ਟਰਾਂਸਪੋਰਟ ਵਿਭਾਗ ਨੇ ਬਿਨਾਂ ਟੈਸਟ ਤੇ ਸਿਖਲਾਈ ਦੇ ਰੱਖੇ 28 ਡਰਾਈਵਰ

By  Ravinder Singh November 1st 2022 01:46 PM

ਚੰਡੀਗੜ੍ਹ : ਪੰਜਾਬ ਵਿਚ ਰੋਜ਼ਾਨਾ ਹੀ ਵੱਡੀ ਗਿਣਤੀ ਵਿਚ ਹਾਦਸੇ ਹੁੰਦੇ ਹਨ, ਜਿਸ ਕਾਰਨ ਕੀਮਤੀ ਜਾਨਾਂ ਜਾ ਰਹੀਆਂ ਹਨ। ਪੰਜਾਬ ਰੋਡਵੇਜ਼ ਦੀਆਂ ਬੱਸਾਂ ਵੀ ਹਾਦਸਾਗ੍ਰਸਤ ਹੁੰਦੀਆਂ ਹਨ। ਇਸ ਦਰਮਿਆਨ ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਡਰਾਈਵਰਾਂ ਦੀ ਭਰਤੀ ਵੀ ਵਿਵਾਦਾਂ ਵਿਚ ਘਿਰਦੀ ਨਜ਼ਰ ਆ ਰਹੀ ਹੈ। ਟਰਾਂਸਪੋਰਟ ਵਿਭਾਗ ਵਿਚ 28 ਡਰਾਈਵਰਾਂ ਦੀ ਭਰਤੀ ਉਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਬਿਨਾਂ ਟੈਸਟ ਅਤੇ ਬਗੈਰ ਸਿਖਲਾਈ ਤੋਂ ਅੱਜ ਤੋਂ 28 ਡਰਾਈਵਰ ਡਿਊਟੀ ਜੁਆਇੰਨ ਕਰ ਰਹੇ ਹਨ।

ਇਹ ਵੀ ਪੜ੍ਹੋ : ਦਿੱਲੀ ਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ ਮਗਰੋਂ ਜਲੰਧਰ ਤੋਂ 5 ਗੈਂਗਸਟਰ ਗ੍ਰਿਫ਼ਤਾਰ

ਵਿਭਾਗ ਦੇ ਇਸ ਕਦਮ ਨਾਲ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ਸਵਾਰ ਮੁਸਾਫ਼ਰਾਂ ਦੀ ਜਾਨ ਖ਼ਤਰੇ ਵਿਚ ਆ ਸਕਦੀ ਹੈ। ਠੇਕੇਦਾਰ ਨੇ 28 ਡਰਾਈਵਰਾਂ ਦੀ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਹਾਲਾਂਕਿ ਇਹ ਡਰਾਈਵਰ ਆਊਟਸੋਰਸਿੰਗ ਰਾਹੀਂ ਭਰਤੀ ਕੀਤੇ ਗਏ ਹਨ।


Related Post