Faridkot News : ਜੂਨ 1984 ਘੱਲੂਘਾਰੇ ਦੇ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀ, ਕਿਹਾ - 1984 ਦਾ ਦੁਖਾਂਤ ਨਾ ਭੁੱਲਣ ਯੋਗ

Faridkot News : ਅੱਜ ਪੂਰੇ ਵਿਸ਼ਵ ਵਿੱਚ ਜਿੱਥੇ ਵੀ ਪੰਜਾਬੀ ਵੱਸਦੇ ਨੇ ਉਹਨਾਂ ਵੱਲੋਂ 1984 ਦੇ ਵਿੱਚ ਸ੍ਰੀ ਦਰਬਾਰ ਸਾਹਿਬ 'ਤੇ ਜੋ ਅਟੈਕ ਹੋਇਆ ਹੋਇਆ ਸੀ ਉਸ ਨੂੰ ਯਾਦ ਕਰਦਿਆਂ ਘੱਲੂਘਾਰਾ ਦਿਵਸ ਮਨਾਇਆ ਗਿਆ। ਜਿਸ ਦੇ ਚਲਦਿਆਂ ਅੱਜ ਫਰੀਦਕੋਟ ਦੇ ਵਿੱਚ ਵੀ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਵੱਲੋਂ ਫਰੀਦਕੋਟ ਦੇ ਜੁਬਲੀ ਚੌਂਕ ਵਿੱਚ ਇੱਕ ਰੋਸ ਪ੍ਰਦਰਸ਼ਨ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ

By  Shanker Badra June 6th 2025 01:41 PM

Faridkot News : ਅੱਜ ਪੂਰੇ ਵਿਸ਼ਵ ਵਿੱਚ ਜਿੱਥੇ ਵੀ ਪੰਜਾਬੀ ਵੱਸਦੇ ਨੇ ਉਹਨਾਂ ਵੱਲੋਂ 1984 ਦੇ ਵਿੱਚ ਸ੍ਰੀ ਦਰਬਾਰ ਸਾਹਿਬ 'ਤੇ ਜੋ ਅਟੈਕ ਹੋਇਆ ਹੋਇਆ ਸੀ ਉਸ ਨੂੰ ਯਾਦ ਕਰਦਿਆਂ ਘੱਲੂਘਾਰਾ ਦਿਵਸ  ਮਨਾਇਆ ਗਿਆ। ਜਿਸ ਦੇ ਚਲਦਿਆਂ ਅੱਜ ਫਰੀਦਕੋਟ ਦੇ ਵਿੱਚ ਵੀ  ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਵੱਲੋਂ ਫਰੀਦਕੋਟ ਦੇ ਜੁਬਲੀ ਚੌਂਕ ਵਿੱਚ ਇੱਕ ਰੋਸ ਪ੍ਰਦਰਸ਼ਨ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ।

ਜਿਸ ਵਿੱਚ ਫਰੀਦਕੋਟ ਦੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਅਤੇ ਸਿੱਖ ਜਥੇਬੰਦੀਆਂ ਵੱਲੋਂ ਹਿੱਸਾ ਲਿਆ ਗਿਆ ਅਤੇ ਇਸ ਮੌਕੇ ਸਰਕਾਰਾਂ ਦੇ ਖਿਲਾਫ ਆਪਣੀ ਨਰਾਜ਼ਗੀ ਜਾਹਿਰ ਕੀਤੀ ਗਈ।  ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਵੱਖ -ਵੱਖ ਆਗੂਆਂ ਨੇ ਕਿਹਾ ਕਿ 1984 ਦੇ ਵਿੱਚ ਜੋ ਕਤਲੇਆਮ ਹੋਇਆ ,ਸੀ ਦਰਬਾਰ ਸਾਹਿਬ ;ਤੇ ਹਮਲਾ ਹੋਇਆ ਸੀ; ਉਹ ਕਦੇ ਨਾ ਭੁੱਲਣ ਯੋਗ ਹੈ। ਜਿਸਦੇ ਚਲਦਿਆਂ ਹਰ ਸਿੱਖ ਇਸ ਦਿਨ ਨੂੰ ਯਾਦ ਕਰਦਾ।

ਅੱਜ ਉਹਨਾਂ ਵੱਲੋਂ ਉਹਨਾਂ ਸਰਕਾਰਾਂ ਨੂੰ ਵੀ ਲਾਹਣਤਾਂ ਪਾਈਆਂ ਗਈਆਂ ਹਨ ,ਜਿਨਾਂ ਸਮੇਂ ਇਹ ਘਟਨਾਕ੍ਰਮ ਹੋਇਆ ਸੀ ਕਿਉਂਕਿ ਕਾਫੀ ਲੰਮਾ ਸਮਾਂ ਬੀਤ ਚੁੱਕਿਆ ਪਰ ਹਾਲੇ ਤੱਕ ਸਿੱਖ ਕੌਮ ਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ। ਉਹਨਾਂ ਕਿਹਾ ਕਿ ਸਰਕਾਰਾਂ ਸਿੱਖ ਕੌਮ ਨੂੰ ਦਬਾਉਣਾ ਚਾਹੁੰਦੀਆਂ ਨੇ ਪਰ ਅੱਜ ਹਰ ਇੱਕ ਵਰਗ ਇਕੱਠਾ ਹੈ ਅਤੇ ਆਪਣੇ ਹੱਕਾਂ ਦੀ ਗੱਲ ਕਰਦਾ। 

Related Post