Moga ’ਚ 3 ਸਾਲਾਂ ਮਾਸੂਮ ਆਇਆ ਟਰੈਕਟਰ ਟਰਾਲੇ ਦੀ ਲਪੇਟ ’ਚ; ਹੋਈ ਮੌਤ, ਇੰਝ ਵਾਪਰਿਆ ਸੀ ਹਾਦਸਾ
ਮ੍ਰਿਤਕ ਬੱਚੇ ਦੀ ਪਛਾਣ 3 ਸਾਲਾਂ ਗੱਗਨਦੀਪ ਸਿੰਘ ਵਜੋਂ ਹੋਈ ਹੈ, ਜੋ ਧਰਮਕੋਟ ਦੇ ਪਿੰਡ ਰੇੜਵਾਂ ਵਿੱਚ ਨਾਨਕੇ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਗੱਗਨਦੀਪ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ।
ਮੋਗਾ ਦੇ ਕਸਬਾ ਧਰਮਕੋਟ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਟਰੈਕਟਰ ਬੈਕ ਕਰਦੇ ਸਮੇਂ ਤਿੰਨ ਸਾਲਾ ਬੱਚਾ ਟਰੈਕਟਰ ਟਰਾਲੇ ਦੀ ਲਪੇਟ ਵਿੱਚ ਆ ਗਿਆ। ਹਾਦਸੇ ਵਿੱਚ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮ੍ਰਿਤਕ ਬੱਚੇ ਦੀ ਪਛਾਣ 3 ਸਾਲਾਂ ਗੱਗਨਦੀਪ ਸਿੰਘ ਵਜੋਂ ਹੋਈ ਹੈ, ਜੋ ਧਰਮਕੋਟ ਦੇ ਪਿੰਡ ਰੇੜਵਾਂ ਵਿੱਚ ਨਾਨਕੇ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਗੱਗਨਦੀਪ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ।
ਮਿਲੀ ਜਾਣਕਾਰੀ ਅਨੁਸਾਰ, ਬੱਚੇ ਦਾ ਮਾਮਾ ਟਰੈਕਟਰ ਟਰਾਲੇ ਨੂੰ ਬੈਕ ਕਰ ਰਿਹਾ ਸੀ। ਇਸ ਦੌਰਾਨ ਬੱਚਾ ਅਚਾਨਕ ਖੇਡ ਦੇ ਖੇਡ ਦੇ ਟਰਾਲੇ ਦੇ ਪਿੱਛੇ ਆ ਗਿਆ ਅਤੇ ਟਰੈਕਟਰ ਟਰਾਲੇ ਦੀ ਲਪੇਟ ਵਿੱਚ ਆ ਗਿਆ। ਗੰਭੀਰ ਹਾਦਸੇ ਕਾਰਨ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਦਰਦਨਾਕ ਹਾਦਸੇ ਤੋਂ ਬਾਅਦ ਪਿੰਡ ਰੇੜਵਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਕਲੌਤੇ ਪੁੱਤਰ ਦੀ ਮੌਤ ਨਾਲ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ : Punjab Weather 30 August : ਪੰਜਾਬ ’ਚ ਲਗਾਤਾਰ ਵਧ ਰਹੀ ਹੁੰਮਸ ਭਰੀ ਗਰਮੀ, ਲੋਕ ਬੇਹਾਲ; ਕੀ ਅੱਜ ਪਵੇਗਾ ਮੀਂਹ ?