਨੇ ਸ਼੍ਰੀਕਾਂਤ ਦੱਤਾ ਦੇ ਸਰਨੇਮ ਦੀ ਜਗ੍ਹਾ 'ਕੁੱਤਾ' ਲਿਖਿਆ ਸੀ। ਇਸ ਤੋਂ ਬਾਅਦ ਉਕਤ ਵਿਅਕਤੀ ਆਪਣੇ ਸਹੀ ਨਾਂ ਦਾ ਦਸਤਾਵੇਜ਼ ਲੈ ਕੇ ਇਸ ਨੂੰ ਠੀਕ ਕਰਵਾਉਣ ਲਈ ਸਰਕਾਰੀ ਦਫਤਰ ਪੁੱਜ ਗਿਆ ਤੇ ਕਰਮਚਾਰੀਆਂ ਨੂੰ ਇਸ ਨੂੰ ਠੀਕ ਕਰਨ ਲਈ ਕਿਹਾ ਪਰ ਉਥੇ ਮੌਜੂਦ ਕਰਮਚਾਰੀਆਂ ਨੇ ਮਜ਼ਾਕ ਵਿਚ ਉਸ ਨੂੰ ਟਾਲ ਦਿੱਤਾ। ਸ਼੍ਰੀਕਾਂਤ ਦੱਤਾ ਨੇ ਫਿਰ ਵਿਰੋਧ ਦਾ ਅਨੋਖਾ ਤਰੀਕਾ ਚੁਣਿਆ ਅਤੇ ਸੜਕ ਦੇ ਵਿਚਕਾਰ ਸਰਕਾਰੀ ਅਧਿਕਾਰੀ ਦੀ ਕਾਰ ਨੂੰ ਘੇਰ ਕੇ ਕੁੱਤੇ ਵਾਂਗ ਭੌਂਕਣਾ ਸ਼ੁਰੂ ਕਰ ਦਿੱਤਾ। ਸ਼੍ਰੀਕਾਂਤ ਦੱਤਾ ਭੌਂਕਿਆ ਅਤੇ ਆਪਣੀ ਸ਼ਿਕਾਇਤ ਅਧਿਕਾਰੀ ਨੂੰ ਦਿੱਤੀ। ਪਹਿਲਾਂ ਤਾਂ ਸਰਕਾਰੀ ਅਧਿਕਾਰੀ ਨੂੰ ਕੁਝ ਸਮਝ ਨਹੀਂ ਆਇਆ ਪਰ ਫਿਰ ਮਾਮਲਾ ਸਮਝ ਕੇ ਉਨ੍ਹਾਂ ਨੇ ਸ਼੍ਰੀਕਾਂਤ ਦੱਤਾ ਦੀ ਦਰਖਾਸਤ ਆਪਣੇ ਕੋਲ ਰੱਖੀ ਅਤੇ ਗਲਤੀ ਸੁਧਾਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਕਿਸੇ ਨੇ ਕਾਰ ਨੂੰ ਘੇਰ ਲਿਆ ਅਤੇ ਭੌਂਕਣ ਦੀ ਵੀਡੀਓ ਬਣਾ ਲਈ, ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਬਾਂਕੁਰਾ-2 ਬਲਾਕ ਦੀ ਬਿਕਨਾ ਪੰਚਾਇਤ ਦੇ ਵਸਨੀਕ ਸ਼੍ਰੀਕਾਂਤ ਦੱਤਾ ਨੇ ਇਸ ਘਟਨਾ ਬਾਰੇ ਦੱਸਿਆ, "ਮੈਂ ਰਾਸ਼ਨ ਕਾਰਡ ਲਈ ਅਪਲਾਈ ਕੀਤਾ ਸੀ। ਜਦੋਂ ਕਾਰਡ ਆਇਆ ਤਾਂ ਉਸ 'ਤੇ ਸ਼੍ਰੀਕਾਂਤ ਦੱਤਾ ਦੀ ਬਜਾਏ ਸ਼੍ਰੀਕਾਂਤ ਮੰਡਲ ਲਿਖਿਆ ਹੋਇਆ ਸੀ। ਮੈਂ ਇਸ ਨੂੰ ਠੀਕ ਕਰਨ ਲਈ ਦਰਖਾਸਤ ਦਿੱਤੀ। ਇਸ ਵਾਰ ਰਾਸ਼ਨ ਕਾਰਡ 'ਤੇ ਸ਼੍ਰੀਕਾਂਤ ਦੱਤਾ ਦੀ ਥਾਂ ਸ਼੍ਰੀਕਾਂਤੀ ਕੁਮਾਰ ਕੁੱਤਾ ਲਿਖਿਆ ਹੋਇਆ ਸੀ। ਰਾਸ਼ਨ ਵਿਭਾਗ ਨੇ ਮੈਨੂੰ ਇਨਸਾਨ ਤੋਂ ਕੁੱਤਾ ਬਣਾ ਦਿੱਤਾ ਹੈ। ਕੋਈ ਅਜਿਹਾ ਕਿਵੇਂ ਕਰ ਸਕਦਾ ਹੈ।

ਇਹ ਵੀ ਪੜ੍ਹੋ: ਵਿਵਾਦਤ ਫਿਲਮ 'ਮਸੰਦ' ਦੇ ਨਿਰਮਾਤਾਵਾਂ ਨੇ ਜਿੱਤਿਆ ਮੁਕੱਦਮਾ, ਸ਼ੁਕਰਵਾਰ ਨੂੰ ਹੋਵੇਗੀ ਰਿਲੀਜ਼

ਸ਼੍ਰੀਕਾਂਤ ਦੱਤਾ ਨੇ ਇਸ ਨੂੰ 'ਸਮਾਜਿਕ ਅਪਮਾਨ' ਕਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਹਰਕਤ ਲਈ ਸਰਕਾਰੀ ਮੁਲਾਜ਼ਮ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਯੂਜ਼ਰਸ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਲੋਕ ਇਸ ਨੂੰ ਦੇਖ ਕੇ ਹੱਸ ਰਹੇ ਹਨ, ਉਥੇ ਹੀ ਕਈ ਯੂਜ਼ਰਸ ਇਸ ਨੂੰ ਕਰਮਚਾਰੀਆਂ ਦੀ ਵੱਡੀ ਗਲਤੀ ਦੱਸਦੇ ਹੋਏ ਸ਼੍ਰੀਕਾਂਤ ਦੱਤਾ ਤੋਂ ਮੁਆਫੀ ਦੀ ਮੰਗ ਕਰ ਰਹੇ ਹਨ।

- PTC NEWS

Top News view more...

Latest News view more...