ਸ੍ਰੀਲੰਕਾ ਦਾ ਧਨੁਸ਼ਕਾ ਗੁਣਤਿਲਕਾ ਜਬਰ ਜਨਾਹ ਦੇ ਦੋਸ਼ 'ਚ ਆਸਟ੍ਰੇਲੀਆ ਪੁਲਿਸ ਵੱਲੋਂ ਗ੍ਰਿਫ਼ਤਾਰ

By  Ravinder Singh November 6th 2022 12:18 PM -- Updated: November 6th 2022 12:19 PM

ਸਿਡਨੀ :  ਇਥੇ ਟੀ-20 ਵਿਸ਼ਵ ਕੱਪ ਵਿੱਚ ਸ੍ਰੀਲੰਕਾ ਦੇ ਨਾਲ ਗਏ ਕ੍ਰਿਕਟਰ ਧਨੁਸ਼ਕਾ ਗੁਣਤਿਲਕਾ ਨੂੰ ਜਬਰ ਜਨਾਹ ਕਰਨ ਦੇ ਦੋਸ਼ 'ਚ ਆਸਟ੍ਰੇਲੀਆ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। 31 ਸਾਲਾ ਖਿਡਾਰੀ ਨੂੰ ਤੜਕੇ ਗ੍ਰਿਫਤਾਰ ਕਰ ਲਿਆ ਗਿਆ ਤੇ ਸਿਡਨੀ ਸਿਟੀ ਪੁਲਿਸ ਸਟੇਸ਼ਨ ਲਿਜਾਇਆ ਗਿਆ। ਇਹ ਕਾਰਵਾਈ 2 ਨਵੰਬਰ ਨੂੰ ਇਕ ਔਰਤ ਦੇ ਕਥਿਤ ਜਿਨਸੀ ਸ਼ੋਸ਼ਣ ਦੀ ਜਾਂਚ ਮਗਰੋਂ ਕੀਤੀ ਗਈ ਹੈ। ਟੂਰਨਾਮੈਂਟ ਵਿਚੋਂ ਬਾਹਰ ਹੋਣ ਪਿੱਛੋਂ ਸ੍ਰੀਲੰਕਾ ਸਾਥੀ ਤੋਂ ਬਗ਼ੈਰ ਹੀ ਦੇਸ਼ ਪਰਤ ਗਈ।

ਪੁਲਿਸ ਦਾ ਦੋਸ਼ ਹੈ ਕਿ ਕ੍ਰਿਕਟਰ ਨੇ ਬੁੱਧਵਾਰ 2 ਨਵੰਬਰ ਨੂੰ ਰੋਜ਼ ਬੇ 'ਚ ਇਕ ਔਰਤ ਦਾ ਜਿਨਸੀ ਸ਼ੋਸ਼ਣ ਕੀਤਾ, ਜਿਸ ਨਾਲ ਉਹ ਕਈ ਦਿਨਾਂ ਤੋਂ ਆਨਲਾਈਨ ਡੇਟਿੰਗ ਐਪਲੀਕੇਸ਼ਨ 'ਤੇ ਚੈਟ ਕਰ ਰਿਹਾ ਸੀ। ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਸਿਡਨੀ ਸਿਟੀ ਪੁਲਿਸ ਸਟੇਸ਼ਨ ਲਿਜਾਇਆ ਗਿਆ। ਫਿਰ 5 ਨਵੰਬਰ ਨੂੰ ਪੁਲਿਸ ਨੇ ਇਕ ਟੀਮ ਦਾ ਗਠਨ ਕੀਤਾ ਤੇ ਖਿਡਾਰੀ ਨੂੰ ਗ੍ਰਿਫ਼ਤਾਰ ਕਰ ਲਿਆ। ਨਿਊ ਸਾਊਥ ਵੇਲਜ਼ ਪੁਲਿਸ ਨੇ ਆਪਣੀ ਵੈੱਬਸਾਈਟ 'ਤੇ ਇਕ ਅਣਪਛਾਤੇ ਸ਼੍ਰੀਲੰਕਾਈ ਨਾਗਰਿਕ ਦੀ ਗ੍ਰਿਫਤਾਰੀ ਦਾ ਵੀ ਜ਼ਿਕਰ ਕੀਤਾ ਹੈ।

ਇਹ ਵੀ ਪੜ੍ਹੋ : ਸੁਧੀਰ ਸੂਰੀ ਦੇ ਸਸਕਾਰ ਲਈ ਮੁੜ ਬਣੀ ਸਹਿਮਤੀ, ਥੋੜ੍ਹੀ ਦੇਰ 'ਚ ਘਰ ਤੋਂ ਨਿਕਲੇਗੀ ਅੰਤਿਮ ਯਾਤਰਾ

29 ਸਾਲਾ ਔਰਤ ਨੇ ਪਿਛਲੇ ਹਫ਼ਤੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ, ਜਿਸ ਤੋ ਬਾਅਦ ਗੁਣਾਤਿਲਕਾ ਨੂੰ ਸਿਡਨੀ ਵਿਚ ਸਸੈਕਸ ਸਟ੍ਰੀਟ ਦੇ ਇਕ ਹੋਟਲ ਵਿਚ ਐਤਵਾਰ ਰਾਤ ਕਰੀਬ 1 ਗ੍ਰਿਫਤਾਰ ਕੀਤਾ ਗਿਆ ਅਤੇ ਇਕ ਸਥਾਨਕ ਪੁਲਿਸ ਸਟੇਸ਼ਨ ਲਿਜਾਆ ਗਿਆ। ਕ੍ਰਿਕਟਰ ਉਤੇ ਸਹਿਮਤੀ ਦੇ ਬਿਨਾਂ ਸਰੀਰਕ ਸਬੰਧ ਬਣਾਉਣ ਦੇ ਚਾਰ ਦੋਸ਼ ਲਗਾਏ ਗਏ ਹਨ। ਸ੍ਰੀਲੰਕਾਈ ਬੱਲੇਬਾਜ਼ ਨੂੰ ਉਸ ਸਮੇਂ ਝਟਕਾ ਲੱਗਾ ਜਦ ਪੁਲਿਸ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਹੁਣ 7 ਨਵੰਬਰ ਨੂੰ ਡਾਊਨਿੰਗ ਸੈਂਟਰ ਅਦਾਲਤ ਵਿਚ ਉਸ ਦੀ ਪੇਸ਼ੀ ਹੋ ਸਕਦੀ ਹੈ।



Related Post