ਹੈਰਾਨੀਜਨਕ: ਇਸ ਹਜਾਮ ਕੋਲ ਹਨ 378 ਤੋਂ ਵੱਧ ਲਗਜ਼ਰੀ ਕਾਰਾਂ, ਜਾਣੋ ਕਿਵੇ

ਤੁਸੀਂ ਸੋਚ ਰਹੇ ਹੋਵੋਗੇ ਕਿ ਇੱਕ ਹਜਾਮ ਇੰਨੀ ਮਹਿੰਗੀਆਂ ਕਾਰਾਂ ਦਾ ਮਾਲਕ ਕਿਵੇਂ ਹੋ ਸਕਦਾ ਹੈ।

By  Shameela Khan September 29th 2023 03:31 PM -- Updated: September 29th 2023 08:48 PM

PTC Web Desk: ਬੈਂਗਲੁਰੂ ਕਰਨਾਟਕ ਵਿੱਚ ਇੱਕ ਹਜਾਮ ਹੈ ਜੋ ਇੱਕ ਵਾਲ ਕਟਵਾਉਣ ਲਈ ਸਿਰਫ਼ 150 ਰੁਪਏ ਚਾਰਜ ਕਰਦਾ ਹੈ ਪਰ ਉਸ ਕੋਲ 3 ਕਰੋੜ ਰੁਪਏ ਦੀ Rolls Royce Ghost ਵਰਗੀ ਕਾਰ ਸਣੇ 378 ਤੋਂ ਵੀ ਵੱਧ ਹੋਰ ਕਾਰਾਂ ਹਨ। ਜਿਨ੍ਹਾਂ ਵਿੱਚੋਂ 120 ਕਾਰਾਂ ਲਗਜ਼ਰੀ ਹਨ। ਨਾਲ ਹੀ, ਉਹ ਦੇਸ਼ ਦੇ ਕਈ ਅਰਬਪਤੀਆਂ ਵਿੱਚੋਂ ਇੱਕ ਹੈ।

ਤੁਸੀਂ ਸੋਚ ਰਹੇ ਹੋਵੋਗੇ ਕਿ ਇੱਕ ਹਜਾਮ ਇੰਨੀ ਮਹਿੰਗੀਆਂ ਕਾਰਾਂ ਦਾ ਮਾਲਕ ਕਿਵੇਂ ਹੋ ਸਕਦਾ ਹੈ। ਤਾਂ ਤੁਹਾਨੂੰ ਦੱਸ ਦੇਈਏ ਕਿ ਅਸਲ 'ਚ ਰਮੇਸ਼ ਬਾਬੂ ਨਾਈ ਦੇ ਕੰਮ ਦੇ ਨਾਲ-ਨਾਲ ਆਪਣੀਆਂ ਕਾਰਾਂ ਕਿਰਾਏ 'ਤੇ ਦੇਣ ਦਾ ਵੀ ਕੰਮ ਕਰਦੇ ਹਨ। ਉਹ ਕਿਰਾਏ 'ਤੇ ਮਰਸਡੀਜ਼, BMW ਵਰਗੀਆਂ ਕਾਰਾਂ ਦਿੰਦੇ ਹਨ।

ਬੈਂਗਲੁਰੂ 'ਚ ਰਹਿਣ ਵਾਲੇ ਉਸ ਨਾਈ ਦਾ ਨਾਂ ਰਮੇਸ਼ ਬਾਬੂ ਹੈ। ਜਿਸ ਦੀ ਜ਼ਿੰਦਗੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਉਸਨੇ ਆਪਣੇ ਜੀਵਨ ਦੀ ਸ਼ੁਰੂਆਤ ਘਰਾਂ ਵਿੱਚ ਅਖ਼ਬਾਰ ਵੇਚ ਕੇ ਕੀਤੀ। ਉਸ ਸਮੇਂ ਉਹ ਸਿਰਫ਼ 14 ਸਾਲ ਦਾ ਸੀ ਅਤੇ ਉਸ ਸਮੇਂ ਉਸ ਨੂੰ ਸਿਰਫ਼ 100 ਰੁਪਏ ਮਹੀਨਾ ਮਿਲਦਾ ਸੀ।

ਉਸ ਦੀ ਮਾਂ ਨੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਦੂਜੇ ਲੋਕਾਂ ਦੇ ਘਰਾਂ ਵਿੱਚ ਭਾਂਡੇ ਸਾਫ਼ ਕਰਕੇ ਕੀਤਾ। 1989 ਵਿੱਚ ਉਸਦੇ ਪਿਤਾ ਦਾ ਦਿਹਾਂਤ ਹੋ ਗਿਆ, ਜੋ ਕਿ ਖੁਦ ਵੀ ਇੱਕ ਸੈਲੂਨ ਚਲਾਉਂਦੇ ਸਨ। 18 ਸਾਲ ਦੀ ਉਮਰ 'ਚ ਰਮੇਸ਼ ਨੇ ਸੈਲੂਨ ਦੀ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਲੈ ਲਈ। ਪਰ ਉਸਦੀਆਂ ਅੱਖਾਂ ਵਿੱਚ ਇੱਕ ਵੱਖਰਾ ਸੁਪਨਾ ਚਮਕ ਰਿਹਾ ਸੀ। ਸੈਲੂਨ ਵਿੱਚ ਲਗਾਤਾਰ ਮਿਹਨਤ ਕਰਨ ਤੋਂ ਬਾਅਦ ਉਸ ਕੋਲ ਇੰਨੇ ਪੈਸੇ ਇਕੱਠੇ ਹੋ ਗਏ ਸਨ ਕਿ ਉਸ ਨੇ ਮਾਰੂਤੀ ਓਮਨੀ ਖਰੀਦੀ ਅਤੇ ਕਿਰਾਏ 'ਤੇ ਦੇਣਾ ਸ਼ੁਰੂ ਕਰ ਦਿੱਤਾ।

ਸਮਾਂ ਬੀਤਦਾ ਗਿਆ ਅਤੇ ਹੋਲੀ-ਹੋਲੀ ਇਸੇ ਤਰ੍ਹਾਂ ਉਸ ਕੋਲ 200 ਕਾਰਾਂ ਹੋ ਗਈਆਂ। ਰਮੇਸ਼ ਦੀਆਂ ਕਾਰਾਂ ਕਿਰਾਏ 'ਤੇ ਦੇਣ ਦੀ ਸਭ ਤੋਂ ਘੱਟ ਕੀਮਤ 1000 ਰੁਪਏ ਪ੍ਰਤੀ ਦਿਨ ਅਤੇ ਵੱਡੀ ਕਾਰ ਲਈ 50,000 ਰੁਪਏ ਹੈ। ਇੰਨੇ ਸਫਲ ਹੋਣ ਦੇ ਬਾਵਜੂਦ ਵੀ ਰਮੇਸ਼ ਦਾ ਵਾਲ ਕੱਟਣ ਦਾ ਸ਼ੌਕ ਹਾਲੇ ਵੀ ਜਾਰੀ ਹੈ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦੇ ਗਾਹਕਾਂ ਵਿੱਚ ਸੁਪਰਸਟਾਰ ਸਲਮਾਨ ਖਾਨ, ਆਮਿਰ ਖਾਨ, ਐਸ਼ਵਰਿਆ ਰਾਏ ਬੱਚਨ ਵੀ ਸ਼ਾਮਲ ਹਨ।




























Related Post