Thu, Apr 25, 2024
Whatsapp

ਦਿੱਲੀ ਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ ਮਗਰੋਂ ਜਲੰਧਰ ਤੋਂ 5 ਗੈਂਗਸਟਰ ਗ੍ਰਿਫ਼ਤਾਰ

Written by  Jasmeet Singh -- November 01st 2022 09:55 AM -- Updated: November 01st 2022 01:40 PM
ਦਿੱਲੀ ਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ ਮਗਰੋਂ ਜਲੰਧਰ ਤੋਂ 5 ਗੈਂਗਸਟਰ ਗ੍ਰਿਫ਼ਤਾਰ

ਦਿੱਲੀ ਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ ਮਗਰੋਂ ਜਲੰਧਰ ਤੋਂ 5 ਗੈਂਗਸਟਰ ਗ੍ਰਿਫ਼ਤਾਰ

ਜਲੰਧਰ, 1 ਨਵੰਬਰ: ਜਲੰਧਰ ਜ਼ਿਲ੍ਹੇ ਦੇ ਭੋਗਪੁਰ ਸਥਿਤ ਪਿੰਡ ਚੱਕ ਜੰਡੂ 'ਚ ਸਵੇਰੇ 6 ਵਜੇ ਤੋਂ ਦਿੱਲੀ ਅਤੇ ਪੰਜਾਬ ਪੁਲਿਸ ਦੀ ਸਾਂਝੀ ਛਾਪੇਮਾਰੀ ਮਗਰੋਂ ਪੁਲਿਸ ਨੇ 5 ਗੈਂਗਤਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੂੰ ਇਸ ਇਲਾਕੇ 'ਚ ਗੈਂਗਸਟਰਾਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਦਿੱਲੀ ਤੇ ਪੰਜਾਬ ਪੁਲਿਸ ਨੇ ਅੱਜ ਤੜਕਸਾਰ ਪਿੰਡ ਨੂੰ ਘੇਰਾ ਪਾ ਲਿਆ ਤੇ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ।

     

ਤਲਾਸ਼ੀ ਅਭਿਆਨ 'ਚ ਇਲਾਕੇ 'ਚ ਸਥਿਤ ਬੰਦ ਪਈ ਇਕ ਕੋਠੀ ਤੋਂ ਪੁਲਿਸ ਨੇ ਪਹਿਲਾਂ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਉੱਥੇ ਹੀ ਉਨ੍ਹਾਂ ਦੇ ਤਿੰਨ ਹੋਰ ਸਾਥੀਆਂ ਨੂੰ ਨੇੜਲੇ ਗੰਨੇ ਦੀ ਕਮਾਧ 'ਚ ਲੁੱਕਿਆ ਨੂੰ ਵੀ ਪੁਲਿਸ ਨੇ ਤਲਾਸ਼ੀ ਮਗਰੋਂ ਆਪਣੀ ਹਿਰਾਸਤ 'ਚ ਲੈ ਲਿਆ ਹੈ। 


ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜਲੰਧਰ ਜ਼ਿਲ੍ਹੇ ਦੇ ਭੋਗਪੁਰ ਦੇ ਪਿੰਡ ਚੱਕ ਜੰਡੂ 'ਚ 3-4 ਗੈਂਗਸਟਰ ਲੁਕੇ ਹੋਏ ਹਨ। ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਜਲੰਧਰ ਪੁਲਿਸ ਨਾਲ ਰਲ ਕੇ ਇਕ ਸਰਚ ਆਪ੍ਰੇਸ਼ਨ ਚਲਾਇਆ ਅਤੇ ਪਿੰਡ ਚੱਕ ਜੰਡੂ ਨੂੰ ਤੜਕਸਾਰ ਘੇਰਾ ਪਾ ਲਿਆ। 

ਇਹ ਵੀ ਪੜ੍ਹੋ: 300 ਕੋਰੋਨਾ ਯੋਧਿਆਂ ਉਤੇ ਪਈ ਹਰੇ ਪੈੱਨ ਦੀ ਵੱਡੀ ਮਾਰ



ਪਹਿਲਾਂ ਪਿੰਡ ਸਥਿਤ ਇਕ ਕੋਠੀ 'ਚੋਂ 2 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਕੋਲੋਂ ਆਧੁਨਿਕ ਹਥਿਆਰ ਬਰਾਮਦ ਹੋਏ। 7 ਘੰਟੇ ਤੱਕ ਚੱਲੇ ਇਸ ਪੁਲਿਸ ਆਪ੍ਰੇਸ਼ਨ ਦੌਰਾਨ ਪੁਲਿਸ ਨੂੰ ਇਹ ਵੀ ਪਤਾ ਲੱਗਿਆ ਕਿ 3 ਤੋਂ 4 ਗੈਂਗਸਟਰ ਨੇੜਲੇ ਗੰਨੇ ਦੇ ਖੇਤਾਂ 'ਚ ਜਾ ਲੁਕੇ ਹਨ। ਫੌਰੀ ਕਾਰਵਾਈ ਕਰਦਿਆਂ ਪੁਲਿਸ ਨੇ ਡਰੋਂ ਦੀ ਮਦਦ ਨਾਲ ਆਪਣਾ ਸਰਚ ਅਭਿਆਨ ਜਾਰੀ ਰੱਖਿਆ ਅਤੇ 3 ਹੋਰ ਗੈਂਗਸਟਰ ਨੂੰ ਗਣੇ ਦੀ ਕਮਾਧ 'ਚੋਂ ਗ੍ਰਿਫ਼ਤਾਰ ਕਰਨ 'ਚ ਕਾਮਯਾਬ ਰਹੀ। 

- PTC NEWS

Top News view more...

Latest News view more...