Traffic diversion: ਲੋਕਾਂ ਨੂੰ ਜਾਮ ਤੋਂ ਬਚਾਉਣ ਲਈ ਰੂਟ ਕੀਤੇ ਗਏ ਡਾਇਵਰਟ, ਪੜ੍ਹੋ ਪੂਰੀ ਖ਼ਬਰ

ਸੂਰਜਮੁਖੀ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਹਰਿਆਣਾ 'ਚ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਦਿੱਤਾ ਹੈ।

By  Aarti June 12th 2023 05:53 PM

Traffic diversion: ਸੂਰਜਮੁਖੀ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਹਰਿਆਣਾ 'ਚ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਦਿੱਤਾ ਹੈ। ਕਿਸਾਨ ਅੰਦੋਲਨ ਦੇ ਕਾਰਨ ਰਸਤੇ ਵੀ ਡਾਇਵਰਟ ਕਰ ਦਿੱਤਾ ਗਿਆ ਹੈ। 

ਦਿੱਲੀ-ਚੰਡੀਗੜ੍ਹ ਵਾਲੇ ਪਾਸੇ ਤੋਂ ਜਾਣ ਵਾਲੇ ਵਾਹਨਾਂ ਲਈ ਰੂਟ

ਦੱਸ ਦਈਏ ਕਿ ਦਿੱਲੀ ਤੋਂ ਚੰਡੀਗੜ੍ਹ-ਅੰਬਾਲਾ ਵੱਲ ਜਾਣ ਵਾਲੇ ਵਾਹਨਾਂ ਲਈ ਨੈਸ਼ਨਲ ਹਾਈਵੇਅ 152ਡੀ ਕੁਰੂਕਸ਼ੇਤਰ ਸੈਕਟਰ 2/3 ਕੱਟ ਤੋਂ ਬ੍ਰਹਮਸਰੋਵਰ, ਤੀਜੇ ਗੇਟ ਕੇਯੂਕੇ ਢਾਂਡ ਰੋਡ ਤੱਕ ਰਹੇਗਾ। ਯਮੁਨਾਨਗਰ ਵੱਲ ਜਾਣ ਵਾਲੇ ਵਾਹਨਾਂ ਲਈ ਉਮਰੀ ਚੌਕ ਪੁਲ ਦੇ ਹੇਠਾਂ ਤੋਂ ਵਾਇਆ ਉਮਰੀ, ਇੰਦਰੀ, ਲਾਡਵਾ-ਯਮੁਨਾਨਗਰ ਹੋਵੇਗਾ।

ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਵਾਹਨਾਂ ਦਾ ਰੂਟ ਬਦਲਿਆ ਗਿਆ

ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਕਰਨਾਲ-ਦਿੱਲੀ, ਯਮੁਨਾਨਗਰ ਜਾਣ ਵਾਲੇ ਵਾਹਨਾਂ ਲਈ ਅਮਨ ਹੋਟਲ ਪੁਲ ਤੋਂ ਜੀ.ਟੀ.ਰੋਡ ਪਾਰ ਕਰਨ ਦੀ ਥਾਂ ਪੁਲ ਦੇ ਹੇਠਾਂ ਤੋਂ ਸਾਹਾ ਕੱਟ ਵਾਇਆ ਦੌਸੜਕਾ, ਅਧੌਆ, ਬਾਬੈਨ ਵਾਇਆ ਲਾਡਵਾ, ਯਮੁਨਾਨਗਰ ਅਤੇ ਕਰਨਾਲ-ਦਿੱਲੀ ਜਾਣਾ ਹੋਵੇਗਾ। ਚੰਡੀਗੜ੍ਹ ਤੋਂ ਕੈਥਲ-ਹਿਸਾਰ-ਕੁਰੂਕਸ਼ੇਤਰ ਜਾਣ ਵਾਲੇ ਵਾਹਨਾਂ ਲਈ ਥੌਲ ਵਾਇਆ 152ਡੀ ਸਾਹਾ ਪੁਲ ਤੋਂ ਜਲੇਬੀ ਪੁਲ ਦੇ ਹੇਠਾਂ ਰਹੇਗੀ।

ਇਹ ਹੈ ਪੂਰਾ ਮਾਮਲਾ 

ਕਾਬਿਲੇਗੌਰ ਹੈ ਕਿ ਹਰਿਆਣਾ ਦੇ ਕੁਰੂਕਸ਼ੇਤਰ 'ਚ ਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਨਾਕਾਮ ਹੋਣ ਤੋਂ ਬਾਅਦ ਉਨ੍ਹਾਂ ਨੇ ਪਿਪਲੀ ਨੇੜੇ ਜੰਮੂ-ਦਿੱਲੀ ਨੈਸ਼ਨਲ ਹਾਈਵੇ - 44 'ਤੇ ਜਾਮ ਲਗਾ ਦਿੱਤਾ ਹੈ। ਕਿਸਾਨ ਧਰਨੇ 'ਤੇ ਬੈਠ ਗਏ ਨੇ ਅਤੇ ਉਨ੍ਹਾਂ ਪੁਲ ਤੇ ਸਰਵਿਸ ਰੋਡ ਨੂੰ ਵੀ ਬਲਾਕ ਕਰ ਦਿੱਤਾ ਹੈ। ਕਿਸਾਨਾਂ ਦੀ ਸੂਰਜਮੁਖੀ ਨੂੰ ਲੈ ਕੇ 'ਐਮਐਸਪੀ ਦਿਲਾਓ-ਕਿਸਾਨ ਬਚਾਓ ਰੈਲੀ' ਕੀਤੀ ਗਈ। ਹਰਿਆਣਾ ਤੋਂ ਇਲਾਵਾ ਰਾਜਸਥਾਨ, ਪੰਜਾਬ, ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਯੂਪੀ ਤੋਂ ਹਜ਼ਾਰਾਂ ਕਿਸਾਨ ਵੀ ਇੱਥੇ ਪੁੱਜੇ। ਕਿਸਾਨ ਸੂਰਜਮੁਖੀ 'ਤੇ MSP ਤੇ ਕਿਸਾਨ ਆਗੂ ਗੁਰਨਾਮ ਚਢੂਨੀ ਤੇ ਹੋਰ ਆਗੂ ਐਮ.ਐਸ.ਪੀ ਛੱਡਣ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ: CM Mann V/S Punjab Governor: ਮੁੜ ਵਧੀ ਰਾਜਪਾਲ ਤੇ CM ਮਾਨ ਵਿਚਾਲੇ ਤਕਰਾਰ; ਰਾਜਪਾਲ ਨੇ ਇਨ੍ਹਾਂ ਮੁੱਦਿਆਂ ‘ਤੇ ਰਾਸ਼ਟਰਪਤੀ ਜਾਂ SC ਜਾਣ ਦਾ ਦਿੱਤਾ ਸੰਕੇਤ

Related Post