ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਕਾਮੇ ਭਲਕੇ ਕਰਨਗੇ CM ਰਿਹਾਇਸ਼ ਵੱਲ ਕੂਚ

By  Aarti December 15th 2022 05:36 PM -- Updated: December 15th 2022 05:39 PM

ਮੋਹਾਲੀ: ਇੱਕ ਪਾਸੇ ਜਿੱਥੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਹੁਣ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਭਲਕੇ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਮੋਹਾਲੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਚੰਡੀਗੜ੍ਹ ਵਿਖੇ ਰਿਹਾਇਸ਼ ਵੱਲ ਰੋਸ ਮਾਰਚ ਕੀਤਾ ਜਾਵੇਗਾ। ਇਹ ਮਾਰਚ ਸਾਰੇ ਡਿੱਪੂ ਪ੍ਰਧਾਨ, ਸੈਕਟਰੀ, ਸੂਬਾ ਆਗੂ ਅਤੇ ਸਮੂਹ ਵਰਕਰਾਂ ਸਣੇ ਕੀਤਾ ਜਾਵੇਗਾ।  

ਇਹ ਹਨ ਕੱਚੇ ਕਾਮਿਆਂ ਦੀਆਂ ਮੰਗਾਂ

ਉੱਥੇ ਹੀ ਜੇਕਰ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰ ਦੀਆਂ ਮੰਗਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਭਰਤੀਆਂ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਕੇ ਕੋਈ ਪਾਲਿਸੀ ਬਣਾਕੇ ਵਿਭਾਗ ਖੁਦ ਭਰਤੀ ਕਰੇ। ਸ਼ਰਤਾਂ ਲਾ ਕੇ ਕੱਢੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ ਅਤੇ ਲਾਈਆਂ ਸ਼ਰਤਾਂ ਨੂੰ ਰੱਦ ਕੀਤਾ ਜਾਵੇ। 1 ਅਕਤਬੂਰ ਤੋਂ 5 ਫੀਸਦ ਇੰਕਰੀਮੈਂਟ ਲਾਗੂ ਤੁਰੰਤ ਬਕਾਇਆ ਸਣੇ ਵਰਕਰਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ। 15 ਸਤੰਬਰ ਤੋਂ ਬਾਅਦ ਬਹਾਲ ਹੋਏ ਪੀਆਰਟੀਸੀ ਦੇ ਮੁਲਾਜ਼ਮਾਂ ਦੀਆਂ ਤਨਖਾਹ ਲਾਗੂ ਕੀਤਾ ਜਾਵੇ। 

ਕੱਚੇ ਕਾਮਿਆਂ ਦਾ ਇਹ ਵੀ ਕਹਿਣਾ ਹੈ ਕਿ ਪਨਬੱਸ ਦੇ ਡਾਟਾ ਐਂਟਰੀ ਆਪਰੇਟਰ ਅਤੇ ਪੀਆਰਟੀਸੀ ਦੇ ਐਡਵਾਸ ਬੁਕਿੰਗ ਦੀ ਤਨਖਾਹ ਵਾਧਾ ਲਾਗੂ ਕੀਤਾ ਜਾਵੇ। ਬਟਾਲਾ ਡਿੱਪੂ ਦੇ ਕੰਡਟਕਰ ਦੀ ਨਾਜਇਜ਼ ਤਰੀਕੇ ਨਾਲ ਇਨਕੁਆਰੀ ਕਰਕੇ ਦੋਸ਼ ਪਾਉਣ ਅਤੇ ਨਾਜਾਇਜ਼ ਧੱਕੇਸ਼ਾਹੀ ਨੂੰ ਬੰਦ ਕਰਕੇ ਬਹਾਲ ਕੀਤਾ ਜਾਵੇ। ਸਮੂਹ ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੂੰ ਸਰਵਿਸ ਰੂਲਾਂ ਨਾਲ ਰੈਗੂਲਰ ਕੀਤਾ ਜਾਵੇ।  ਕਿਲੋਮੀਟਰ ਬੱਸਾਂ ਦਾ ਟੈਂਡਰ ਰੱਦ ਕਰਕੇ ਵਿਭਾਗ ਆਪਣੀਆਂ ਬੱਸਾਂ ਪਾਵੇ।

ਇਹ ਵੀ ਪੜੋ: ਜਲੰਧਰ ਵਿਖੇ ਗੁਰੂ ਘਰ ’ਚ ਵਾਪਰੀ ਘਟਨਾ ਸਬੰਧੀ ਸ਼੍ਰੋਮਣੀ ਕਮੇਟੀ ਨੇ ਸੱਦੀ ਇਕੱਤਰਤਾ

Related Post