Tragic Accident: ਨਾਰਨੌਲ 'ਚ ਸਕੂਲੀ ਬੱਸ ਹਾਦਸ ’ਚ 6 ਬੱਚਿਆ ਦੀ ਮੌਤ, 21 ਹੋਏ ਜ਼ਖਮੀ; ਡਰਾਈਵਰ ਤੇ ਪ੍ਰਿੰਸੀਪਲ ਹਿਰਾਸਤ ’ਚ-ਸੂਤਰ

ਹਾਦਸੇ ’ਚ ਜ਼ਖਮੀਆਂ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਨਿੱਜੀ ਹਸਪਤਾਲਾਂ 'ਚ ਲਿਜਾਇਆ ਗਿਆ ਅਤੇ ਪ੍ਰਸ਼ਾਸਨ ਵੱਲੋਂ ਐਂਬੂਲੈਂਸਾਂ ਰਾਹੀਂ ਭੇਜਿਆ ਗਿਆ।

By  Aarti April 11th 2024 11:42 AM -- Updated: April 11th 2024 03:58 PM

Kanina Subdivision Accident: ਕਨੀਨਾ ਸਬ-ਡਵੀਜ਼ਨ ਦੇ ਪਿੰਡ ਉਨਹਾਣੀ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਜੀ ਐਲ ਪਬਲਿਕ ਸਕੂਲ ਬੀ.ਐਸ. ਪਲਟ ਗਿਆ, ਜਿਸ ਵਿੱਚ 6 ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ 21 ਬੱਚੇ ਹਾਦਸੇ ’ਚ ਜ਼ਖਮੀ ਹੋ ਗਏ ਸਨ। 

ਹਾਦਸੇ ’ਚ ਜ਼ਖਮੀਆਂ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਨਿੱਜੀ ਹਸਪਤਾਲਾਂ 'ਚ ਲਿਜਾਇਆ ਗਿਆ ਅਤੇ ਪ੍ਰਸ਼ਾਸਨ ਵੱਲੋਂ ਐਂਬੂਲੈਂਸਾਂ ਰਾਹੀਂ ਭੇਜਿਆ ਗਿਆ। 

ਹਾਦਸੇ ’ਤੇ ਸਿੱਖਿਆ ਮੰਤਰੀ ਸੀਮਾ ਤ੍ਰਿਖਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਹਾਦਸੇ ’ਚ 6 ਬੱਚਿਆ ਦੀ ਮੌਤ ਹੋਈ ਹੈ ਜਦਕਿ 21 ਬੱਚੇ ਜ਼ਖਮੀ ਹੋ ਗਏ ਹਨ। 

ਇਸ ਸਬੰਧੀ ਡਿਪਟੀ ਕਮਿਸ਼ਨਰ ਮੋਨਿਕਾ ਗੁਪਤਾ ਦਾ ਬਿਆਨ ਸਾਹਮਣੇ ਆਇਆ ਹੈ ਕਿ ਕੁਝ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ। ਜਦਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਡਰਾਈਵਰ ਤੇ ਪ੍ਰਿੰਸੀਪਲ ਨੂੰ ਹਿਰਾਸਤ 'ਚ ਲੈ ਲਿਆ ਹੈ। 

ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੁਰੱਖਿਆ ਬਲਾਂ ਨਾਲ ਮੁੱਠਭੇੜ 'ਚ ਫਸਿਆ ਇੱਕ ਅੱਤਵਾਦੀ, ਤਲਾਸ਼ੀ ਮੁਹਿੰਮ ਜਾਰੀ

Related Post