Samrala News : ਟਿੱਪਰ ਨੇ ਪ੍ਰਵਾਸੀ ਮਜ਼ਦੂਰਾਂ ਨਾਲ ਭਰੇ ਛੋਟੇ ਹਾਥੀ ਨੂੰ ਮਾਰੀ ਟੱਕਰ , ਇੱਕ ਦੀ ਮੌਤ, 7 -8 ਗੰਭੀਰ ਜ਼ਖਮੀ

Samrala News : ਪਿੰਡ ਸਹਿਜੋ ਮਾਜਰਾ ਤੋਂ ਝੋਨੇ ਦੀ ਪਨੀਰੀ ਲਈ ਜਾ ਰਹੇ 15 ਤੋਂ 16 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਾ ਰਹੇ ਇੱਕ ਛੋਟੇ ਹਾਥੀ ਨੂੰ ਸਵੇਰੇ ਪਿੰਡ ਬਹਿਲੋਲਪੁਰ ਨੇੜੇ ਪਿੱਛੇ ਤੋਂ ਆ ਰਹੇ ਇੱਕ ਟਿੱਪਰ ਨੇ ਟੱਕਰ ਮਾਰ ਦਿੱਤੀ ਹੈ। ਜਿਸ ਵਿੱਚ 7-8 ਮਜ਼ਦੂਰ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਮਰਾਲਾ ਦੇ ਹਸਪਤਾਲ ਲਿਜਾਇਆ ਗਿਆ

By  Shanker Badra July 3rd 2025 03:54 PM

Samrala News : ਪਿੰਡ ਸਹਿਜੋ ਮਾਜਰਾ ਤੋਂ ਝੋਨੇ ਦੀ ਪਨੀਰੀ ਲਈ ਜਾ ਰਹੇ 15 ਤੋਂ 16 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਾ ਰਹੇ ਇੱਕ ਛੋਟੇ ਹਾਥੀ ਨੂੰ ਸਵੇਰੇ ਪਿੰਡ ਬਹਿਲੋਲਪੁਰ ਨੇੜੇ ਪਿੱਛੇ ਤੋਂ ਆ ਰਹੇ ਇੱਕ ਟਿੱਪਰ ਨੇ ਟੱਕਰ ਮਾਰ ਦਿੱਤੀ ਹੈ। ਜਿਸ ਵਿੱਚ 7-8 ਮਜ਼ਦੂਰ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਮਰਾਲਾ ਦੇ ਹਸਪਤਾਲ ਲਿਜਾਇਆ ਗਿਆ। 

ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਡਾਕਟਰਾਂ ਨੇ ਗੰਭੀਰ ਜ਼ਖਮੀ ਪ੍ਰਵਾਸੀ ਮਜ਼ਦੂਰਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ। ਰੈਫਰ ਕੀਤੇ ਗਏ ਮਜ਼ਦੂਰਾਂ ਵਿੱਚੋਂ ਇੱਕ ਦੀ ਰਸਤੇ ਵਿੱਚ ਹੀ ਮੌਤ ਹੋ ਗਈ, ਜਿਸਨੂੰ ਐਂਬੂਲੈਂਸ ਰਾਹੀਂ ਸਮਰਾਲਾ ਹਸਪਤਾਲ ਵਾਪਸ ਲਿਆਂਦਾ ਗਿਆ, ਜਿਸਦਾ ਨਾਮ ਰੋਹਿਤ ਉਮਰ 25 ਸਾਲ ਦੱਸਿਆ ਜਾ ਰਿਹਾ ਹੈ। 

ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਸਵੇਰੇ 7 ਵਜੇ ਚਾਰ ਪ੍ਰਵਾਸੀ ਮਜ਼ਦੂਰਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ। ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਤਿੰਨ ਹੋਰ ਮਜ਼ਦੂਰਾਂ ਨੂੰ ਲਿਆਂਦਾ ਗਿਆ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਰੈਫਰ ਕੀਤੇ ਗਏ ਮਜ਼ਦੂਰਾਂ ਵਿੱਚੋਂ ਇੱਕ ਦੀ ਰਸਤੇ ਵਿੱਚ ਮੌਤ ਹੋ ਗਈ, ਜਿਸਦੀ ਲਾਸ਼ ਨੂੰ ਐਂਬੂਲੈਂਸ ਰਾਹੀਂ ਸਮਰਾਲਾ ਹਸਪਤਾਲ ਵਾਪਸ ਲਿਆਂਦਾ ਗਿਆ।

Related Post