Sangrur News : ਧੂਰੀ ਚ ਸੰਗਰੂਰ -ਲੁਧਿਆਣਾ ਨੈਸ਼ਨਲ ਹਾਈਵੇ ਤੇ ਬਣੇ ਪੁਲ ਤੇ ਟਰੱਕ ਨੂੰ ਲੱਗੀ ਅਚਾਨਕ ਅੱਗ
Sangrur News : ਸੰਗਰੂਰ ਦੇ ਧੂਰੀ ਵਿੱਚ ਅੱਜ ਸਵੇਰੇ ਆਪਣੇ ਇੱਕ ਹਾਦਸੇ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ। ਲੁਧਿਆਣਾ ਤੋਂ ਸੰਗਰੂਰ ਵੱਲ ਆ ਰਿਹਾ ਇੱਕ ਟਰੱਕ ਸੰਗਰੂਰ–ਲੁਧਿਆਣਾ ਨੈਸ਼ਨਲ ਹਾਈਵੇ ‘ਤੇ ਬਣੇ ਪੁਲ ‘ਤੇ ਅਚਾਨਕ ਅੱਗ ਦੀ ਲਪੇਟ ਵਿੱਚ ਆ ਗਿਆ।ਚਸ਼ਮਦੀਦਾਂ ਮੁਤਾਬਕ ਟਰੱਕ ਦਾ ਇੱਕ ਲੋਹੇ ਦਾ ਪੁਰਜ਼ਾ ਟੁੱਟ ਗਿਆ ਸੀ, ਜੋ ਸੜਕ ਨਾਲ ਲਗਾਤਾਰ ਘਸਦਾ ਜਾ ਰਿਹਾ ਸੀ
Sangrur News : ਸੰਗਰੂਰ ਦੇ ਧੂਰੀ ਵਿੱਚ ਅੱਜ ਸਵੇਰੇ ਆਪਣੇ ਇੱਕ ਹਾਦਸੇ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ। ਲੁਧਿਆਣਾ ਤੋਂ ਸੰਗਰੂਰ ਵੱਲ ਆ ਰਿਹਾ ਇੱਕ ਟਰੱਕ ਸੰਗਰੂਰ–ਲੁਧਿਆਣਾ ਨੈਸ਼ਨਲ ਹਾਈਵੇ ‘ਤੇ ਬਣੇ ਪੁਲ ‘ਤੇ ਅਚਾਨਕ ਅੱਗ ਦੀ ਲਪੇਟ ਵਿੱਚ ਆ ਗਿਆ।ਚਸ਼ਮਦੀਦਾਂ ਮੁਤਾਬਕ ਟਰੱਕ ਦਾ ਇੱਕ ਲੋਹੇ ਦਾ ਪੁਰਜ਼ਾ ਟੁੱਟ ਗਿਆ ਸੀ, ਜੋ ਸੜਕ ਨਾਲ ਲਗਾਤਾਰ ਘਸਦਾ ਜਾ ਰਿਹਾ ਸੀ।
ਇਸ ਘਸਣ ਨਾਲ ਨਿਕਲੀਆਂ ਚੰਗਿਆੜੀਆਂ ਨੇ ਕੁਝ ਹੀ ਪਲਾਂ ਵਿੱਚ ਟਰੱਕ ਦੇ ਟਾਇਰਾਂ ਨੂੰ ਅੱਗ ਲਾ ਦਿੱਤੀ। ਅੱਗ ਨੇ ਵੇਖਦੇ ਹੀ ਵੇਖਦੇ ਪੂਰੇ ਟਰੱਕ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਹ ਹਾਦਸਾ ਸਵੇਰੇ ਲਗਭਗ 5 ਵਜੇ ਵਾਪਰਿਆ। ਜਦੋਂ ਅੱਗ ਦੀਆਂ ਲਪਟਾਂ ਤੇ ਧੂੰਆਂ ਅਸਮਾਨ ਤੱਕ ਪਹੁੰਚਿਆ ਤਾਂ ਆਸ-ਪਾਸ ਦੇ ਲੋਕ ਤੁਰੰਤ ਮੌਕੇ ‘ਤੇ ਇਕੱਠੇ ਹੋ ਗਏ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਤੇ ਬੜੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।
ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕਿਸੇ ਦੀ ਜਾਨ ਨਹੀਂ ਗਈ ਅਤੇ ਨਾਂ ਹੀ ਕੋਈ ਜ਼ਖਮੀ ਹੋਇਆ ਪਰ ਟਰੱਕ ਦੇ ਟਾਇਰਾਂ ਸਮੇਤ ਕਾਫੀ ਹਿੱਸਾ ਸੜ ਗਿਆ ਅਤੇ ਟਰੱਕ ਮਾਲਿਕ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਫਾਇਰ ਬ੍ਰਿਗੇਡ ਅਫ਼ਸਰ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਤਾਂ ਟੀਮ ਨੇ ਤੁਰੰਤ ਕਾਰਵਾਈ ਕੀਤੀ ਅਤੇ ਹਾਲਤ ‘ਤੇ ਕਾਬੂ ਪਾਇਆ ਗਿਆ। ਇਸ ਹਾਦਸੇ ਨੇ ਇੱਕ ਵਾਰ ਫਿਰ ਇਹ ਸਵਾਲ ਖੜ੍ਹਾ ਕੀਤਾ ਹੈ ਕਿ ਸੜਕਾਂ ‘ਤੇ ਚੱਲ ਰਹੇ ਭਾਰੀ ਵਾਹਨਾਂ ਦੀ ਟੈਕਨੀਕਲ ਜਾਂਚ ਕਿੰਨੀ ਜ਼ਰੂਰੀ ਹੈ। ਸਮੇਂ-ਸਮੇਂ ‘ਤੇ ਜਾਂਚ ਹੋਵੇ ਤਾਂ ਐਸੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ।