ਭਾਰਤ ਦੇ ਇਸ ਰਾਜ ਵਿੱਚ ਹੈ ਸਿਰਫ਼ 1 ਰੇਲਵੇ ਸਟੇਸ਼ਨ, ਜਾਣੋ ਕਿੱਥੇ ਜਾਂਦੀ ਹੈ ਟ੍ਰੇਨ

ਅਸੀਂ ਗੱਲ ਕਰ ਰਹੇ ਹਾਂ ਮਿਜ਼ੋਰਮ ਦੀ, ਜਿੱਥੇ ਇਕਲੌਤਾ ਰੇਲਵੇ ਸਟੇਸ਼ਨ ਬੈਰਾਬੀ ਹੈ। ਭਾਰਤੀ ਰੇਲਵੇ ਦੀ ਯਾਤਰਾ ਇਸ ਸਟੇਸ਼ਨ 'ਤੇ ਸਮਾਪਤ ਹੁੰਦੀ ਹੈ।

By  Shameela Khan July 20th 2023 03:52 PM -- Updated: July 20th 2023 04:05 PM

Railway station in Mizoram:  ਭਾਰਤੀ ਰੇਲਵੇ ਸਾਡੇ ਦੇਸ਼ ਦੀ ਜੀਵਨ ਰੇਖਾ ਹੈ। ਭਾਰਤ ਵਿੱਚ ਹਰ ਰੋਜ਼ ਕਰੋੜਾਂ ਲੋਕ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਰੇਲਗੱਡੀ ਦਾ ਸਹਾਰਾ ਲੈਂਦੇ ਹਨ। ਰੇਲਵੇ ਨੈੱਟਵਰਕ ਦੇਸ਼ ਭਰ ਵਿੱਚ ਬਹੁਤ ਵੱਡਾ ਹੈ, ਅਤੇ ਭਾਰਤ ਵਿੱਚ ਲਗਭਗ 8,000 ਰੇਲਵੇ ਸਟੇਸ਼ਨ ਹਨ। ਕਈ ਰਾਜਾਂ ਵਿੱਚ ਤਾਂ ਇਹ ਗਿਣਤੀ ਸੈਂਕੜੇ ਵਿੱਚ ਹੈ ਪਰ ਭਾਰਤ ਵਿੱਚ ਇੱਕ ਅਜਿਹਾ ਰਾਜ ਵੀ ਹੈ ਜਿੱਥੇ ਸਿਰਫ਼ ਇੱਕ ਹੀ ਰੇਲਵੇ ਸਟੇਸ਼ਨ ਹੈ। ਅਤੇ ਉਹ ਰਾਜ ਮਿਜ਼ੋਰਮ ਹੈ। ਜੀ ਹਾਂ, ਇੱਥੇ ਸਿਰਫ ਇੱਕ ਰੇਲਵੇ ਸਟੇਸ਼ਨ ਹੈ ਜਿੱਥੇ ਟਰੇਨ ਪਹੁੰਚਦੀ ਹੈ।



ਆਖਿਰ ਕਿਸ ਰਾਜ ਵਿੱਚ ਹੈ ਇਹ ਸਟੇਸ਼ਨ:

ਅਸੀਂ ਗੱਲ ਕਰ ਰਹੇ ਹਾਂ ਮਿਜ਼ੋਰਮ ਦੀ, ਜਿੱਥੇ ਇਕਲੌਤਾ ਰੇਲਵੇ ਸਟੇਸ਼ਨ ਬੈਰਾਬੀ ਹੈ। ਭਾਰਤੀ ਰੇਲਵੇ ਦੀ ਯਾਤਰਾ ਇਸ ਸਟੇਸ਼ਨ 'ਤੇ ਸਮਾਪਤ ਹੁੰਦੀ ਹੈ, ਇਸ ਸਟੇਸ਼ਨ ਤੋਂ ਯਾਤਰੀ ਰੇਲ ਗੱਡੀਆਂ ਤੋਂ ਇਲਾਵਾ ਮਾਲ ਦੀ ਢੋਆ-ਢੁਆਈ ਕੀਤੀ ਜਾਂਦੀ ਹੈ। ਮਿਜ਼ੋਰਮ ਦੀ ਆਬਾਦੀ 11 ਲੱਖ ਦੇ ਕਰੀਬ ਹੈ ਅਤੇ ਜ਼ਾਹਿਰ ਹੈ ਕਿ ਲੋਕਾਂ ਨੂੰ ਆਉਣ-ਜਾਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੋਈ ਹੋਰ ਰੇਲਵੇ ਸਟੇਸ਼ਨ ਨਾ ਹੋਣ ਕਾਰਨ ਸੂਬੇ ਦੇ ਸਾਰੇ ਲੋਕ ਸਫ਼ਰ ਕਰਨ ਲਈ ਬੈਰਾਬੀ ਪਹੁੰਚਦੇ ਹਨ।

ਨਵਾਂ ਰੇਲਵੇ ਸਟੇਸ਼ਨ ਬਣਾਉਣ ਦਾ ਪ੍ਰਸਤਾਵ: 

ਬੈਰਾਬੀ ਰੇਲਵੇ ਸਟੇਸ਼ਨ 'ਤੇ ਵੀ ਸਹੂਲਤਾਂ ਦੀ ਘਾਟ ਹੈ, ਜਿੱਥੇ ਕੁੱਲ ਮਿਲਾ ਕੇ ਸਿਰਫ਼ ਤਿੰਨ ਪਲੇਟਫਾਰਮ ਹਨ। ਇਸ ਰੇਲਵੇ ਸਟੇਸ਼ਨ ਦਾ ਕੋਡ BHRB ਹੈ। ਸਟੇਸ਼ਨ 'ਤੇ ਰੇਲ ਗੱਡੀਆਂ ਦੀ ਆਵਾਜਾਈ ਲਈ ਚਾਰ ਰੇਲਵੇ ਟਰੈਕ ਹਨ। ਇਸ ਸਟੇਸ਼ਨ ਦਾ ਮੁੜ ਵਿਕਾਸ 2016 ਵਿੱਚ ਸ਼ੁਰੂ ਕੀਤਾ ਗਿਆ ਸੀ। ਪਹਿਲਾਂ ਇਹ ਸਟੇਸ਼ਨ ਮੌਜੂਦਾ ਸਟੇਸ਼ਨ ਨਾਲੋਂ ਛੋਟਾ ਹੁੰਦਾ ਸੀ। ਬੈਰਾਬੀ ਰੇਲਵੇ ਸਟੇਸ਼ਨ ਅਸਾਮ ਦੇ ਕਟਾਖਲ ਜੰਕਸ਼ਨ ਨਾਲ ਜੁੜਿਆ ਹੋਇਆ ਹੈ ਜੋ ਕਿ 84 ਕਿਲੋਮੀਟਰ ਦੀ ਦੂਰੀ 'ਤੇ ਹੈ। ਭਾਰਤੀ ਰੇਲਵੇ ਵੱਲੋਂ ਮਿਜ਼ੋਰਮ ਵਿੱਚ ਇੱਕ ਹੋਰ ਰੇਲਵੇ ਸਟੇਸ਼ਨ ਬਣਾਉਣ ਦਾ ਵੀ ਪ੍ਰਸਤਾਵ ਹੈ।

ਇਹ ਵੀ ਪੜ੍ਹੋ: ਅਕਸ਼ੈ ਕੁਮਾਰ, ਰਿਚਾ ਚੱਢਾ, ਮਸ਼ਹੂਰ ਹਸਤੀਆਂ ਨੇ ਮਣੀਪੁਰ 'ਚ ਔਰਤਾਂ ਖਿਲਾਫ ਹੁੰਦੀ ਹਿੰਸਾ ਦੀ ਕੀਤੀ ਨਿੰਦਾ..




Related Post