Faridkot News : ਫ਼ਰੀਦਕੋਟ ਸ਼ਹਿਰ ਚ ਚੋਰ ਮੁੜ ਹੋਏ ਐਕਟਿਵ , ਸਪੇਅਰ ਪਾਰਟਸ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਕੀਤਾ ਕੈਸ਼

Faridkot News : ਫਰੀਦਕੋਟ ਅੰਦਰ ਲਗਾਤਾਰ ਹੋ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਨੂੰ ਬੜੀ ਮੁਸ਼ਕਿਲ ਨਾਲ ਠੱਲ ਪਈ ਸੀ ਪਰ ਇੱਕ ਮਹੀਨਾ ਸ਼ਾਂਤੀ ਰਹਿਣ ਤੋਂ ਬਾਅਦ ਮੁੜ ਚੋਰ ਐਕਟਿਵ ਹੋ ਗਏ ਹਨ। ਕੱਲ ਦੇਰ ਰਾਤ ਚੋਰਾਂ ਵੱਲੋਂ ਸ਼ਹਿਰ ਦੇ ਹਰਿੰਦਰਾ ਨਗਰ 'ਚ ਸਥਿਤ ਇੱਕ ਸਪੇਅਰ ਪਾਰਟਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ,ਜਿਨ੍ਹਾਂ ਵੱਲੋਂ ਦੁਕਾਨ ਦੇ ਦੋਵੇਂ ਸ਼ਟਰ ਤੋੜ ਦਿੱਤੇ ਗਏ

By  Shanker Badra November 19th 2025 01:17 PM

Faridkot News : ਫਰੀਦਕੋਟ ਅੰਦਰ ਲਗਾਤਾਰ ਹੋ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਨੂੰ ਬੜੀ ਮੁਸ਼ਕਿਲ ਨਾਲ ਠੱਲ ਪਈ ਸੀ ਪਰ ਇੱਕ ਮਹੀਨਾ ਸ਼ਾਂਤੀ ਰਹਿਣ ਤੋਂ ਬਾਅਦ ਮੁੜ ਚੋਰ ਐਕਟਿਵ ਹੋ ਗਏ ਹਨ। ਕੱਲ ਦੇਰ ਰਾਤ ਚੋਰਾਂ ਵੱਲੋਂ ਸ਼ਹਿਰ ਦੇ ਹਰਿੰਦਰਾ ਨਗਰ 'ਚ ਸਥਿਤ ਇੱਕ ਸਪੇਅਰ ਪਾਰਟਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ,ਜਿਨ੍ਹਾਂ ਵੱਲੋਂ ਦੁਕਾਨ ਦੇ ਦੋਵੇਂ ਸ਼ਟਰ ਤੋੜ ਦਿੱਤੇ ਗਏ ਅਤੇ ਦੁਕਾਨ ਦੇ ਅੰਦਰ ਪਏ ਸਾਰੇ ਕੈਸ਼ 'ਤੇ ਹੱਥ ਸਾਫ਼ ਕਰ ਦਿੱਤਾ। ਹਾਲਾਂਕਿ ਹੋਰ ਕੀ ਨੁਕਸਾਨ ਹੋਇਆ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਸੂਚਨਾ ਮਿਲਣ 'ਤੇ PCR ਮੁਲਾਜ਼ਮ ਮੌਕੇ 'ਤੇ ਪੁੱਜੇ ,ਜਿਨ੍ਹਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਮੌਕੇ ਦੁਕਾਨ ਮਾਲਕ ਸੁਰੇਸ਼ ਗੌਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਕਾਲ 'ਤੇ ਪਤਾ ਲੱਗਾ ਕਿ ਦੁਕਾਨ ਅੰਦਰ ਚੋਰੀ ਹੋ ਗਈ। ਜਿਸ ਤੋਂ ਬਾਅਦ ਉਹ ਦੁਕਾਨ 'ਤੇ ਆਏ ਤਾਂ ਦੇਖਿਆ ਕਿ ਦੁਕਾਨ ਦੇ ਦੋਵੇਂ ਸ਼ਟਰ ਭੰਨੇ ਹੋਏ ਸਨ। ਚੋਰਾਂ ਨੇ ਦੁਕਾਨ ਦਾ ਗੱਲਾ ਤੋੜ ਕੇ ਉਸ 'ਚ ਪਿਆ ਕਰੀਬ ਦਸ ਹਜ਼ਾਰ ਰੁਪਏ ਦਾ ਕੈਸ਼ ਗਾਇਬ ਕਰ ਦਿੱਤਾ। 

ਉਨ੍ਹਾਂ ਕਿਹਾ ਕਿ ਅਜੇ ਹੋਰ ਕੀ ਨੁਕਸਾਨ ਹੋਇਆ, ਇਸ ਬਾਰੇ ਬਾਅਦ 'ਚ ਪਤਾ ਲੱਗੇਗਾ। ਉਨ੍ਹਾਂ ਹੈਰਾਨੀ ਜਾਹਰ ਕਰਦਿਆਂ ਕਿਹਾ ਕਿ ਇਹ ਮੇਨ ਸੜਕ ਜਿੱਥੇ ਹਮੇਸ਼ਾ ਆਵਾਜਾਈ ਰਹਿੰਦੀ ਹੈ ਅਤੇ ਇਸੇ ਸੜਕ 'ਤੇ ਪੁਲਿਸ ਲਾਈਨ,ਐਸਐਸਪੀ ਰਿਹਾਇਸ਼,ਡੀਸੀ ਰਿਹਾਇਸ਼ ਅਤੇ ਥਾਣਾ ਸਦਰ ਹੈ ,ਜਿਥੇ ਹਮੇਸ਼ਾ ਪੁਲਿਸ ਦੀ ਗਸ਼ਤ ਰਹਿੰਦੀ ਹੈ ਜੇਕਰ ਇਹ ਜਗ੍ਹਾ ਵੀ ਸੁਰੱਖਿਅਤ ਨਹੀਂ ਤਾਂ ਹੋਰ ਕਿਤੇ ਕੀ ਸੁਰੱਖਿਆ ਹੋ ਸਕਦੀ ਹੈ।

Related Post