ਪੁਲਿਸ ਦੀ ਕ੍ਰੇਨ ਨੇ CM ਜਗਨਮੋਹਨ ਰੈੱਡੀ ਦੀ ਭੈਣ ਸ਼ਰਮੀਲਾ ਰੈੱਡੀ ਨੂੰ ਕਾਰ ਸਮੇਤ ਚੁੱਕਿਆ

By  Ravinder Singh November 29th 2022 03:12 PM -- Updated: November 29th 2022 03:13 PM

ਤੇਲੰਗਾਨਾ : ਅੱਜ ਹੈਦਰਾਬਾਦ (Hyderabad) ਦੀਆਂ ਸੜਕਾਂ ਉਪਰ ਹੈਰਾਨ ਕਰਨ ਵਾਲਾ ਦ੍ਰਿਸ਼ ਦੇਖਣ ਨੂੰ ਮਿਲਿਆ, ਜਦੋਂ ਪੁਲਿਸ ਵੱਲੋਂ ਲਿਆਂਦੀ ਇਕ ਕ੍ਰੇਨ ਆਂਧਰਾ ਪ੍ਰਦੇਸ਼ (Andhra Pradesh) ਦੇ ਮੁੱਖ ਮੰਤਰੀ (CM) ਵਾਈਐਸ ਜਗਨਮੋਹਨ ਰੈਡੀ(YS Jagan Mohan Reddy) ਦੀ ਭੈਣ ਵਾਈਐਸ ਸ਼ਰਮੀਲਾ ਰੈੱਡੀ (ys sharmila reddy) ਦੀ ਕਾਰ ਨੂੰ ਚੁੱਕ ਕੇ ਲੈ ਗਈ।


ਇਸ ਦੌਰਾਨ ਸ਼ਰਮੀਲਾ ਵੀ ਕਾਰ ਦੇ ਅੰਦਰ ਮੌਜੂਦ ਸੀ। ਤੇਲੰਗਾਨਾ ਵਿੱਚ ਵਾਈਐਸਆਰ ਤੇਲੰਗਾਨਾ ਪਾਰਟੀ (ਵਾਈਐਸਆਰਟੀਪੀ) ਅਤੇ ਸੱਤਾਧਾਰੀ ਪਾਰਟੀ ਟੀਆਰਐਸ (ਟੀਆਰਐਸ) ਦਰਮਿਆਨ ਟਕਰਾਅ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਹੈਦਰਾਬਾਦ ਪੁਲਿਸ ਕ੍ਰੇਨ ਦੀ ਮਦਦ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨਮੋਹਨ ਰੈਡੀ ਦੀ ਭੈਣ ਸ਼ਰਮੀਲਾ ਰੈੱਡੀ ਨੂੰ ਕਾਰ ਸਮੇਤ ਚੁੱਕ ਕੇ ਲੈ ਗਈ।


ਜਾਣਕਾਰੀ ਮੁਤਾਬਕ ਸ਼ਰਮੀਲਾ ਰੈੱਡੀ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਪ੍ਰਗਤੀ ਭਵਨ ਜਾਣ ਦੀ ਕੋਸ਼ਿਸ਼ ਕਰ ਰਹੀ ਸੀ। ਫਿਰ ਪੁਲਿਸ ਨੇ ਕ੍ਰੇਨ ਦੀ ਮਦਦ ਨਾਲ ਸ਼ਰਮੀਲਾ ਰੈੱਡੀ ਨੂੰ ਕਾਰ ਸਮੇਤ ਚੁੱਕ ਲਿਆ। ਦੱਸ ਦੇਈਏ ਕਿ ਸ਼ਰਮੀਲਾ ਰੈੱਡੀ ਨੂੰ ਸੋਮਾਜੀਗੁਡਾ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਇਸ ਮਗਰੋਂ ਪੁਲਿਸ ਉਸਨੂੰ ਸਥਾਨਕ ਪੁਲਿਸ ਸਟੇਸ਼ਨ ਲੈ ਗਈ।

ਇਹ ਵੀ ਪੜ੍ਹੋ : ਸਹੁਰੇ ਘਰ ਪਤਨੀ ਨੂੰ ਲੈਣ ਆਏ ਸਖ਼ਸ਼ ਨੇ ਝਗੜੇ ਮਗਰੋਂ ਸਾਢੂ ਨੂੰ ਮਾਰੀ ਗੋਲ਼ੀ, ਮੌਤ

Related Post