Punjabi Youth Murder : ਕੈਨੇਡਾ ’ਚ ਦਿਨ ਦਿਹਾੜੇ ਪੰਜਾਬੀ ਵਿਅਕਤੀ ਦਾ ਕਤਲ; ਦਫਤਰ ਬਾਹਰ ਹੀ ਚਲਾਈਆਂ ਤਾਬੜਤੋੜ ਗੋਲੀਆਂ
ਮਿਲੀ ਜਾਣਕਾਰੀ ਮੁਤਾਬਿਕ ਦਿਨ ਦਿਹਾੜੇ ਪੰਜਾਬੀ ਵਿਅਕਤੀ ਦੇ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਹਰਜੀਤ ਸਿੰਘ ਵਜੋਂ ਹੋਈ ਹੈ ਜੋ ਕਿ ਉੱਤਰਾਖੰਡ ਦੇ ਬਾਜਪੁਰ ਨਾਲ ਸਬੰਧਿਤ ਹੈ।
Punjab Youth Murder : ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ ਵੱਲੋਂ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਨੌਜਵਾਨਾਂ ਲਈ ਕਈ ਸਖਤ ਕਾਨੂੰਨ ਬਣਾ ਰਿਹਾ ਹੈ ਇਸਦੇ ਬਾਵਜੂਦ ਵੀ ਨੌਜਵਾਨਾਂ ’ਚ ਵਿਦੇਸ਼ ਜਾਣ ਦਾ ਕ੍ਰੇਜ਼ ਰੁਕ ਨਹੀਂ ਰਿਹਾ ਹੈ। ਜਿਸ ਦੇ ਚੱਲਦੇ ਅਜੇ ਵੀ ਜਿਆਦਾਤਰ ਨੌਜਵਾਨ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ। ਤਾਂ ਜੋ ਉਹ ਆਪਣੇ ਘਰ ਦੀ ਸਥਿਤੀ ਨੂੰ ਸੁਧਾਰ ਸਕਣ। ਹੁਣ ਵਿਦੇਸ਼ਾਂ ’ਚ ਦੂਜੇ ਨੌਜਵਾਨਾਂ ਪ੍ਰਤੀ ਅਪਰਾਧ ਵੀ ਵਧ ਰਹੇ ਹਨ।
ਅਜਿਹਾ ਹੀ ਤਾਜਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਪੰਜਾਬੀ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਦਿਨ ਦਿਹਾੜੇ ਪੰਜਾਬੀ ਵਿਅਕਤੀ ਦੇ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਹਰਜੀਤ ਸਿੰਘ ਵਜੋਂ ਹੋਈ ਹੈ ਜੋ ਕਿ ਉੱਤਰਾਖੰਡ ਦੇ ਬਾਜਪੁਰ ਨਾਲ ਸਬੰਧਿਤ ਹੈ।
ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਮਿਸੀਸਾਗਾ ’ਚ ਹਰਜੀਤ ਸਿੰਘ ਟਰੱਕ ਕਾਰੋਬਾਰੀ ਸੀ। ਮਾਮਲੇ ਸਬੰਧੀ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਹਰਜੀਤ ਸਿੰਘ ਨੂੰ ਦਫਤਰ ਦੇ ਬਾਹਰ ਹੀ ਗੋਲੀਆਂ ਮਾਰੀਆਂ ਗਈਆਂ ਸੀ। ਜਿਸ ਨੂੰ ਹਸਪਤਾਲ ’ਚ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਗਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Canada new Income Tax Rate : ਨਵੀਂ ਸਰਕਾਰ ਬਣਦੇ ਹੀ ਇਸ ਦੇਸ਼ ਨੇ ਮੱਧ ਵਰਗ ਨੂੰ ਦਿੱਤੀ ਵੱਡੀ ਰਾਹਤ; ਆਮਦਨ ਟੈਕਸ ਦਰਾਂ ’ਚ ਛੋਟ ਦਾ ਐਲਾਨ