Gold Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਇਜ਼ਾਫਾ

ਘਰੇਲੂ ਬਾਜ਼ਾਰ 'ਚ ਸੋਨਾ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਕੱਲ੍ਹ ਪੀਲੀ ਧਾਤੂ 'ਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ ਅਤੇ ਸੋਨਾ 61,000 ਦਾ ਅੰਕੜਾ ਪਾਰ ਕਰ ਗਿਆ।

By  Amritpal Singh April 6th 2023 12:56 PM

Gold Silver Price Today: ਘਰੇਲੂ ਬਾਜ਼ਾਰ 'ਚ ਸੋਨਾ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਕੱਲ੍ਹ ਪੀਲੀ ਧਾਤੂ 'ਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ ਅਤੇ ਸੋਨਾ 61,000 ਦਾ ਅੰਕੜਾ ਪਾਰ ਕਰ ਗਿਆ। ਬੁੱਧਵਾਰ ਦੇ ਵਾਧੇ ਤੋਂ ਬਾਅਦ ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ 'ਚ ਕੁਝ ਗਿਰਾਵਟ ਆਈ ਅਤੇ ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਸੋਨਾ 263 ਰੁਪਏ ਭਾਵ 0.43 ਫੀਸਦੀ (Gold Price Today) ਦੀ ਗਿਰਾਵਟ ਨਾਲ 60,593 ਰੁਪਏ ਪ੍ਰਤੀ 10 ਗ੍ਰਾਮ 'ਤੇ ਖੁੱਲ੍ਹਿਆ।

ਦੂਜੇ ਪਾਸੇ ਜੇਕਰ ਚਾਂਦੀ ਦੀ ਗੱਲ ਕਰੀਏ ਤਾਂ ਘੱਟ ਵਾਧੇ ਦੇ ਬਾਅਦ ਇਸ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।  ਚਾਂਦੀ 75,000 ਰੁਪਏ (Silver Price Today) ਪ੍ਰਤੀ ਕਿਲੋ ਤੋਂ ਘੱਟ 'ਤੇ ਕਾਰੋਬਾਰ ਕਰ ਰਹੀ ਹੈ। ਅੱਜ ਇਹ 242 ਰੁਪਏ ਯਾਨੀ 0.32 ਫੀਸਦੀ ਦੀ ਗਿਰਾਵਟ ਤੋਂ ਬਾਅਦ 74,313 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ।

ਕੱਲ੍ਹ ਸੋਨੇ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਹੋਇਆ ਸੀ ਅਤੇ ਇਹ 61,000 ਦੇ ਰਿਕਾਰਡ ਪੱਧਰ ਨੂੰ ਪਾਰ ਕਰ ਗਿਆ ਸੀ। ਅੱਜ ਕੀਮਤ 'ਚ ਕੁਝ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਪਰ ਫਿਰ ਵੀ 24 ਕੈਰੇਟ ਸੋਨਾ 64,000 ਦੇ ਉੱਪਰ ਬਰਕਰਾਰ ਹੈ। ਦੂਜੇ ਪਾਸੇ ਚਾਂਦੀ ਦੀ ਗੱਲ ਕਰੀਏ ਤਾਂ ਇਹ ਕੱਲ੍ਹ 75,000 ਨੂੰ ਪਾਰ ਕਰ ਗਿਆ ਸੀ ਅਤੇ ਆਪਣੇ ਉੱਚ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਅੱਜ ਇਸ 'ਚ ਕੁਝ ਗਿਰਾਵਟ ਦਰਜ ਕੀਤੀ ਗਈ ਹੈ ਪਰ ਫਿਰ ਵੀ ਇਹ 74,000 ਤੋਂ ਉਪਰ ਦੇ ਪੱਧਰ 'ਤੇ ਬਰਕਰਾਰ ਹੈ।

Related Post