Gurdaspur Murder Case : ਪੁਲਿਸ ਮੁਲਾਜ਼ਮਾਂ ਦੇ ਕਤਲ ਮਾਮਲੇ ਚ ਤੀਜਾ ਮੁਲਜ਼ਮ ਵੀ ਗ੍ਰਿਫ਼ਤਾਰ, ਇੰਦਰਜੀਤ ਸਿੰਘ ਤੇ ਪੁਲਿਸ ਦਾ ਵੱਡਾ ਦਾਅਵਾ

Gurdaspur Murder Case : ਪੰਜਾਬ ਪੁਲਿਸ ਨੂੰ ਗੁਰਦਾਸਪੁਰ 'ਚ ਪੁਲਿਸ ਮੁਲਾਜ਼ਮਾਂ ਦੇ ਕਤਲ ਮਾਮਲੇ 'ਚ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਨੇ ਤੀਜੇ ਮੁਲਜ਼ਮ ਇੰਦਰਜੀਤ ਸਿੰਘ ਨੂੰ ਵੀ ਕਾਬੂ ਕਰ ਲਿਆ ਹੈ। ਪੁਲਿਸ ਨੇ ਇੰਦਰਜੀਤ ਸਿੰਘ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

By  KRISHAN KUMAR SHARMA February 27th 2026 07:10 PM -- Updated: February 27th 2026 07:35 PM

Gurdaspur Murder Case : ਪੰਜਾਬ ਪੁਲਿਸ ਨੂੰ ਗੁਰਦਾਸਪੁਰ 'ਚ ਪੁਲਿਸ ਮੁਲਾਜ਼ਮਾਂ ਦੇ ਕਤਲ ਮਾਮਲੇ 'ਚ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਨੇ ਤੀਜੇ ਮੁਲਜ਼ਮ ਇੰਦਰਜੀਤ ਸਿੰਘ ਨੂੰ ਵੀ ਕਾਬੂ ਕਰ ਲਿਆ ਹੈ। ਪੁਲਿਸ ਨੇ ਇੰਦਰਜੀਤ ਸਿੰਘ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਪੁਲਿਸ ਜਾਣਕਾਰੀ ਅਨੁਸਾਰ, ਟੀਮਾਂ ਵੱਲੋਂ ਇੰਦਰਜੀਤ ਸਿੰਘ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਸੀ, ਜਿਸ ਦੌਰਾਨ ਪੁਲਿਸ ਨੂੰ ਉਸ ਦੇ ਅੰਮ੍ਰਿਤਸਰ 'ਚ ਹੋਣ ਬਾਰੇ ਇੱਕ ਗੁਪਤਾ ਸੂਚਨਾ ਮਿਲੀ ਤਾਂ ਉਸ ਨੂੰ ਕਾਰਵਾਈ ਕਰਦੇ ਹੋਏ ਕਾਬੂ ਕਰ ਲਿਆ ਗਿਆ। 

ਜ਼ਿਕਰਯੋਗ ਹੈ ਕਿ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਅਤੇ ਏਐਸਆਈ ਗੁਰਨਾਮ ਸਿੰਘ ਨੂੰ ਅਦੀਆਂ ਪੁਲਿਸ ਚੌਕੀ 'ਤੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ 'ਚ ਇੱਕ ਨੌਜਵਾਨ ਦਿਲਾਵਰ ਸਿੰਘ (ਆਲੀਨੰਗਲ) ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਪੁੱਛਗਿੱਛ ਦੌਰਾਨ ਦਿਲਾਵਰ ਸਿੰਘ ਨੇ ਰਣਜੀਤ ਸਿੰਘ ਅਤੇ ਇੰਦਰਜੀਤ ਸਿੰਘ (ਵਾਸੀ ਆਦੀਆਂ) ਦਾ ਮਾਮਲੇ 'ਚ ਨਾਮ ਲਿਆ ਸੀ।

ਪੰਜਾਬ ਪੁਲਿਸ ਨੇ ਮੁਲਜ਼ਮਾਂ ਦੇ ਪਾਕਿਸਤਾਨ ਕੁਨੈਕਸ਼ਨ ਦਾ ਕੀਤਾ ਸੀ ਦਾਅਵਾ

ਦੱਸ ਦਈਏ ਕਿ ਬੀਤੇ ਦਿਨ ਪੰਜਾਬ ਪੁਲਿਸ ਦੇ ਉਚ ਪੁਲਿਸ ਅਧਿਕਾਰੀਆਂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਸੀ ਕਿ ਮੁਲਜ਼ਮ ਪਾਕਿਸਤਾਨ ਜਥੇਬੰਦੀ ਦੇ ਸੰਪਰਕ 'ਚ ਸਨ। ਪੁਲਿਸ ਨੇ ਇਸ ਦੌਰਾਨ ਮੁੱਠਭੇੜ ਦੌਰਾਨ ਇੱਕ ਮੁਲਜ਼ਮ ਰਣਜੀਤ ਸਿੰਘ ਦੇ ਮਾਰੇ ਜਾਣ ਬਾਰੇ ਕਿਹਾ ਸੀ, ਜਦਕਿ ਦੂਜੇ ਸਾਥੀ, ਇੰਦਰਜੀਤ ਸਿੰਘ ਦੇ ਫਰਾਰ ਹੋਣ ਬਾਰੇ ਅਤੇ ਤੀਜਾ ਮੁਲਜ਼ਮ ਦਿਲਾਵਰ ਸਿੰਘ ਦੇ ਪੁਲਿਸ ਗ੍ਰਿਫ਼ਤ ਵਿੱਚ ਹੋਣ ਬਾਰੇ ਕਿਹਾ ਸੀ।

ਇਹ ਵੀ ਪੜ੍ਹੋ : ''Ranjit Singh ਦਾ ਐਨਕਾਊਂਟਰ ਪੂਰੀ ਤਰ੍ਹਾਂ ਝੂਠਾ'', ਪਾਕਿਸਤਾਨ ਗੈਂਗਸਟਰ ਨੇ ਕੀਤਾ ਚੈਲੰਜ, Punjab Police ਸਬੂਤ ਦੇਵੇ ਜਾਂ ਮੈਂ ਦੇਵਾਂਗਾ

ਡੀਆਈਜੀ ਨੇ ISI ਵੱਲੋਂ ਪੁਲਿਸ ਅਧਿਕਾਰੀਆਂ ਦਾ ਕਤਲ ਕਰਵਾਉਣ ਦੀ ਕਹੀ ਸੀ ਗੱਲ

ਡੀਆਈਜੀ ਸੰਦੀਪ ਗੋਇਲ ਨੇ ਦਾਅਵਾ ਕੀਤਾ ਸੀ ਕਿ ਆਈਐਸਆਈ (ISI) ਨੇ ਉਨ੍ਹਾਂ ਨੂੰ ਪੁਲਿਸ ਅਧਿਕਾਰੀਆਂ ਨੂੰ ਮਾਰਨ ਦਾ ਕੰਮ ਸੌਂਪਿਆ ਸੀ। ਕਿਉਂਕਿ ਉਹ ਨੇੜਲੇ ਪਿੰਡ ਆਦੀਆਂ ਦੇ ਰਹਿਣ ਵਾਲੇ ਸਨ, ਇਸ ਲਈ ਉਨ੍ਹਾਂ ਨੇ ਜਾਸੂਸੀ ਕੀਤੀ ਅਤੇ ਮੌਕਾ ਮਿਲਣ 'ਤੇ ਏਐਸਆਈ ਗੁਰਨਾਮ ਸਿੰਘ ਅਤੇ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਨੂੰ ਮਾਰ ਦਿੱਤਾ।

ਪੜ੍ਹੋ ਪੂਰੀ ਖ਼ਬਰ... ISI ਦੇ ਇਸ਼ਾਰੇ 'ਤੇ ਹੋਇਆ ਸੀ ਦੋ ਪੁਲਿਸ ਮੁਲਾਜ਼ਮਾਂ ਦਾ ਕਤਲ ! Gurdaspur Murder Case 'ਚ ਪੰਜਾਬ ਪੁਲਿਸ ਦੇ ਵੱਡੇ ਖੁਲਾਸਾ

Related Post