ਮਾਂ-ਬਾਪ 'ਤੇ 7 ਬੱਚਿਆਂ ਦਾ ਜਨਮ ਦਿਨ ਆਉਂਦਾ ਹੈ ਇੱਕੋ ਦਿਨ, ਜਾਣ ਕੇ ਹੈਰਾਨ ਰਹਿ ਗਈ ਦੁਨੀਆ.....

ਪਾਕਿਸਤਾਨ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਬਹੁਤ ਹੀ ਅਜੀਬ ਪਰਿਵਾਰ ਦੇ ਨਾਮ ਇੱਕ ਵਿਸ਼ਵ ਰਿਕਾਰਡ ਦਰਜ ਹੋਇਆ ਹੈ।

By  Shameela Khan July 13th 2023 06:00 PM -- Updated: July 13th 2023 06:27 PM

ਪਾਕਿਸਤਾਨ ਵਾਇਰਲ ਖ਼ਬਰ: ਪਾਕਿਸਤਾਨ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਲਰਕਾਨਾ ਵਿੱਚ ਇੱਕ ਬਹੁਤ ਹੀ ਅਜੀਬ ਪਰਿਵਾਰ ਦੇ ਨਾਮ ਇੱਕ ਵਿਸ਼ਵ ਰਿਕਾਰਡ ਦਰਜ ਹੋਇਆ ਹੈ। ਪਰਿਵਾਰ ਦੇ ਸਾਰੇ ਨੌਂ ਮੈਂਬਰਾਂ ਵਿੱਚ ਇੱਕ ਗੱਲ ਸਾਂਝੀ ਹੈ, ਉਹ ਹੈ, ਉਹ ਸਾਰੇ ਇੱਕੋ ਦਿਨ ਪੈਦਾ ਹੋਏ ਸਨ। ਗਿਨੀਜ਼ ਵਰਲਡ ਰਿਕਾਰਡ ਦੇ ਅਨੁਸਾਰ, ਇੱਕ ਪਰਿਵਾਰ ਵਿੱਚ ਨੌਂ ਲੋਕਾਂ ਦਾ ਜਨਮਦਿਨ ਇੱਕੋ ਹੀ ਦਿਨ ਹੈ।

ਪਰਿਵਾਰ ਵਿੱਚ ਰਹਿੰਦੇ ਅਮੀਰ ਅਲੀ, ਮਾਂ ਖੁਦੇਜਾ ਅਤੇ ਉਨ੍ਹਾਂ ਦੇ ਸੱਤ ਬੱਚੇ ਸਿੰਧੂ, ਸਸੂਈ, ਸਪਨਾ, ਆਮਿਰ, ਅੰਬਰ, ਅੰਮਰ, ਅਹਮਰ ਸਾਰੇ ਇੱਕੋ ਦਿਨ ਪੈਦਾ ਹੋਏ ਹਨ। ਸਾਰੇ ਬੱਚਿਆਂ ਦੀ ਉਮਰ 19-30 ਸਾਲ ਦੇ ਵਿਚਕਾਰ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹਰ ਕਿਸੇ ਦਾ ਜਨਮ 1 ਅਗਸਤ ਨੂੰ ਹੋਇਆ ਸੀ। ਇਹ ਇੱਕ ਦਿਨ  ਜਨਮ ਲੈਣ ਵਾਲੇ ਪਰਿਵਾਰਕ ਮੈਂਬਰਾਂ ਦਾ ਵਿਸ਼ਵ ਰਿਕਾਰਡ ਹੈ।


ਇੱਕੋ ਦਿਨ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਜਨਮਦਿਨ: 

ਅਗਲੇ ਮਹੀਨੇ ਦੀ 1 ਅਗਸਤ ਦਾ ਦਿਨ ਅਮੀਰ ਅਲੀ ਅਤੇ ਖੁਦੇਜਾ ਲਈ ਬਹੁਤ ਖਾਸ ਦਿਨ ਹੈ। ਦਰਅਸਲ, ਇਹ ਦਿਨ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ ਹੈ ਅਤੇ ਇਸ ਦਿਨ ਪਤੀ-ਪਤਨੀ ਦਾ ਜਨਮ ਦਿਨ ਵੀ ਹੈ। ਵੱਡੀ ਧੀ ਦਾ ਜਨਮ ਠੀਕ ਇੱਕ ਸਾਲ ਬਾਅਦ 1 ਅਗਸਤ ਨੂੰ ਹੋਇਆ ਸੀ। ਆਮਿਰ-ਖੁਦੇਜਾ ਨੇ 1991 'ਚ ਆਪਣੇ ਜਨਮਦਿਨ ਵਾਲੇ ਦਿਨ ਹੀ ਵਿਆਹ ਕੀਤਾ ਸੀ।

ਪਹਿਲਾਂ ਅਮਰੀਕੀ ਪਰਿਵਾਰ ਦੇ ਨਾਂ ਸੀ ਇਹ ਰਿਕਾਰਡ:  

ਗਿੰਨੀਜ਼ ਬੁੱਕ ਆਫ਼ ਰਿਕਾਰਡਜ਼ ਨੇ ਅੱਗੇ ਕਿਹਾ ਕਿ ਇਹ ਰਿਕਾਰਡ ਪਹਿਲਾਂ ਅਮਰੀਕੀ ਕਮਿੰਸ ਪਰਿਵਾਰ ਦੇ ਪੰਜ ਬੱਚਿਆਂ ਦੇ ਕੋਲ ਸੀ, ਜਿਨ੍ਹਾਂ ਦਾ ਜਨਮ 20 ਫਰਵਰੀ 1952 ਤੋਂ 1966 ਦਰਮਿਆਨ ਹੋਇਆ ਸੀ। । ਅਮਰੀਕੀ ਭੈਣ-ਭਰਾ ਵੀ ਇੱਕੋ ਹੀ ਦਿਨ ਆਪਣਾ ਜਨਮਦਿਨ ਮਨਾਉਂਦੇ ਹਨ। ਪਾਕਿਸਤਾਨੀ ਪਰਿਵਾਰ ਦਾ ਪਤਾ ਲੱਗਣ ਤੱਕ ਇਸ ਪਰਿਵਾਰ ਦਾ ਹੀ ਨਾਂ ਰਿਕਾਰਡ 'ਚ ਸੀ।

ਇਸ ਮਾਮਲੇ ਨੂੰ ਲੈ ਕੇ ਖ਼ੁਦ ਮਾਪੇ ਵੀ ਰਹਿ ਗਏ ਹੈਰਾਨ: 

1 ਅਗਸਤ 1992 ਨੂੰ ਆਪਣੀ ਪਹਿਲੀ ਬੱਚੀ ਸਿੰਧੂ ਦੇ ਜਨਮ ਤੋਂ ਬਾਅਦ ਅਮੀਰ ਅਲੀ ਬਹੁਤ ਹੈਰਾਨ ਵੀ ਸਨ ਅਤੇ ਖੁਸ਼ ਵੀ ਸਨ,  ਕਿਉਂਕਿ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਪਤਨੀ ਦਾ ਵੀ ਜਨਮ ਦਿਨ ਇੱਕੋ ਹੀ ਦਿਨ ਸੀ। ਉਹ ਕਹਿੰਦਾ ਹੈ ਕਿ ਉਹ ਅਤੇ ਉਸਦੀ ਪਤਨੀ ਖੁਦੇਜਾ ਹੈਰਾਨ ਰਹਿ ਗਏ ਜਦੋਂ ਹਰ ਬੱਚੇ ਦਾ ਜਨਮ ਉਸੇ ਤਾਰੀਖ਼ ਨੂੰ ਹੋਇਆ। ਉਨ੍ਹਾਂ ਨੇ ਇਸ ਨੂੰ ਅੱਲ੍ਹਾ ਦਾ ਤੋਹਫ਼ਾ ਮੰਨਿਆ। ਕੋਈ ਵੀ ਸੋਚ ਵੀ ਨਹੀਂ ਸਕਦਾ ਕਿ ਹਰ ਬੱਚੇ ਦਾ ਜਨਮ ਇੱਕੋ ਤਰੀਕ 'ਤੇ ਹੋ ਸਕਦਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਖੁਦੇਜਾ ਦੀ ਡਿਲੀਵਰੀ ਕਦੇ ਵੀ ਜਲਦੀ ਨਹੀਂ ਹੋਈ। 

ਇਹ ਵੀ ਪੜ੍ਹੋ: UAE: ਅਮੀਰ ਸ਼ੇਖ ਦਾ ਦਿਖਾਵਾ ਕਰਨਾ ਪਿਆ ਮਹਿੰਗਾ; ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਦਬੋਚਿਆ


Related Post