Sangrur ਚ ਹਜ਼ਾਰਾਂ ਦੀ ਗਿਣਤੀ ਚ ਮਿਲੇ ਐਕਸਪਾਇਰੀ ਟੀਕੇ ਅਤੇ ਦਵਾਈਆਂ, ਪੁਲਿਸ ਅਤੇ ਡਰੱਗ ਇੰਸਪੈਕਟਰ ਮੌਕੇ ਤੇ ਪਹੁੰਚੇ

Sangrur News : ਅੱਜ ਸੰਗਰੂਰ 'ਚ ਇੱਕ ਖਾਲੀ ਥਾਂ 'ਤੇ ਦਵਾਈਆਂ ਅਤੇ ਟੀਕੇ ਦੇ ਢੇਰ ਮਿਲੇ ਅਤੇ ਨਾਲ ਹੀ ਟੀਕੇ ਅਤੇ ਬਾਕੀ ਦਵਾਈਆਂ ਦੀ ਬੋਰੀਆਂ ਵੀ ਮਿਲੀਆਂ। ਜਿਸ ਤੋਂ ਬਾਅਦ ਸੰਗਰੂਰ ਦੇ ਸਮਾਜ ਸੇਵੀ ਤਾਰਾ ਸਿੰਘ ਅਤੇ ਮੌਜੂਦਾ ਐਮਸੀ ਵੱਲੋਂ ਇਸਦੀ ਫੇਸਬੁੱਕ 'ਤੇ ਇੱਕ ਲਾਈਵ ਵੀਡੀਓ ਬਣਾਈ ਗਈ। ਜਿਸ ਤੋਂ ਬਾਅਦ ਸੰਗਰੂਰ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਉਹਨਾਂ ਨੇ ਆ ਕੇ ਮੌਕੇ ਦਾ ਮੁਆਇਨਾ ਕੀਤਾ

By  Shanker Badra November 21st 2025 06:51 PM

Sangrur News :  ਅੱਜ ਸੰਗਰੂਰ 'ਚ ਇੱਕ ਖਾਲੀ ਥਾਂ 'ਤੇ ਦਵਾਈਆਂ ਅਤੇ ਟੀਕੇ ਦੇ ਢੇਰ ਮਿਲੇ ਅਤੇ ਨਾਲ ਹੀ ਟੀਕੇ ਅਤੇ ਬਾਕੀ ਦਵਾਈਆਂ ਦੀ ਬੋਰੀਆਂ ਵੀ ਮਿਲੀਆਂ। ਜਿਸ ਤੋਂ ਬਾਅਦ ਸੰਗਰੂਰ ਦੇ ਸਮਾਜ ਸੇਵੀ ਤਾਰਾ ਸਿੰਘ ਅਤੇ ਮੌਜੂਦਾ ਐਮਸੀ ਵੱਲੋਂ ਇਸਦੀ ਫੇਸਬੁੱਕ 'ਤੇ ਇੱਕ ਲਾਈਵ ਵੀਡੀਓ ਬਣਾਈ ਗਈ। ਜਿਸ ਤੋਂ ਬਾਅਦ ਸੰਗਰੂਰ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਉਹਨਾਂ ਨੇ ਆ ਕੇ ਮੌਕੇ ਦਾ ਮੁਆਇਨਾ ਕੀਤਾ। 

ਉੱਥੇ ਹੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਤਾਰਾ ਸਿੰਘ ਵੱਲੋਂ ਦੱਸਿਆ ਗਿਆ ਕਿ ਉਹ ਆਪਣੇ ਦੋਸਤ ਕੋਲ ਇੱਥੇ ਮਿਲਣ ਆਏ ਸਨ ਪਰ ਉਹਨਾਂ ਨੇ ਦੇਖਿਆ ਕਿ ਇੱਥੇ ਵੱਡੀ ਮਾਤਰਾ 'ਚ ਦਵਾਈਆਂ ਅਤੇ ਟੀਕੇ ਪਏ ਸਨ, ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹਨ। ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਮੌਕੇ 'ਤੇ ਆ ਕੇ ਇਸ ਦਾ ਮੁਆਇਨਾ ਕੀਤਾ ਹੈ ਅਤੇ ਇਸ ਸਬੰਧੀ ਡਰੱਗ ਇੰਸਪੈਕਟਰ ਨੂੰ ਵੀ ਇਸਦੀ ਪੂਰੀ ਜਾਣਕਾਰੀ ਦੇ ਦਿੱਤੀ ਸੀ ਅਤੇ ਉਹ ਵੀ ਮੌਕੇ ਦੇ ਮੌਜੂਦ ਹਨ ਅਤੇ ਇਸ ਦਾ ਨਿਰੀਖਣ ਕਰ ਰਹੇ ਹਨ ।

ਇਸ ਦੇ ਨਾਲ ਹੀ ਡਰੱਗ ਇੰਸਪੈਕਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਕੁਝ ਵਿਟਾਮਿਨ ਅਤੇ ਬੀ 12 ਦੇ ਟੀਕੇ ਸਨ ਅਤੇ ਦਿੱਲੀ ਦੀਆਂ ਕੁਝ ਆਮ ਦਵਾਈਆਂ ਸਨ, ਜਿਨਾਂ ਨੂੰ ਟ੍ਰੇਸ ਕੀਤਾ ਗਿਆ ਹੈ। ਹੁਣ ਜਿਨਾਂ ਨੇ ਵੀ ਇਸ ਨੂੰ ਸੁੱਟਿਆ ਹੈ ,ਉਹ ਗਲਤ ਹੈ ਅਤੇ ਅਪਰਾਧੀਕ ਤੌਰ ਤੇ ਕਾਰਵਾਈ ਦੇ ਕਾਬਲ ਹੈ ਅਤੇ ਇਸ ਦੀ ਪੂਰੀ ਛਾਣਬੀਣ ਦੇ ਲਈ ਜਿਹੜੀ ਕੰਪਨੀ ਨੇ ਇਸ ਦਵਾਈਆਂ ਨੂੰ ਬਣਾਇਆ ਹੈ ,ਉਸ ਨੂੰ ਇੱਕ ਚਿੱਠੀ ਜਾਰੀ ਕੀਤੀ ਜਾਵੇਗੀ ਅਤੇ ਬੈਚ ਮਿਲਾਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿਸ ਨੇ ਇੰਨੀ ਵੱਡੀ ਮਾਤਰਾ ਦੇ ਵਿੱਚ ਸ਼ਰੇਆਮ ਇਸ ਐਕਸਪਾਇਰੀ ਦਵਾਈ ਨੂੰ ਸੁੱਟਿਆ ਹੈ।

Related Post