ਹੁਸ਼ਿਆਰਪੁਰ 'ਚ ਚੋਰ ਬੇਖੌਫ਼; ਚਿੰਤਪੁਰਨੀ ਰੋਡ 'ਤੇ ਲੱਖਾਂ ਦੀ ਹੋਈ ਚੋਰੀ

ਅੱਜ ਇੱਕ ਵਾਰ ਫਿਰ ਚਿੰਤਪੁਰਨੀ ਮਾਰਗ 'ਤੇ ਪਿੰਡ ਕੋਟਲਾ ਗੌਂਸਪੁਰ ਵਿੱਚ ਪੈਂਦੀ ਮਾਊਂਟ ਵਿਊ ਕਲੋਨੀ 'ਚ ਇੱਕ ਘਰ ਨੂੰ ਚੋਰ ਨਿਸ਼ਾਨਾ ਬਣਾਉਂਦਿਆਂ ਗਹਿਣੇ ਅਤੇ ਨਕਦੀ ਲੈ ਉੱਡੇ।

By  Shameela Khan September 25th 2023 10:58 AM -- Updated: September 25th 2023 11:01 AM

ਵਿੱਕੀ ਅਰੋੜ (ਹੁਸ਼ਿਆਰਪੁਰ): ਜੇਕਰ ਤੁਸੀਂ ਹੁਸ਼ਿਆਰਪੁਰ ਚਿੰਤਪੁਰਨੀ ਮਾਰਗ ਤੇ ਰਹਿੰਦੇ ਹੋ ਤਾਂ ਤੁਸੀਂ ਹੁਣ ਘਰ ਅਤੇ ਮੁੱਹਲੇ 'ਚ  ਪਹਿਰਾ ਲਗਾਉਣਾ ਸ਼ੁਰੂ ਕਰ ਦਿਓ ਤਾਂ ਕਿ ਤੁਹਾਡੀ ਮਿਹਨਤ ਦੀ ਕਮਾਈ ਕੋਈ ਚੋਰ ਨਾ ਉਡਾ ਕੇ ਲੈ ਜਾਵੇ । ਜੀ ਹਾਂ, ਹੁਸ਼ਿਆਰਪੁਰ ਸ਼ਹਿਰ ਖ਼ਾਸ ਕਰਕੇ ਚਿੰਤਪੁਰਨੀ ਮਾਰਗ 'ਤੇ ਚੋਰਾਂ ਦੇ ਹੌਂਸਲੇ ਅਤੇ ਦਿਨ ਦਿਹਾੜੇ ਲਗਾਤਾਰ ਹੋ ਰਹੀਆਂ ਚੋਰੀਆਂ ਨੂੰ ਦੇਖ ਕੇ ਤਾਂ ਲਗਦੈ ਕਿ ਹੁਣ ਇਸ ਇਲਾਕੇ ਦੇ ਲੋਕਾਂ ਨੂੰ ਆਪ ਹੀ ਸੁਰੱਖਿਆ ਦੀ ਕਮਾਨ ਸੰਭਾਲਣੀ ਪਵੇਗੀ।

ਕਿਉਂਕਿ ਅੱਜ ਇੱਕ ਵਾਰ ਫਿਰ ਚਿੰਤਪੁਰਨੀ ਮਾਰਗ 'ਤੇ ਪਿੰਡ ਕੋਟਲਾ ਗੌਂਸਪੁਰ ਵਿੱਚ ਪੈਂਦੀ ਮਾਊਂਟ ਵਿਊ ਕਲੋਨੀ 'ਚ ਇੱਕ ਘਰ ਨੂੰ ਚੋਰ ਨਿਸ਼ਾਨਾ ਬਣਾਉਂਦਿਆਂ ਗਹਿਣੇ ਅਤੇ ਨਕਦੀ ਲੈ ਉੱਡੇ ।

ਮਕਾਨ ਮਾਲਕ ਦੇ ਦੱਸਣ ਅਨੁਸਾਰ ਸਾਰਾ ਪਰਿਵਾਰ ਫ਼ਿਲਮ ਦੇਖਣ ਗਿਆ ਹੋਇਆ ਸੀ ਤਾਂ ਜਦ ਉਹ ਸ਼ਾਮ ਨੂੰ ਘਰ ਪਰਤੇ ਤਾਂ ਉਨ੍ਹਾਂ ਨੂੰ ਚੋਰੀ ਹੋਣ ਦਾ ਪਤਾ ਲਗਾ । ਉਨ੍ਹਾਂ ਦੱਸਿਆ ਕਿ ਨੇੜੇ ਕਿਸੇ ਘਰ 'ਚ ਲਗੇ CCTV 'ਚ ਇੱਕ ਸ਼ੱਕੀ ਨਜ਼ਰੀਂ ਪੈ ਰਿਹਾ ਹੈ ਜਿਸਨੇ ਇਸ ਚੋਰੀ ਨੂੰ ਅੰਜ਼ਾਮ ਦਿੱਤਾ ਹੋ ਸਕਦੈ ਜਿਸ ਕਰਕੇ ਉਨ੍ਹਾਂ ਦਾ ਤਕਰੀਬਨ ਬਾਰਾਂ ਲੱਖ ਦਾ ਨੁਕਸਾਨ ਹੋ ਗਿਆ ਹੈ।

ਮਕਾਨ ਮਾਲਿਕ ਦੀ ਪਤਨੀ ਅਤੇ ਬਚਿਆਂ ਦਾ ਰੋ ਰੋ ਕੇ ਹਾਲ ਬੁਰਾ ਹਾਲ ਹੋਇਆ ਪਿਆ ਹੈ। ਇਸ ਤੋਂ ਇਲਾਵਾ ਮਕਾਨ ਮਾਲਿਕ ਅਤੇ ਮੁਹੱਲਾ ਵਸਨੀਕਾਂ ਨੇ ਦੱਸਿਆ ਕਿ ਇਸ ਇਲਾਕੇ 'ਚ ਦਿਨ ਦਿਹਾੜੇ ਚੋਰੀ ਹੋਣਾ ਆਮ ਗੱਲ ਹੋ ਗਈ ਹੈ ਜਿਸ ਕਾਰਨ ਸਾਰਾ ਇਲਾਕਾ ਦਹਿਸ਼ਤ ਦੇ ਸਾਏ 'ਚ ਦਿਨ ਕੱਟ ਰਿਹੈ ਅਤੇ ਪੁਲਿਸ ਹੱਥ 'ਤੇ ਹੱਥ ਧਰੀ ਬੈਠੀ ਹੈ।

ਇਸ ਬਾਰੇ ਜਦੋਂ ਥਾਣਾ ਸਦਰ ਦੇ ਕਰਮਚਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਹ ਕਹਿੰਦਿਆਂ ਫੋਨ ਕੱਟ ਦਿੱਤਾ ਕਿ ਪੀੜਿਤ ਪਰਿਵਾਰ ਨੇ ਹਾਲੇ ਬਿਆਨ ਹੀ ਨਹੀਂ ਦਿੱਤੇ ਹਨ ਤੇ ਜਦੋਂ ਪਤਰਕਾਰਾਂ ਵਲੋਂ ਥਾਣਾ ਸਦਰ ਜਾ ਕੇ ਪੁਲਿਸ ਦਾ ਪੱਖ ਜਾਣਨਾ ਚਾਹਿਆ ਤਾਂ ਥਾਣੇ ਨੂੰ ਅੰਦਰੋਂ ਤਾਲੇ ਲੱਗੇ ਮਿਲੇ ਅਤੇ ਬਾਹਰ ਮੁੱਖ ਗੇਟ ਤੇ ਨਾਂ ਤਾਂ ਕੋਈ ਸੁਰੱਖਿਆ ਕਰਮੀ ਮੌਜੂਦ ਸੀ ਅਤੇ ਨਾ ਮੁੱਖ ਗੇਟ 'ਤੇ ਕੋਈ ਲਾਇਟ ਚੱਲ ਰਹੀ ਸੀ। ਮੁਹੱਲਾ ਵਾਸੀ ਪੁਲਿਸ ਪ੍ਰਸ਼ਾਸਨ ਦੀ ਨਿੰਦਿਆਂ ਕਰ ਰਹੇ ਹਨ। 


Related Post