Amritsar ਚ ਭਾਰੀ ਮੀਂਹ ਕਾਰਨ ਡਿੱਗੀਆਂ ਤਿੰਨ ਮੰਜ਼ਿਲਾ ਬਿਲਡਿੰਗਾਂ, ਦੇਰ ਰਾਤ ਵਾਪਰੀ ਘਟਨਾ
Amritsar News : ਅੰਮ੍ਰਿਤਸਰ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੁਰਾਣੀਆਂ ਖਸਤਾ ਬਿਲਡਿੰਗਾਂ ਦੀ ਹਾਲਤ ਬੇਹੱਦ ਖਰਾਬ ਹੋ ਰਹੀ ਹੈ। ਇਸ ਦੇ ਚਲਦੇ ਮਜੀਠ ਮੰਡੀ ਇਲਾਕੇ ਵਿੱਚ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ। ਜਦੋਂ ਤਿੰਨ ਮੰਜ਼ਿਲਾ ਬਿਲਡਿੰਗਾਂ ਇੱਕੋ ਵਾਰ ਡਿੱਗ ਪਈਆਂ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਹ ਘਟਨਾ ਰਾਤ ਲਗਭਗ 10:30 ਵਜੇ ਵਾਪਰੀ, ਜਦੋਂ ਬਾਰਿਸ਼ ਦੀਆਂ ਬੂੰਦਾਂ ਨਾਲ ਬਿਲਡਿੰਗਾਂ ਦਾ ਕਮਜ਼ੋਰ ਢਾਂਚਾ ਢਹਿ ਗਿਆ
Amritsar News : ਅੰਮ੍ਰਿਤਸਰ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੁਰਾਣੀਆਂ ਖਸਤਾ ਬਿਲਡਿੰਗਾਂ ਦੀ ਹਾਲਤ ਬੇਹੱਦ ਖਰਾਬ ਹੋ ਰਹੀ ਹੈ। ਇਸ ਦੇ ਚਲਦੇ ਮਜੀਠ ਮੰਡੀ ਇਲਾਕੇ ਵਿੱਚ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ। ਜਦੋਂ ਤਿੰਨ ਮੰਜ਼ਿਲਾ ਬਿਲਡਿੰਗਾਂ ਇੱਕੋ ਵਾਰ ਡਿੱਗ ਪਈਆਂ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਹ ਘਟਨਾ ਰਾਤ ਲਗਭਗ 10:30 ਵਜੇ ਵਾਪਰੀ, ਜਦੋਂ ਬਾਰਿਸ਼ ਦੀਆਂ ਬੂੰਦਾਂ ਨਾਲ ਬਿਲਡਿੰਗਾਂ ਦਾ ਕਮਜ਼ੋਰ ਢਾਂਚਾ ਢਹਿ ਗਿਆ।
ਲੋਕਾਂ ਦਾ ਕਹਿਣਾ ਹੈ ਕਿ ਬਿਲਡਿੰਗਾਂ ਵਿੱਚ ਉਸ ਸਮੇਂ ਕੋਈ ਰਹਿੰਦਾ ਨਹੀਂ ਸੀ, ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। ਉਹਨਾਂ ਨੇ ਕਿਹਾ ਕਿ ਜੇਕਰ ਇਹ ਬਿਲਡਿੰਗ ਸਵੇਰੇ ਡਿੱਗਦੀ ਤਾਂ ਸਥਿਤੀ ਬਹੁਤ ਹੀ ਗੰਭੀਰ ਹੋ ਸਕਦੀ ਸੀ। ਬਿਲਡਿੰਗਾਂ ਦੇ ਨੇੜੇ ਬੱਚਿਆਂ ਦਾ ਸਕੂਲ ਅਤੇ ਇੱਕ ਮੰਦਰ ਮੌਜੂਦ ਹੈ, ਜਿੱਥੇ ਸਵੇਰੇ ਲੋਕ ਮੱਥਾ ਟੇਕਣ ਅਤੇ ਬੱਚੇ ਪੜ੍ਹਨ ਆਉਂਦੇ ਹਨ। ਇਸ ਕਰਕੇ ਰਾਤ ਸਮੇਂ ਡਿੱਗਣ ਨਾਲ ਵੱਡਾ ਹਾਦਸਾ ਟਲ ਗਿਆ।
ਇਲਾਕਾ ਵਾਸੀਆਂ ਨੇ ਚਿੰਤਾ ਜਤਾਈ ਕਿ ਮਜੀਠ ਮੰਡੀ ਵਿੱਚ ਹੀ ਨਹੀਂ ਸਗੋਂ ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਵੀ ਚਾਰ ਤੋਂ ਪੰਜ ਪੁਰਾਣੀਆਂ ਬਿਲਡਿੰਗਾਂ ਖਸਤਾ ਹਾਲਤ ਵਿੱਚ ਖੜ੍ਹੀਆਂ ਹਨ। ਉਹਨਾਂ ਨੇ ਨਗਰ ਨਿਗਮ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਇਹਨਾਂ ਵੱਲ ਧਿਆਨ ਦੇਵੇ ਅਤੇ ਕਾਰਵਾਈ ਕਰੇ ਤਾਂ ਜੋ ਅਗਲੇ ਸਮੇਂ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ।