Year Ender 2023: ਸਾਲ 2023 'ਚ ਕਿਹੜੀਆਂ-ਕਿਹੜੀਆਂ ਸੀਰੀਜ਼ ਸੁਰਖੀਆਂ 'ਚ ਰਹੀਆਂ, ਇੱਥੇ ਜਾਣੋ

Best Web Series: ਕੋਵਿਡ ਤੋਂ ਬਾਅਦ OTT ਪਲੇਟਫਾਰਮਾਂ ਦੀ ਪ੍ਰਸਿੱਧੀ ਤੇਜ਼ੀ ਨਾਲ ਵਧੀ ਹੈ, ਇਹ ਇਸ ਲਈ ਹੈ ਕਿਉਂਕਿ ਲੋਕਾਂ ਨੇ ਸੱਸ ਅਤੇ ਨੂੰਹ ਦੇ ਫਰਜ਼ੀ ਡਰਾਮੇ ਨੂੰ ਛੱਡ ਕੇ, ਯਥਾਰਥਵਾਦੀ ਅਤੇ ਗੈਰ-ਗਲਪ ਸਮੱਗਰੀ ਵੱਲ ਵਧਿਆ ਹੈ।

By  KRISHAN KUMAR SHARMA December 18th 2023 01:22 PM -- Updated: December 18th 2023 02:04 PM

Best Web Series: ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜਕਲ ਡਿਜੀਟਲ ਮਨੋਰੰਜਨ ਦੀ ਪ੍ਰਸਿੱਧੀ ਵੱਧ ਰਹੀ ਹੈ ਅਤੇ ਨਾਲ ਹੀ OTT ਪਲੇਟਫਾਰਮ ਵੀ ਚੰਗੀ ਸਮੱਗਰੀ ਲਈ ਮਸ਼ਹੂਰ ਹੋ ਰਹੇ ਹਨ। ਤੁਹਾਨੂੰ ਦਸ ਦਈਏ ਕਿ ਕੋਵਿਡ ਤੋਂ ਬਾਅਦ OTT ਪਲੇਟਫਾਰਮਾਂ ਦੀ ਪ੍ਰਸਿੱਧੀ ਤੇਜ਼ੀ ਨਾਲ ਵਧੀ ਹੈ, ਇਹ ਇਸ ਲਈ ਹੈ ਕਿਉਂਕਿ ਲੋਕਾਂ ਨੇ ਸੱਸ ਅਤੇ ਨੂੰਹ ਦੇ ਫਰਜ਼ੀ ਡਰਾਮੇ ਨੂੰ ਛੱਡ ਕੇ, ਯਥਾਰਥਵਾਦੀ ਅਤੇ ਗੈਰ-ਗਲਪ ਸਮੱਗਰੀ ਵੱਲ ਵਧਿਆ ਹੈ। ਇਸੇ ਕਰਕੇ ਲੋਕ ਸਿਨੇਮਾਘਰਾਂ ਦੀ ਬਜਾਏ OTT ਪਲੇਟਫਾਰਮਾਂ 'ਤੇ ਫਿਲਮਾਂ ਅਤੇ ਸੀਰੀਜ਼ ਨੂੰ ਦੇਖਣਾ ਪਸੰਦ ਕਰਨ ਲੱਗੇ ਹਨ। ਜੇਕਰ ਮਸ਼ਹੂਰ OTT ਪਲੇਟਫਾਰਮਾਂ ਬਾਰੇ ਗੱਲ ਕਰੀਏ ਤਾਂ ਉਨ੍ਹਾਂ 'ਚ - ਐਮਾਜ਼ਾਨ ਪ੍ਰਾਈਮ ਵੀਡੀਓ, ਨੈਟਫਲਿਕਸ ਅਤੇ (Disney Hotstar)  ਹਨ।

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਭਾਰਤ ਵਿੱਚ ਫਿਲਮਾਂ ਨਾਲੋਂ ਵੈੱਬ ਸੀਰੀਜ਼ ਜ਼ਿਆਦਾ ਸੁਰਖੀਆਂ ਬਟੋਰ ਰਹੀਆਂ ਹਨ। ਵਿਵਾਦ ਹੋਵੇ ਜਾਂ ਤਾਰੀਫ, ਵੈੱਬ ਸੀਰੀਜ਼ ਦੋਵਾਂ 'ਚੋਂ ਸਿਖਰ 'ਤੇ ਰਹਿੰਦੀ ਹੈ ਅਤੇ ਸੀਰੀਜ਼ ਦੀ ਲੜੀ ਆਮ ਤੌਰ 'ਤੇ 7 ਤੋਂ 8 ਭਾਗਾਂ 'ਚ ਹੁੰਦੀ ਹੈ ਅਤੇ ਇੱਕ ਭਾਗ ਆਮ ਤੌਰ 'ਤੇ 40 ਮਿੰਟ ਦਾ ਹੁੰਦਾ ਹੈ। ਜਦੋਂਕਿ ਫਿਲਮਾਂ 2 ਤੋਂ 2.5 ਘੰਟੇ ਦੀ ਮਿਆਦ ਦੀਆਂ ਹੁੰਦੀਆਂ ਹਨ। ਇਹੀ ਕਾਰਨ ਹੈ ਕਿ ਸੀਰੀਜ਼ ਸਿਰਫ OTT ਪਲੇਟਫਾਰਮ 'ਤੇ ਹੀ ਰਿਲੀਜ਼ ਕੀਤੀ ਜਾਂਦੀ ਹੈ, ਤਾਂ ਆਓ ਜਾਣਦੇ ਹਾਂ ਕਿ ਭਾਰਤ ਵਿੱਚ 2023 ਦੀਆਂ ਟਾਪ 10 ਸੀਰੀਜ਼ ਕਿਹੜੀਆਂ ਰਹੀਆਂ ਹਨ...

ਫਰਜ਼ੀ: ਤੁਹਾਨੂੰ ਦਸ ਦਈਏ ਕਿ ਫਰਜ਼ੀ, ਸ਼ਾਹਿਦ ਕਪੂਰ ਅਤੇ ਵਿਜੇ ਸੇਤੂਪਤੀ ਦੀ ਸੀਰੀਜ਼ ਹੈ, ਜੋ ਕ੍ਰਾਈਮ ਥ੍ਰਿਲਰ ਦੇ ਆਧਾਰ 'ਤੇ ਹੈ। ਉਸ 'ਚ ਇਹ ਦਿਖਾਇਆ ਗਿਆ ਹੈ ਕਿ ਦੋ ਦੋਸਤ ਜਾਅਲੀ ਨੋਟ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਹ ਸੀਰੀਜ਼ ਆਪਣੇ ਸ਼ਾਨਦਾਰ ਪ੍ਰਦਰਸ਼ਨ, ਰੋਮਾਂਚਕ ਕਹਾਣੀ ਅਤੇ ਹਾਸੇ-ਮਜ਼ਾਕ ਲਈ ਮਸ਼ਹੂਰ ਹੈ।

ਗੰਨਜ਼ ਐਂਡ ਗੁਲਾਬਜ਼: ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇਹ ਸੀਰੀਜ਼ ਰਾਜਕੁਮਾਰ ਰਾਓ ਅਤੇ ਦੁਲਕਰ ਸਲਮਾਨ ਦੀ ਹੈ, ਜੋ ਕਿ ਕ੍ਰਾਈਮ ਕਾਮੇਡੀ ਦੇ ਆਧਾਰ 'ਤੇ ਬਣਾਈ ਗਈ ਹੈ, ਜੋ ਕਿ 1990 ਦੇ ਦਹਾਕੇ ਵਿੱਚ ਅਫੀਮ ਦੇ ਵੱਡੇ ਵਪਾਰੀਆਂ ਨਾਲ ਇੱਕ ਪਿੰਡ ਦੇ ਸੌਦੇ ਦੀ ਕਹਾਣੀ ਦਸੀ ਜਾ ਰਹੀ ਹੈ।

ਦਿ ਨਾਈਟ ਮੈਨੇਜਰ: 'ਦਿ ਨਾਈਟ ਮੈਨੇਜਰ' ਸੀਰੀਜ਼ ਅਨਿਲ ਕਪੂਰ ਅਤੇ ਆਦਿਤਿਆ ਰਾਏ ਕਪੂਰ ਦੀ ਹੈ, ਜੋ ਕਿ ਕ੍ਰਾਈਮ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਕਹਾਣੀ 'ਚ ਦੱਸਿਆ ਗਿਆ ਹੈ ਕਿ ਇੱਕ ਰਾਅ ਅਫਸਰ ਨੂੰ ਇੱਕ ਹਥਿਆਰ ਡੀਲਰ ਦੀ ਅੰਦਰੂਨੀ ਟੀਮ ਵਿੱਚ ਘੁਸਪੈਠ ਕਰਨ ਲਈ ਭਰਤੀ ਕੀਤਾ ਜਾਂਦਾ ਹੈ।

 ਕੋਹਰਾ: ਸੀਰੀਜ਼ ਅਭਿਨੀਤ ਬਰੁਣ ਸੋਬਤੀ, ਸੁਵਿੰਦਰ ਵਿੱਕੀ ਅਤੇ ਰੇਚਲ ਸ਼ੈਲੀ ਦੀ ਹੈ, ਜੋ ਇਹ ਬਲੈਕ ਕਾਮੇਡੀ ਕ੍ਰਾਈਮ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਇਹ ਇੱਕ ਨੌਜਵਾਨ ਮਕੈਨਿਕ ਅਤੇ ਉਸਦੇ ਦੋਸਤ ਦੀ ਕਹਾਣੀ ਦੱਸਦੀ ਹੈ, ਜੋ 1990 ਦੇ ਦਹਾਕੇ 'ਚ ਜਾਅਲੀ ਕਰੰਸੀ ਨੋਟ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।

ਅਸੁਰ-2: ਅਸੁਰ-2 ਸੀਰੀਜ਼ ਅਰਸ਼ਦ ਵਾਰਸੀ ਅਤੇ ਬਰੁਣ ਸੋਬਤੀ ਦਵਾਰਾ ਬਣਾਈ ਗਈ ਹੈ, ਜੋ ਕਿ ਇੱਕ ਮਨੋਵਿਗਿਆਨਕ ਅਪਰਾਧ ਆਧਾਰ ਨਾਲ ਜੁੜੀ ਹੋਈ ਹੈ। ਇਸ 'ਚ ਇੱਕ ਸੀਰੀਅਲ ਕਿੱਲਰ ਦੀ ਕਹਾਣੀ ਦੱਸੀ ਗਈ ਹੈ, ਜੋ ਆਪਣੇ-ਆਪ ਨੂੰ ਅਸੁਰ ਕਾਲੀ ਦਾ ਅਵਤਾਰ ਮੰਨਦਾ ਹੈ। ਇਹ ਲੜੀ ਆਪਣੀ ਰਹੱਸਮਈ ਕਹਾਣੀ, ਸ਼ਾਨਦਾਰ ਪ੍ਰਦਰਸ਼ਨ ਅਤੇ ਤਣਾਅਪੂਰਨ ਦ੍ਰਿਸ਼ਾਂ ਲਈ ਮਸ਼ਹੂਰ ਹੋ ਗਈ।

ਸੱਸ, ਨੂੰਹ ਅਤੇ ਫਲੇਮਿੰਗੋ: ਇਹ ਸੱਸ, ਨੂੰਹ ਅਤੇ ਫਲੇਮਿੰਗੋ ਸੀਰੀਜ਼ ਇੱਕ ਕਾਮੇਡੀ ਡਰਾਮਾ ਹੈ, ਜੋ ਇੱਕ ਸੱਸ ਅਤੇ ਤਿੰਨ ਨੂੰਹਾਂ ਵਾਲੇ ਪਰਿਵਾਰ ਦੀ ਕੈਮਿਸਟਰੀ ਨੂੰ ਦਰਸਾਉਂਦਾ ਹੈ। ਇਹ ਲੜੀ ਵਿਆਹੁਤਾ ਜੀਵਨ, ਮਹਿਲਾ ਸਸ਼ਕਤੀਕਰਨ ਅਤੇ ਮਰਦਾਂ ਦੇ ਮੁੱਦਿਆਂ 'ਤੇ ਰੌਸ਼ਨੀ ਪਾਉਂਦੀ ਹੈ।

ਦਹਾੜ: ਸੀਰੀਜ਼ ਇੱਕ ਅਸਲ-ਜੀਵਨ ਦੇ ਸੀਰੀਅਲ ਕਿੱਲਰ ਮੋਹਨ ਤੋਂ ਪ੍ਰੇਰਿਤ ਇੱਕ ਕ੍ਰਾਈਮ ਆਧਾਰ ਤੋਂ ਤਿਆਰ ਕੀਤੀ ਗਈ ਹੈ, ਜਿਸ 'ਚ ਸਬ-ਇੰਸਪੈਕਟਰ ਅੰਜਲੀ ਭਾਟੀ ਨੇ ਸਾਇਨਾਈਡ ਜ਼ਹਿਰ ਨਾਲ ਜੁੜੇ ਕਤਲਾਂ ਦੇ ਨਮੂਨੇ ਦਾ ਪਤਾ ਲਗਾਇਆ ਅਤੇ ਕਾਤਲ ਨੂੰ ਫੜਨ ਦੀ ਕੋਸ਼ਿਸ਼ ਕੀਤੀ।

ਸਕੂਪ: ਇਹ ਸੀਰੀਜ਼ ਕ੍ਰਾਈਮ ਦੇ ਆਧਾਰ 'ਤੇ ਪੱਤਰਕਾਰ ਰਿਆ 'ਤੇ ਆਧਾਰਿਤ ਹੈ, ਜੋ ਤਾਕਤਵਰ ਅਤੇ ਭ੍ਰਿਸ਼ਟ ਲੋਕਾਂ ਦੇ ਕਾਲੇ ਰਹੱਸ ਦਾ ਪਰਦਾਫਾਸ਼ ਕਰਦੀ ਹੈ। ਇਸ 'ਚ ਉਹ ਆਪਣੇ-ਆਪ ਨੂੰ ਖ਼ਤਰੇ ਵਿੱਚ ਪਾਉਂਦੀ ਹੈ, ਜਦੋਂ ਉਹ ਇੱਕ ਮਸ਼ਹੂਰ ਅਭਿਨੇਤਾ ਅਤੇ ਇੱਕ ਰਾਜਨੇਤਾ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਦੀ ਹੈ।

ਜੁਬਲੀ: 'ਜੁਬਲੀ' 1940 ਅਤੇ 1950 ਦੇ ਦਹਾਕੇ ਦੇ ਭਾਰਤੀ ਫਿਲਮ ਉਦਯੋਗ 'ਤੇ ਆਧਾਰਿਤ ਇੱਕ ਡਰਾਮਾ ਹੈ, ਜੋ ਸਟਾਰ ਨਿਰਮਾਤਾ ਸ਼੍ਰੀਕਾਂਤ ਰਾਏ ਦੇ ਆਲੇ-ਦੁਆਲੇ ਘੁੰਮਦੀ ਹੈ। ਉਹ ਆਪਣੀ ਫਿਲਮ 'ਸੁੰਗੁਰਸ਼' ਨੂੰ ਲਾਂਚ ਕਰਕੇ ਇੱਕ ਨਵੇਂ ਅਦਾਕਾਰ ਦੀ ਭਾਲ ਕਰ ਰਿਹਾ ਹੈ।

Related Post