ਅਧਿਆਪਕ ਨੇ ਕੱਪੜਿਆਂ ਤੋਂ ਬਾਹਰ ਹੋ ਕੇ ਦੂਜੇ ਅਧਿਆਪਕਾਂ ਨਾਲ ਕੀਤੀ ਹੱਥੋਪਾਈ, ਵੀਡੀਓ ਵਾਇਰਲ

By  Ravinder Singh December 12th 2022 01:37 PM -- Updated: December 12th 2022 01:43 PM

ਪਟਿਆਲਾ : ਬਾਲੀਵੁੱਡ ਫਿਲਮਾਂ ਵਿੱਚ ਤੁਸੀਂ ਸਲਮਾਨ ਖਾਨ ਨੂੰ ਕੱਪੜਿਆਂ ਤੋਂ ਬਿਨਾਂ ਦਬੰਗ ਸਟਾਈਲ ਵਿੱਚ ਜ਼ਰੂਰ ਦੇਖਿਆ ਹੋਵੇਗਾ ਤੇ ਸਲਮਾਨ ਖਾਨ ਦੇ ਦਬੰਗ ਸਟਾਈਲ ਤੋਂ ਬਾਅਦ ਦਰਸ਼ਕ ਜ਼ਰੂਰ ਤਾੜੀਆਂ ਮਾਰਦੇ ਹਨ। ਪਟਿਆਲਾ ਵਿਖੇ ਫਕੈਲਟੀ ਅਧਿਆਪਕ ਵੱਲੋਂ ਅੱਜ ਸਲਮਾਨ ਖ਼ਾਨ ਵਾਂਗ ਦਬੰਗ ਬਣਦੇ ਹੋਏ ਕਾਲਜ ਦੇ ਅਧਿਆਪਕਾਂ ਨਾਲ ਹੱਥੋਪਾਈ ਕੀਤੀ ਅਤੇ ਕਾਲਜ ਦੇ ਹੀ ਕਮਰਿਆਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗੁਰਗਾ ਦੱਸ ਕੇ 30 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲਾ ਪੁਲਿਸ ਅੜਿੱਕੇ

ਕਾਲਜ ਵਿਚ ਸਵੇਰੇ 9 ਵਜੇ ਦੇ ਕਰੀਬ ਕੱਪੜਿਆਂ ਤੋਂ ਬਾਹਰ ਹੋਏ ਇਸ ਫਕੈਲਟੀ ਅਧਿਆਪਕ ਦੀ ਵਿਦਿਆਰਥੀਆਂ ਵੱਲੋਂ ਵੀਡੀਓ ਵੀ ਬਣਾਈ ਗਈ ਅਤੇ ਉਸ ਨੂੰ ਸੋਸ਼ਲ ਮੀਡੀਆ ਉਤੇ ਵਾਇਰਲ ਕੀਤਾ ਗਿਆ। ਪਟਿਆਲਾ ਦੇ ਸਰਕਾਰੀ ਬਿਕਰਮ ਕਾਲਜ ਵਿਚ ਇੱਕ ਫਕੈਲਟੀ ਅਧਿਆਪਕ ਵੱਲੋਂ ਦਬੰਗ ਸਲਮਾਨ ਖਾਨ ਦੀ ਨਕਲ ਉਤਾਰਦਿਆਂ ਕੱਪੜਿਆਂ ਤੋਂ ਬਾਹਰ ਹੋ ਕੇ ਕਾਲਜ ਦੇ ਹੀ ਅਧਿਆਪਕਾਂ ਦੇ ਨਾਲ ਹੱਥੋਪਾਈ ਕੀਤੀ ਗਈ। ਇੱਥੇ ਹੀ ਬੱਸ ਨਹੀਂ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਵੀਡੀਓ ਵਿੱਚ ਇਹ ਫਕੈਲਟੀ ਅਧਿਆਪਕ ਕਾਲਜ ਦੇ ਕਮਰਿਆਂ ਦੇ ਦਰਵਾਜ਼ੇ ਨੂੰ ਤੋੜਦਾ ਨਜ਼ਰ ਆ ਰਿਹਾ। ਕਾਬਿਲੇਗੌਰ ਹੈ ਕਿ ਸਰਕਾਰੀ ਬਿਕਰਮ ਕਾਲਜ ਪਟਿਆਲਾ ਦੇ ਇਕ ਗੈਸਟ ਫਕੈਲਟੀ ਅਧਿਆਪਕ ਤੇ ਸਟਾਫ਼ ਵਿਚਕਾਰ ਲੜਾਈ ਹੋ ਗਈ।


ਜਦੋਂ ਵਿਦਿਆਰਥੀਆਂ ਨੇ ਸਾਰੀ ਘਟਨਾ ਨੂੰ ਦੇਖਿਆ ਤਾਂ ਫਕੈਲਟੀ ਅਧਿਆਪਕ ਵੱਲੋਂ ਸਟਾਫ਼ ਨਾਲ ਝਗੜਾ ਕਰਨ ਤੋਂ ਬਾਅਦ ਕੁਝ ਹੰਗਾਮਾ ਮਚ ਗਿਆ ਕਿਉਂਕਿ ਇਹ ਮੰਨਿਆ ਜਾ ਰਿਹਾ ਕਿ ਕਾਲਜ ਦੇ ਕੁਝ ਸ਼ੀਸ਼ੇ ਵੀ ਟੁੱਟ ਗਏ ਹਨ। ਇਸ ਮਾਮਲੇ ਨੂੰ ਦੇਖਦੇ ਹੋਏ  ਥਾਣਾ ਸਿਵਲ ਲਾਇਨ ਦੀ ਪੁਲਿਸ ਨੇ ਮੌਕੇ ਉਪਰ ਪਹੁੰਚ ਕੇ ਜਾਇਜ਼ਾ ਤਾਂ ਜ਼ਰੂਰ ਲਿਆ ਪਰ ਇਸ ਅਧਿਆਪਕ ਨੂੰ ਅਜੇ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਇਕ ਵਿਦਿਅਕ ਸੰਸਥਾ ਵਿਚ ਅਜਿਹਾ ਵਿਵਹਾਰ ਦੇਖਣਾ ਬਹੁਤ ਨਿਰਾਸ਼ਾਜਨਕ ਹੈ ਉਥੇ ਦੂਜੇ ਪਾਸੇ ਸਕੂਲ ਦੀ ਪ੍ਰਿੰਸੀਪਲ ਕੁਸਮ ਲਤਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਕਤ ਅਧਿਆਪਕ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਨ ਤੋਂ ਇਲਾਵਾ ਇਸ ਫਕੈਲਟੀ ਅਧਿਆਪਕ ਨੂੰ ਟਰਮੀਨੇਟ ਕਰਨ ਲਈ ਵਿਭਾਗ ਨੂੰ ਲਿਖ ਕੇ ਭੇਜ ਦਿੱਤਾ ਹੈ।

ਰਿਪੋਰਟ-ਗਗਨਦੀਪ ਆਹੂਜਾ

Related Post