GST Cuts for Farmers : ਕਿਸਾਨਾਂ ਤੇ ਵਾਹਨ ਲੈਣ ਵਾਲੀਆਂ ਲਈ ਖੁਸ਼ਖਬਰੀ, ਟਰੈਕਟਰ ਤੋਂ ਲੈ ਕੇ ਦੋਪਈਆ ਤੱਕ ਸਸਤੇ ਹੋਏ ਵਾਹਨ, ਦੇਖੋ ਕਿੰਨੀ ਬੱਚਤ

GST Cuts for Farmers : ਘਟੀਆਂ ਜੀਐਸਟੀ ਦਰਾਂ ਤੋਂ ਬਾਅਦ 35 ਐਚਪੀ ਟਰੈਕਟਰ ਹੁਣ ₹41,000 ਸਸਤਾ ਹੋ ਜਾਵੇਗਾ। 45 ਐਚਪੀ ਟਰੈਕਟਰ ₹45,000 ਸਸਤਾ ਹੋ ਜਾਵੇਗਾ। 50 ਐਚਪੀ ਟਰੈਕਟਰ 'ਤੇ ₹53,000 ਅਤੇ 75 ਐਚਪੀ ਟਰੈਕਟਰ 'ਤੇ ₹63,000 ਦੀ ਬਚਤ ਹੋਵੇਗੀ।

By  KRISHAN KUMAR SHARMA September 22nd 2025 08:28 AM -- Updated: September 22nd 2025 08:29 AM

Farmer News : ਜੀਐਸਟੀ ਦਰਾਂ 'ਚ ਕਟੌਤੀ ਅੱਜ ਤੋਂ ਲਾਗੂ ਗਈ ਹੈ, ਜਿਸ ਤੋਂ ਬਾਅਦ ਹੁਣ ਜੀਐਸਟੀ ਦੀਆਂ ਦੋ ਸਲੈਬਾਂ 5 ਅਤੇ 18 ਫ਼ੀਸਦੀ ਰਹਿ ਗਈਆਂ ਹਨ। ਭਾਵ ਕੇਂਦਰ ਸਰਕਾਰ ਨੇ 12 ਅਤੇ 28 ਫ਼ੀਸਦੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਵੱਲੋਂ ਬੀਤੇ ਦਿਨ ਆਪਣੇ ਭਾਸ਼ਣ ਵਿੱਚ ਵੀ ਜੀਐਸਟੀ ਦਰਾਂ ਘੱਟ ਹੋਣ ਬਾਰੇ ਬੀਤੇ ਦਿਨ ਜਾਣਕਾਰੀ ਦਿੱਤੀ ਗਈ ਸੀ, ਜਿਸ ਨਾਲ ਕੁੱਝ ਚੀਜ਼ਾਂ ਸਸਤੀਆਂ ਹੋਈਆਂ ਹਨ, ਜਿਨ੍ਹਾਂ ਵਿੱਚ ਕਿਸਾਨਾਂ ਅਤੇ ਵਾਹਨ ਖਰੀਦਣ ਵਾਲਿਆਂ ਨੂੰ  ਲਾਭ ਹੋਵੇਗਾ।

ਨਵੀਆਂ ਜੀਐਸਟੀ ਦਰਾਂ ਲਾਗੂ ਹੋਣ ਨਾਲ, ਕਿਸਾਨਾਂ ਨੂੰ ਵੀ ਕਾਫ਼ੀ ਫਾਇਦਾ ਹੋਵੇਗਾ। ਉਹ ਹੁਣ ਘੱਟ ਕੀਮਤਾਂ 'ਤੇ ਟਰੈਕਟਰ ਅਤੇ ਹੋਰ ਖੇਤੀਬਾੜੀ ਉਪਕਰਣ ਖਰੀਦ ਸਕਣਗੇ। ਹਾਲ ਹੀ ਵਿੱਚ, ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਐਲਾਨ ਕੀਤਾ ਸੀ ਕਿ, ਘਟੀਆਂ ਜੀਐਸਟੀ ਦਰਾਂ ਤੋਂ ਬਾਅਦ 35 ਐਚਪੀ ਟਰੈਕਟਰ ਹੁਣ ₹41,000 ਸਸਤਾ ਹੋ ਜਾਵੇਗਾ। 45 ਐਚਪੀ ਟਰੈਕਟਰ ₹45,000 ਸਸਤਾ ਹੋ ਜਾਵੇਗਾ। 50 ਐਚਪੀ ਟਰੈਕਟਰ 'ਤੇ ₹53,000 ਅਤੇ 75 ਐਚਪੀ ਟਰੈਕਟਰ 'ਤੇ ₹63,000 ਦੀ ਬਚਤ ਹੋਵੇਗੀ। ਹੋਰ ਖੇਤੀਬਾੜੀ ਉਪਕਰਣ ਵੀ ਸਸਤੇ ਹੋ ਗਏ ਹਨ।

ਟਰੈਕਟਰਾਂ 'ਤੇ ₹41,000 ਤੋਂ ₹63,000 ਤੱਕ ਬੱਚਤ

  • ਪਾਵਰ ਟਿਲਰਾਂ 'ਤੇ ਬੱਚਤ ₹11,875
  • ਸੀਡ ਡਰਿੱਲਾਂ 'ਤੇ ਬੱਚਤ ₹3,220 ਤੋਂ ₹4,375
  • ਮਲਟੀਕਰੌਪ ਥਰੈਸ਼ਰਾਂ 'ਤੇ ਬੱਚਤ ₹14,000
  • ਹਾਰਵੈਸਟਰਾਂ 'ਤੇ ਬੱਚਤ ₹1,87,500
  • ਸਟਰਾਅ ਰੀਪਰਾਂ 'ਤੇ ਬੱਚਤ ₹21,875
  • ਬੇਲਰਾਂ 'ਤੇ ਬੱਚਤ ₹93,750

ਸਾਈਕਲ ਅਤੇ ਕਾਰਾਂ ਵੀ ਹੋਈਆਂ ਸਸਤੀਆਂ

ਦੇਸ਼ ਭਰ ਵਿੱਚ 350 ਸੀਸੀ ਤੋਂ ਘੱਟ ਵਾਲੀਆਂ ਬਾਈਕਾਂ ਅਤੇ ਛੋਟੀਆਂ ਕਾਰਾਂ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਮਾਰੂਤੀ ਕਾਰ ਡੀਲਰ ਰਾਹੁਲ ਸਾਹਨੀ ਦੇ ਅਨੁਸਾਰ, ਵੱਖ-ਵੱਖ ਮਾਰੂਤੀ ਮਾਡਲਾਂ ਦੀਆਂ ਕੀਮਤਾਂ ₹59,131 ਤੋਂ ₹1,29,000 ਤੱਕ ਘਟਾਈਆਂ ਗਈਆਂ ਹਨ। ਇਸ ਨਾਲ ਕਾਰ ਬੁਕਿੰਗ ਵਿੱਚ 30% ਤੋਂ 35% ਤੱਕ ਵਾਧਾ ਹੋਇਆ ਹੈ। ਕੁਝ ਕਾਰ ਮਾਡਲਾਂ ਦੀ ਬੁਕਿੰਗ ਵਿੱਚ 47% ਤੱਕ ਦਾ ਵਾਧਾ ਹੋਇਆ ਹੈ।

ਇਸ ਦੌਰਾਨ, ਦੋਪਹੀਆ ਵਾਹਨ ਮੋਟਰਸਾਈਕਲ ਅਤੇ ਸਕੂਟਰ ਲਗਭਗ ₹6,000 ਤੋਂ ₹16,000 ਤੱਕ ਸਸਤੇ ਹੋ ਗਏ ਹਨ। ਦੱਖਣੀ ਦਿੱਲੀ ਵਿੱਚ ਪਸ਼ੂਪਤੀ ਮੋਟਰਜ਼ ਦੇ ਡੀਲਰ ਸਤਵੀਰ ਸਿੰਘ ਨੇ NDTV ਨੂੰ ਦੱਸਿਆ, "ਅਸੀਂ ਬੁਕਿੰਗ ਵਿੱਚ ਕਾਫ਼ੀ ਵਾਧਾ ਦੇਖਿਆ ਹੈ।"

ਵਾਹਨਾਂ 'ਤੇ ਕਿੰਨਾ ਟੈਕਸ ਘਟਾਇਆ ?

  • ਛੋਟੀਆਂ ਕਾਰਾਂ (≤1200cc ਪੈਟਰੋਲ, ≤1500cc ਡੀਜ਼ਲ, ≤4 ਮੀਟਰ ਲੰਬਾਈ): 28% ਤੋਂ ਘਟਾ ਕੇ 18% ਕਰ ਦਿੱਤਾ ਗਿਆ ਹੈ।
  • ਆਟੋ, ਬੱਸਾਂ, ਟਰੱਕ - ਹੁਣ 18% (ਪਹਿਲਾਂ 28%)।
  • ਬਾਈਕ (≤350cc): 18%, ਉਸ ਤੋਂ ਉੱਪਰ 40%।
  • ਵੱਡੀਆਂ ਕਾਰਾਂ, SUV, MUV, ਅਤੇ XUV (≥1500cc ਇੰਜਣ, ≥4000mm ਲੰਬਾਈ): 40% ਫਲੈਟ ਟੈਕਸ, ਕੋਈ ਵੱਖਰਾ ਸੈੱਸ ਨਹੀਂ।

Related Post