ਅੱਜ ਹੈ ਕੌਮਾਂਤਰੀ ਸਹਿਣਸ਼ੀਲਤਾ ਦਿਵਸ; ਜਾਣੋ ਇਸ ਦਿਨ ਦਾ ਇਤਿਹਾਸ ਅਤੇ ਮਹੱਤਤਾ

By  Jasmeet Singh November 16th 2023 04:52 PM -- Updated: November 16th 2023 05:49 PM

International Tolerance Day 2023: ਕੌਮਾਂਤਰੀ ਸਹਿਣਸ਼ੀਲਤਾ ਦਿਵਸ ਹਰ ਸਾਲ 16 ਨਵੰਬਰ ਨੂੰ ਪੂਰੀ ਦੁਨੀਆਂ 'ਚ ਮਨਾਇਆ ਜਾਂਦਾ ਹੈ ਤਾਂ ਜੋ ਸਮਾਜ ਵਿੱਚ ਸਹਿਣਸ਼ੀਲਤਾ ਨੂੰ ਪ੍ਰਫੁੱਲਤ ਕੀਤਾ ਜਾ ਸਕੇ। ਇਸ ਦਿਨ ਨੂੰ ਮਨਾਉਣ ਦਾ ਮਹੱਤਵ ਦੁਨੀਆ 'ਚ ਹਿੰਸਾ ਅਤੇ ਨਕਾਰਾਤਮਕਤਾ ਦੀ ਭਾਵਨਾ ਨੂੰ ਖਤਮ ਕਰਕੇ ਅਹਿੰਸਾ ਨੂੰ ਜਾਗਰੂਕ ਕਰਨਾ ਹੈ। 

ਦੱਸ ਦੇਈਏ ਕਿ ਇਸ ਨੂੰ ਮਨਾਉਣ ਦਾ ਸੰਯੁਕਤ ਰਾਸ਼ਟਰ ਮਹਾਸਭਾ ਨੇ ਸਾਲ 1996 'ਚ ਇਸ ਦਿਨ ਨੂੰ ਘੋਸ਼ਿਤ ਕੀਤਾ ਸੀ। ਉਦੋਂ ਤੋਂ ਹਰ ਸਾਲ 16 ਨਵੰਬਰ ਨੂੰ ਪੂਰੀ ਦੁਨੀਆਂ 'ਚ ਕੌਮਾਂਤਰੀ ਸਹਿਣਸ਼ੀਲਤਾ ਦਿਵਸ ਮਨਾਇਆ ਜਾਣ ਲਗਾ।

ਭਾਰਤ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦੀ 125ਵੀਂ ਵਰ੍ਹੇਗੰਢ 'ਤੇ ਸੰਯੁਕਤ ਰਾਸ਼ਟਰ ਨੇ 16 ਨਵੰਬਰ ਨੂੰ ਕੌਮਾਂਤਰੀ ਸਹਿਣਸ਼ੀਲਤਾ ਦਿਵਸ ਵਜੋਂ ਘੋਸ਼ਿਤ ਕੀਤਾ ਸੀ। ਇਹ ਦਿਨ ਸ਼ਾਂਤੀ, ਅਹਿੰਸਾ ਅਤੇ ਸਮਾਨਤਾ ਨੂੰ ਦਰਸਾਉਂਦਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਯੂਨੈਸਕੋ ਦਾ ਮੰਨਣਾ ਸੀ ਕਿ ਹਰ ਸਾਲ ਸਾਡੇ ਸੱਭਿਆਚਾਰ ਦੀ ਅਮੀਰ ਵਿਭਿੰਨਤਾ ਅਤੇ ਪ੍ਰਗਟਾਵੇ ਦੇ ਰੂਪਾਂ ਦਾ ਸਨਮਾਨ ਅਤੇ ਪ੍ਰਸ਼ੰਸਾ ਕਰਨ ਲਈ ਇੱਕ ਦਿਨ ਹੋਣਾ ਚਾਹੀਦਾ ਹੈ। 

ਜਿਸ ਕਾਰਨ 16 ਨਵੰਬਰ ਨੂੰ ਕੌਮਾਂਤਰੀ ਸਹਿਣਸ਼ੀਲਤਾ ਦਿਵਸ ਵਜੋਂ ਮਨਾਇਆ ਜਾਣ ਲੱਗਾ। ਦੁਨੀਆ ਭਰ ਵਿੱਚ ਸਹਿਣਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ ਕਈ ਸਮਾਜਿਕ ਸੰਸਥਾਵਾਂ ਕੰਮ ਕਰ ਰਹੀਆਂ ਹਨ। ਅਜਿਹੇ 'ਚ ਲੋਕਾਂ ਵਿੱਚ ਜਾਗਰੂਕਤਾ ਫੈਲਾ ਕੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ 1995 'ਚ ਯੂਨੈਸਕੋ ਦੁਆਰਾ ਸਹਿਣਸ਼ੀਲਤਾ ਦੇ ਸਿਧਾਂਤਾਂ ਦੀ ਘੋਸ਼ਣਾ ਦਾ ਖਰੜਾ ਤਿਆਰ ਕੀਤਾ ਗਿਆ ਸੀ। ਇਹ ਤੋਂ ਬਾਅਦ ਇਸ ਦਿਨ ਕੌਮਾਂਤਰੀ ਸਹਿਣਸ਼ੀਲਤਾ ਦਿਵਸ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੀਤਾ ਗਿਆ ਸੀ। ਐਲਾਨ ਪੱਤਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਸਹਿਣਸ਼ੀਲਤਾ ਨਾ ਤਾਂ ਭੋਗ ਅਤੇ ਨਾ ਹੀ ਉਦਾਸੀਨਤਾ ਹੈ। 



ਇਹ ਸਾਡੇ ਸੰਸਾਰ ਦੇ ਸਭਿਆਚਾਰਾਂ ਦੀ ਅਮੀਰ ਵਿਭਿੰਨਤਾ, ਸਾਡੇ ਪ੍ਰਗਟਾਵੇ ਦੇ ਰੂਪਾਂ ਅਤੇ ਮਨੁੱਖ ਹੋਣ ਦੇ ਤਰੀਕਿਆਂ ਦਾ ਸਤਿਕਾਰ ਅਤੇ ਪ੍ਰਸ਼ੰਸਾ ਹੈ। ਸਹਿਣਸ਼ੀਲਤਾ ਮਨੁੱਖੀ ਅਧਿਕਾਰਾਂ ਅਤੇ ਦੂਜਿਆਂ ਦੀਆਂ ਬੁਨਿਆਦੀ ਆਜ਼ਾਦੀਆਂ ਨੂੰ ਮਾਨਤਾ ਦਿੰਦੀ ਹੈ।

ਜਿਵੇ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਸਾਲ ਅੰਤਰਰਾਸ਼ਟਰੀ ਸਹਿਣਸ਼ੀਲਤਾ ਦਿਵਸ ਦੀ ਥੀਮ ਵੱਖ - ਵੱਖ ਹੁੰਦੀ ਹੈ। ਪਰ ਇਸ ਵਾਰ ਥੀਮ ਹੈ "ਸਹਿਣਸ਼ੀਲਤਾ: ਸ਼ਾਂਤੀ ਅਤੇ ਮੇਲ-ਮਿਲਾਪ ਦਾ ਮਾਰਗ" ਹੈ।

ਇਸ ਦਿਨ ਕਈ ਤਰ੍ਹਾਂ ਦੇ ਸਮਾਗਮ ਕਰਵਾਏ ਜਾਂਦੇ ਹਨ ਅਤੇ ਨਾਲ ਹੀ ਸਕੂਲਾਂ 'ਚ ਬੱਚਿਆਂ ਨੂੰ ਨਿਆਂ, ਸਹਿਣਸ਼ੀਲਤਾ ਅਤੇ ਨੈਤਿਕਤਾ ਵਰਗੀ ਮੁੱਢਲੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਦਿਨ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਕੁਝ ਸੰਸਥਾਵਾਂ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਦੀਆਂ ਹਨ ਜਿਨ੍ਹਾਂ ਵਿੱਚ ਮਨੁੱਖੀ ਅਧਿਕਾਰਾਂ ਦੇ ਨਾਲ-ਨਾਲ ਸਹਿਣਸ਼ੀਲਤਾ ਦੀ ਚਰਚਾ ਕੀਤੀ ਜਾਂਦੀ ਹੈ।

ਦੱਸਿਆ ਜਾਂਦਾ ਹੈ ਕਿ ਅੱਜ ਦੇ ਸਮੇਂ ਵਿੱਚ ਹਰ ਕੋਈ ਇੰਟਰਨੈੱਟ ਦੀ ਵਰਤੋਂ ਜਿਆਦਾ ਕਰਦਾ ਹੈ। ਜਿਸ ਕਾਰਨ ਕੋਈ ਵੀ ਅਣਜਾਣ ਵਿਅਕਤੀ ਆਪਣੀ ਮਰਜ਼ੀ ਅਨੁਸਾਰ ਇਸ ਦੀ ਵਰਤੋਂ ਕਰ ਰਿਹਾ ਹੈ ਪਰ ਉਹ ਇਹ ਭੁੱਲ ਜਾਂਦੇ ਹਨ ਕਿ ਇਸ ਦਾ ਆਮ ਲੋਕਾਂ 'ਤੇ ਕੀ ਪ੍ਰਭਾਵ ਪੈ ਰਿਹਾ ਹੈ। 

- ਸਚਿਨ ਜਿੰਦਲ ਦੇ ਸਹਿਯੋਗ ਨਾਲ

Related Post