Chandigarh ਦੇ ਬਲਟਾਣਾ ‘ਚ ਵਾਪਰਿਆ ਸੜਕ ਹਾਦਸਾ, ਸਹੁਰੇ ਦੀ ਕਾਰ ਦੀ ਚਪੇਟ ‘ਚ ਆਇਆ ਜਵਾਈ

ਦੱਸ ਦਈਏ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਦੀ ਪਛਾਣ 42 ਸਾਲਾ ਮਨਦੀਪ ਕੁਮਾਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ, ਉਸਦੇ ਸਹੁਰੇ 65 ਸਾਲਾ ਅਸ਼ਵਨੀ ਸ਼ਰਮਾ ਆਈ-20 ਆਟੋਮੈਟਿਕ ਕਾਰ ਚਲਾ ਰਹੇ ਸਨ।

By  Aarti January 18th 2026 11:27 AM

ਬਲਟਾਣਾ ਦੇ ਏਕਤਾ ਵਿਹਾਰ ਇਲਾਕੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਜਵਾਈ ਆਪਣੇ ਹੀ ਸਹੁਰੇ ਵੱਲੋਂ ਚਲਾਈ ਜਾ ਰਹੀ ਕਾਰ ਦੀ ਟੱਕਰ ਨਾਲ ਗੰਭੀਰ ਜ਼ਖ਼ਮੀ ਹੋ ਗਿਆ।

ਦੱਸ ਦਈਏ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਦੀ ਪਛਾਣ 42 ਸਾਲਾ ਮਨਦੀਪ ਕੁਮਾਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ, ਉਸਦੇ ਸਹੁਰੇ 65 ਸਾਲਾ ਅਸ਼ਵਨੀ ਸ਼ਰਮਾ ਆਈ-20 ਆਟੋਮੈਟਿਕ ਕਾਰ ਚਲਾ ਰਹੇ ਸਨ।

ਚਸ਼ਮਦੀਦ ਦੇ ਅਨੁਸਾਰ, ਕਿਸੇ ਕਾਰਨ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਸਾਹਮਣੇ ਖੜ੍ਹੇ ਮਨਦੀਪ ਕੁਮਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਮਨਦੀਪ ਕੁਮਾਰ ਸੜਕ ‘ਤੇ ਡਿੱਗ ਪਿਆ, ਜਿਸ ਨਾਲ ਉਸਦੇ ਪੈਰ ਵਿੱਚ ਤਿੰਨ ਥਾਵਾਂ ‘ਤੇ ਫ੍ਰੈਕਚਰ ਆ ਗਿਆ। ਡਾਕਟਰਾਂ ਮੁਤਾਬਕ, ਜ਼ਖ਼ਮੀ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਸਨੂੰ ਲੰਬੇ ਸਮੇਂ ਦੇ ਇਲਾਜ ਦੀ ਲੋੜ ਪੈ ਸਕਦੀ ਹੈ।

ਹਾਦਸੇ ਮੌਕੇ ਇਲਾਕੇ ‘ਚ ਅਫ਼ਰਾ-ਤਫ਼ਰੀ ਮਚ ਗਈ। ਸਥਾਨਕ ਲੋਕਾਂ ਨੇ ਤੁਰੰਤ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ। ਇਹ ਪੂਰਾ ਘਟਨਾ ਕਰਮ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਿਆ ਹੈ। ਵੀਡੀਓ ਵਿੱਚ ਹਾਦਸੇ ਦੀ ਭਿਆਨਕਤਾ ਸਾਫ਼ ਤੌਰ ‘ਤੇ ਵੇਖੀ ਜਾ ਸਕਦੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Jalandhar ’ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ; ਪੁਲਿਸ ਮੁਕਾਬਲੇ ’ਚ 2 ਬਦਮਾਸ਼ ਜ਼ਖਮੀ

Related Post