ਇਨ੍ਹਾਂ 3 ਲੋਕਾਂ ਨੂੰ ਦੁਨੀਆ 'ਚ ਕਿਤੇ ਵੀ ਘੁੰਮਣ ਲਈ ਪਾਸਪੋਰਟ ਦੀ ਲੋੜ ਨਹੀਂ, ਕੀ ਤੁਸੀਂ ਇਨ੍ਹਾਂ ਨੂੰ ਜਾਣਦੇ ਹੋ?

ਕਿਸੇ ਦੇਸ਼ ਦੇ ਰਾਸ਼ਟਰਪਤੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਹਰ ਕਿਸੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਡਿਪਲੋਮੈਟਿਕ ਪਾਸਪੋਰਟ ਰੱਖਣਾ ਪੈਂਦਾ ਹੈ। ਹਾਲਾਂਕਿ ਦੁਨੀਆ ਦੇ 200 ਤੋਂ ਜ਼ਿਆਦਾ ਦੇਸ਼ਾਂ 'ਚ 3 ਲੋਕ ਅਜਿਹੇ ਹਨ, ਜੋ ਬਿਨਾਂ ਪਾਸਪੋਰਟ ਦੇ ਕਿਸੇ ਵੀ ਦੇਸ਼ ਦਾ ਦੌਰਾ ਕਰ ਸਕਦੇ ਹਨ।

By  Jasmeet Singh July 8th 2023 01:13 PM

ਪੀ.ਟੀ.ਸੀ ਵੈੱਬ ਡੈਸਕ: ਦੁਨੀਆ ਵਿੱਚ ਪਾਸਪੋਰਟ ਪ੍ਰਣਾਲੀ ਨੂੰ ਸ਼ੁਰੂ ਹੋਏ 100 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਕਿਸੇ ਦੇਸ਼ ਦੇ ਰਾਸ਼ਟਰਪਤੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਹਰ ਕਿਸੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਡਿਪਲੋਮੈਟਿਕ ਪਾਸਪੋਰਟ ਰੱਖਣਾ ਪੈਂਦਾ ਹੈ। ਹਾਲਾਂਕਿ ਦੁਨੀਆ ਦੇ 200 ਤੋਂ ਜ਼ਿਆਦਾ ਦੇਸ਼ਾਂ 'ਚ 3 ਲੋਕ ਅਜਿਹੇ ਹਨ, ਜੋ ਬਿਨਾਂ ਪਾਸਪੋਰਟ ਦੇ ਕਿਸੇ ਵੀ ਦੇਸ਼ ਦਾ ਦੌਰਾ ਕਰ ਸਕਦੇ ਹਨ।

ਇਹ ਨੇ ਉਹ ਤਿੰਨ ਲੋਕ
ਤਿੰਨ ਖਾਸ ਲੋਕ ਜਿਨ੍ਹਾਂ ਨੂੰ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣ ਲਈ ਪਾਸਪੋਰਟ ਦੀ ਲੋੜ ਨਹੀਂ ਹੁੰਦੀ ਹੈ, ਉਹ ਹਨ ਬਰਤਾਨੀਆ ਦੇ ਰਾਜਾ ਅਤੇ ਜਾਪਾਨ ਦੇ ਸਮਰਾਟ ਅਤੇ ਮਹਾਰਾਣੀ। ਇਹ ਸਨਮਾਨ ਚਾਰਲਸ ਦੇ ਰਾਜਾ ਬਣਨ ਤੋਂ ਪਹਿਲਾਂ ਮਹਾਰਾਣੀ ਐਲਿਜ਼ਾਬੈਥ ਕੋਲ ਸੀ।

ਇਹ ਵੀ ਪੜ੍ਹੋ: Orange Alert: ਕਿਨ੍ਹਾਂ ਖ਼ਤਰਨਾਕ ਸਾਬਤ ਹੋ ਸਕਦਾ ਪੰਜਾਬ ਲਈ ਆਰੇਂਜ ਅਲਰਟ? ਇੱਥੇ ਜਾਣੋ

king charles
ਬਰਤਾਨੀਆ ਦੇ ਰਾਜਾ ਚਾਰਲਸ
ਦਸਤਾਵੇਜ਼ੀ ਸੰਦੇਸ਼ ਮਗਰੋਂ ਨਹੀਂ ਪਾਸਪੋਰਟ ਦੀ ਲੋੜ
ਚਾਰਲਸ ਦੇ ਬਰਤਾਨੀਆ ਦੇ ਬਾਦਸ਼ਾਹ ਬਣਦੇ ਹੀ ਉਸ ਦੇ ਸਕੱਤਰ ਨੇ ਵਿਦੇਸ਼ ਮੰਤਰਾਲੇ ਰਾਹੀਂ ਸਾਰੇ ਮੁਲਕਾਂ ਨੂੰ ਦਸਤਾਵੇਜ਼ੀ ਸੰਦੇਸ਼ ਭੇਜਿਆ ਕਿ ਹੁਣ ਚਾਰਲਸ ਬਰਤਾਨੀਆ ਦਾ ਰਾਜਾ ਹੈ ਅਤੇ ਉਸ ਨੂੰ ਬਿਨਾਂ ਕਿਸੇ ਪਾਬੰਦੀ ਦੇ ਪੂਰੇ ਸਨਮਾਨ ਨਾਲ ਕਿਤੇ ਵੀ ਜਾਣ ਦੀ ਇਜਾਜ਼ਤ ਦਿੱਤੀ ਜਾਵੇ।

Japan's Emperor Hironomiya Naruhito and his wife Masako Owada
ਜਾਪਾਨ ਦਾ ਸਮਰਾਟ ਹੀਰੋਨੋਮੀਆ ਨਰੂਹਿਤੋ ਅਤੇ ਉਨ੍ਹਾਂ ਦੀ ਪਤਨੀ ਮਾਸਾਕੋ ਓਵਾਦਾ
ਵਰਤਮਾਨ ਵਿੱਚ ਜਾਪਾਨ ਦਾ ਸਮਰਾਟ ਹੀਰੋਨੋਮੀਆ ਨਰੂਹਿਤੋ ਹੈ ਜਦੋਂ ਕਿ ਉਸਦੀ ਪਤਨੀ ਮਾਸਾਕੋ ਓਵਾਦਾ ਜਾਪਾਨ ਦੀ ਮਹਾਰਾਣੀ ਹੈ। ਜਾਪਾਨ ਦੇ ਡਿਪਲੋਮੈਟਿਕ ਰਿਕਾਰਡ ਦੱਸਦੇ ਹਨ ਕਿ ਵਿਦੇਸ਼ ਮੰਤਰਾਲੇ ਨੇ 1971 ਵਿੱਚ ਆਪਣੇ ਸਮਰਾਟ ਅਤੇ ਮਹਾਰਾਣੀ ਲਈ ਇਹ ਵਿਸ਼ੇਸ਼ ਵਿਵਸਥਾ ਸ਼ੁਰੂ ਕੀਤੀ ਸੀ ਕਿ ਜਦੋਂ ਜਾਪਾਨ ਦੇ ਸਮਰਾਟ ਅਤੇ ਮਹਾਰਾਣੀ ਵਿਦੇਸ਼ ਜਾਂਦੇ ਹਨ ਤਾਂ ਉਨ੍ਹਾਂ ਨੂੰ ਪਾਸਪੋਰਟ ਦੀ ਲੋੜ ਨਹੀਂ ਪਵੇਗੀ। ਜਾਪਾਨ ਵੀ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਅਧਿਕਾਰਤ ਪੱਤਰ ਭੇਜਦਾ ਹੈ ਕਿ ਉਨ੍ਹਾਂ ਦੇ ਬਾਦਸ਼ਾਹ ਅਤੇ ਮਹਾਰਾਣੀ ਨੂੰ ਅਧਿਕਾਰਤ ਪੱਤਰ ਲੈ ਕੇ, ਬਿਨਾਂ ਪਾਸਪੋਰਟ ਦੇ ਆਪਣੇ ਦੇਸ਼ਾਂ ਵਿੱਚ ਆਉਣ ਦੀ ਆਗਿਆ ਹੈ।



ਭਾਰਤ ਦੀਆਂ ਇਨ੍ਹਾਂ ਸ਼ਖ਼ਸੀਅਤਾਂ ਨੂੰ ਵੀ ਇਮੀਗ੍ਰੇਸ਼ਨ ਸਾਹਮਣੇ ਨਹੀਂ ਹੁਣਾ ਪੈਂਦਾ ਪੇਸ਼
ਦੁਨੀਆ ਦੇ ਸਾਰੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਜਦੋਂ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਂਦੇ ਹਨ ਤਾਂ ਉਨ੍ਹਾਂ ਨੂੰ ਪਾਸਪੋਰਟ ਰੱਖਣਾ ਪੈਂਦਾ ਹੈ, ਬਸ ਉਨ੍ਹਾਂ ਦੇ ਪਾਸਪੋਰਟ ਡਿਪਲੋਮੈਟਿਕ ਪਾਸਪੋਰਟ ਹੁੰਦੇ ਹਨ, ਪਰ ਮੇਜ਼ਬਾਨ ਦੇਸ਼ ਵੱਲੋਂ ਉਨ੍ਹਾਂ ਨੂੰ ਪੂਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਸਾਹਮਣੇ ਸਰੀਰਕ ਤੌਰ 'ਤੇ ਪੇਸ਼ ਨਹੀਂ ਹੋਣਾ ਪੈਂਦਾ ਅਤੇ ਸੁਰੱਖਿਆ ਜਾਂਚਾਂ ਅਤੇ ਹੋਰ ਪ੍ਰਕਿਰਿਆਵਾਂ ਤੋਂ ਵੀ ਛੋਟ ਦਿੱਤੀ ਜਾਂਦੀ ਹੈ। ਭਾਰਤ ਵਿੱਚ ਇਹ ਰੁਤਬਾ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਲਈ ਉਪਲਬਧ ਹੈ।

ਇਹ ਵੀ ਪੜ੍ਹੋ:
ਆਸਟ੍ਰੇਲੀਆ: ਭਾਰਤੀ ਮੂਲ ਦੇ ਵਿਅਕਤੀ ਨੇ ਸਾਬਕਾ ਪ੍ਰੇਮਿਕਾ ਨੂੰ ਗਲਾ ਵੱਢ ਜ਼ਿੰਦਾ ਦਫ਼ਨਾਇਆ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਚੋਰਨੀ ਗੀਤ ਹੋਇਆ ਰਿਲੀਜ਼, ਪਰ...

Related Post