ਪੰਜਾਬ ਰਾਜ ਮਹਿਲਾ ਕਮਿਸ਼ਨ ਖ਼ੁਦ ਨਹੀਂ ਜਾਗਰੂਕ, ਕੇਂਦਰ ਕੋਲੋਂ ਨਹੀਂ ਮੰਗਿਆ ਕੋਈ ਫੰਡ

ਪੰਜਾਬ ਰਾਜ ਮਹਿਲਾ ਕਮਿਸ਼ਨ ਖ਼ੁਦ ਜਾਗਰੂਕ ਨਜ਼ਰ ਨਹੀਂ ਆ ਰਿਹਾ। ਅਜਿਹੇ ਹਾਲਾਤ ਵਿਚ ਔਰਤਾਂ ਨੂੰ ਕਿਵੇਂ ਜਾਗਰੂਕ ਕੀਤਾ ਜਾ ਸਕੇਗਾ? ਮਹਿਲਾ ਕਮਿਸ਼ਨ ਨੇ ਔਰਤਾਂ ਦੀ ਭਲਾਈ ਲਈ ਕੇਂਦਰ ਕੋਲੋਂ ਮਿਲਣ ਵਾਲੇ ਫੰਡ ਦੀ ਮੰਗ ਹੀ ਨਹੀਂ ਕੀਤੀ। ਮਹਿਲਾ ਕਮਿਸ਼ਨ ਦੀ ਇਸ ਅਣਗਹਿਲੀ ਕਾਰਨ ਹਜ਼ਾਰਾਂ ਔਰਤਾਂ ਭਲਾਈ ਕਾਰਜਾਂ ਤੋਂ ਵਾਂਝੀਆਂ ਰਹਿ ਗਈਆਂ ਹਨ।

By  Ravinder Singh December 23rd 2022 11:18 AM -- Updated: December 23rd 2022 11:19 AM

ਚੰਡੀਗੜ੍ਹ : ਦੀਵੇ ਥੱਲੇ ਹਨੇਰਾ ਦੀ ਕਹਾਵਤ ਪੰਜਾਬ ਰਾਜ ਮਹਿਲਾ ਕਮਿਸ਼ਨ ਉਤੇ ਐਨ ਢੁੱਕਦੀ ਨਜ਼ਰ ਆ ਰਹੀ ਹੈ। ਮਹਿਲਾ ਕਮਿਸ਼ਨ ਜਿਸ ਦਾ ਮਕਸਦ ਔਰਤਾਂ ਨੂੰ ਅਧਿਕਾਰਾਂ, ਹੋਰ ਚੀਜ਼ਾਂ ਪ੍ਰਤੀ ਜਾਗਰੂਕ ਕਰਨਾ ਤੇ ਆਪਣੇ ਹੱਕਾਂ ਲਈ ਲੜਨ ਲਈ ਪ੍ਰੇਰਿਤ ਕਰਨਾ ਹੁੰਦਾ ਹੈ ਪਰ ਇਸ ਦੇ ਉਲਟ ਪੰਜਾਬ ਰਾਜ ਮਹਿਲਾ ਕਮਿਸ਼ਨ ਖੁਦ ਹੀ ਜਾਗਰੂਕ ਨਜ਼ਰ ਨਹੀਂ ਆ ਰਿਹਾ।


ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਕੇਂਦਰ ਸਰਕਾਰ ਕੋਲੋਂ ਮਿਲਣ ਵਾਲੇ ਫੰਡ ਦੀ ਮੰਗ ਹੀ ਨਹੀਂ ਕੀਤੀ। ਇਸ ਅਣਗਹਿਲੀ ਕਾਰਨ ਹਜ਼ਾਰਾਂ ਔਰਤਾਂ ਜਿਨ੍ਹਾਂ ਦੀ ਭਲਾਈ ਕੀਤੀ ਦਾ ਸਕਦੀ ਸੀ ਉਹ ਵਾਂਝੀਆਂ ਰਹਿ ਗਈਆਂ ਹਨ।

ਇਹ ਵੀ ਪੜ੍ਹੋ : ਹੱਢ ਚੀਰਵੀ ਠੰਢ ਕਾਰਨ ਜਨਜੀਵਨ ਪ੍ਰਭਾਵਿਤ, ਪਹਾੜੀ ਇਲਾਕਿਆਂ 'ਚ ਮਨਫੀ 'ਤੇ ਪੁੱਜਿਆ ਪਾਰਾ

ਤਾਜ਼ਾ ਜਾਣਕਾਰੀ ਅਨੁਸਾਰ ਮਹਿਲਾ ਕਮਿਸ਼ਨ ਨੇ ਪਿਛਲੇ 4 ਸਾਲਾਂ ਤੋਂ ਕੇਂਦਰ ਕੋਲੋਂ ਕਿਸੇ ਵੀ ਫੰਡ ਦੀ ਮੰਗ ਹੀ ਨਹੀਂ ਕੀਤੀ ਜਦਕਿ ਕਮਿਸ਼ਨ ਲੱਖਾਂ-ਕਰੋੜਾਂ ਰੁਪਏ ਲੈ ਕੇ ਔਰਤਾਂ ਦੀ ਭਲਾਈ ਦੇ ਕਾਰਜ ਕਰ ਸਕਦਾ ਸੀ ਪਰ ਮਹਿਲਾ ਕਮਿਸ਼ਨ ਨੇ ਇਨ੍ਹਾਂ ਫੰਡਾਂ ਦੀ ਮੰਗ ਨਹੀਂ ਕੀਤੀ। ਕੇਂਦਰ ਸਰਕਾਰ ਕੋਲੋਂ ਪੁੱਛੇ ਗਏ ਇਸ ਸਵਾਲ ਉਤੇ ਸਰਕਾਰ ਨੇ ਕਿਹਾ ਕਿ ਬਾਕੀ ਸਭ ਸੂਬਿਆਂ ਨੇ ਪੈਸਿਆਂ ਦੀ ਮੰਗ ਕੀਤੀ ਪਰ ਪੰਜਾਬ ਨੇ ਕਿਸੇ ਵੀ ਫੰਡ ਦੀ ਡਿਮਾਂਡ ਹੀ ਨਹੀਂ ਕੀਤੀ। ਕੇਂਦਰ ਸਰਕਾਰ ਔਰਤਾਂ ਨੂੰ ਜਾਗਰੂਕ ਕਰਨ ਲ਼ਈ 100 ਫ਼ੀਸਦੀ ਫੰਡ ਦਿੱਤਾ ਜਾਂਦਾ ਹੈ। ਅਜਿਹੇ ਹਾਲਾਤ ਵਿਚ ਔਰਤਾਂ ਨੂੰ ਕਿਵੇਂ ਜਾਗਰੂਕ ਕੀਤਾ ਜਾਵੇਗਾ?

ਰਿਪੋਰਟ-ਰਵਿੰਦਰ ਮੀਤ

Related Post