ਰਾਜਪੁਰਾ 'ਚ ਪ੍ਰਦੂਸ਼ਣ ਵਿਭਾਗ ਵੱਲੋਂ ਭਾਜਪਾ ਆਗੂ ਜਗਦੀਸ਼ ਕੁਮਾਰ ਜੱਗਾ ਦੀ ਫੈਕਟਰੀ 'ਤੇ ਛਾਪਾ

By  Ravinder Singh December 13th 2022 07:46 PM

ਪਟਿਆਲਾ : ਪੰਜਾਬ ਸਿੰਚਾਈ ਵਿਭਾਗ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਟਿੰਬਰ ਮਾਰਕੀਟ, ਰਾਜਪੁਰਾ ਵਿਚ ਸਥਿਤ ਕਿੰਗਫਿਸ਼ਰ ਨਾਮ ਦੀ ਵਾਟਰ ਪੈਕਿੰਗ ਕੰਪਨੀ ਉੱਤੇ ਛਾਪੇਮਾਰੀ ਕੀਤੀ। ਕਾਬਿਲੇਗੌਰ ਹੈ ਕਿ ਇਹ ਫੈਕਟਰੀ ਭਾਜਪਾ ਆਗੂ ਜਗਦੀਸ਼ ਕੁਮਾਰ ਜੱਗਾ ਦੀ ਹੈ।


ਇਸ ਸਬੰਧੀ ਜਦੋਂ ਐਸਡੀਐਮ ਰਾਜਪੁਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਸਿੰਚਾਈ ਵਿਭਾਗ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਟੀਮਾਂ ਵੱਲੋਂ ਰਾਜਪੁਰਾ ਸਥਿਤ ਇਕ ਕੰਪਨੀ ਉਪਰ ਛਾਪੇਮਾਰੀ ਕੀਤੀ ਗਈ ਹੈ ਅਤੇ ਜਿਸ ਦੀ ਰਿਪੋਰਟ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟੀਮ ਨੇ ਕੰਪਨੀ ਨੂੰ ਦਸਤਾਵੇਜ਼ ਦਿਖਾਉਣ ਲਈ ਕਿਹਾ ਗਿਆ ਸੀ ਪਰ ਉਸ ਸਮੇਂ ਕੰਪਨੀ ਵੱਲੋਂ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕੀਤਾ ਗਿਆ ਜਿਸ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਕੈਨੇਡਾ ਦਾ ਬਣਿਆ ਪੰਜਾਬ ਵਰਗਾ ਮਾਹੌਲ, 17 ਦਿਨਾਂ 'ਚ 5 ਪੰਜਾਬੀਆਂ ਦੀ ਹੱਤਿਆ ਨਾਲ ਸਹਿਮ

ਕਾਬਿਲੇਗੌਰ ਹੈ ਕਿ ਜਗਦੀਸ਼ ਕੁਮਾਰ ਜੱਗਾ 21 ਦਸੰਬਰ 2021 ਕਾਂਗਰਸ ਨਾਲੋਂ ਤੋੜ ਵਿਛੋੜਾ ਕਰਦੇ ਹੋਏ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਸਨ। ਜੱਗਾ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਉਚੇਚੇ ਤੌਰ ਉਤੇ ਉਨ੍ਹਾਂ ਦੇ ਘਰ ਪੁੱਜੇ ਸਨ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਕਾਸ ਵਿੱਕੀ ਦੇ ਹੋਰ ਆਗੂ ਸਮਾਗਮ ਵਿੱਚ ਮੌਜੂਦ ਸਨ। ਇਸ ਮਗਰੋਂ ਜਗਦੀਸ਼ ਕੁਮਾਰ ਜੱਗਾ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ। ਵਿਧਾਨ ਸਭਾ ਚੋਣਾਂ ਸਮੇਂ ਹਲਕਾ ਰਾਜਪੁਰਾ ਤੋਂ ਭਾਜਪਾ ਵੱਲੋਂ ਜਗਦੀਸ਼ ਕੁਮਾਰ ਜੱਗਾ ਉਮੀਦਵਾਰ ਸਨ।

ਰਿਪੋਰਟ-ਗਗਨਦੀਪ ਆਹੂਜਾ

Related Post