US Citizenship ਮਿਲਣਾ ਹੁਣ ਹੋਰ ਵੀ ਹੋਇਆ ਔਖਾ; ਪੂਰੇ ਚਰਿੱਤਰ ਦੀ ਕੀਤੀ ਜਾਵੇਗੀ ਜਾਂਚ, ਜਾਣੋ ਨੋਟੀਫਿਕੇਸ਼ਨ ਬਾਰੇ
ਅਮਰੀਕੀ ਪ੍ਰਸ਼ਾਸਨ ਨੇ ਹੁਣ ਨਾਗਰਿਕਤਾ ਲਈ ਨਿਯਮ ਹੋਰ ਵੀ ਸਖ਼ਤ ਕਰ ਦਿੱਤੇ ਹਨ। ਨਾਗਰਿਕਤਾ ਲਈ ਅਰਜ਼ੀ ਦੇਣ ਵਾਲੇ ਵਿਅਕਤੀ ਦੇ ਪੂਰੇ ਚਰਿੱਤਰ ਦੀ ਜਾਂਚ ਕੀਤੀ ਜਾਵੇਗੀ। ਜੇਕਰ ਉਹ ਇਸ ਵਿੱਚ ਅਸਫਲ ਰਹਿੰਦਾ ਹੈ, ਤਾਂ ਉਸਦੀ ਅਰਜ਼ੀ ਰੱਦ ਕਰ ਦਿੱਤੀ ਜਾਵੇਗੀ।
America Citizenship Strict Rule : ਡੋਨਾਲਡ ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ, ਇਮੀਗ੍ਰੇਸ਼ਨ ਨਿਯਮ ਹੋਰ ਸਖ਼ਤ ਹੁੰਦੇ ਜਾ ਰਹੇ ਹਨ। ਹੁਣ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨਾ ਆਸਾਨ ਨਹੀਂ ਹੈ। ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਐਲਾਨ ਕੀਤਾ ਹੈ ਕਿ ਹੁਣ ਨਾਗਰਿਕਤਾ ਲਈ ਅਰਜ਼ੀ ਦੇਣ ਵਾਲੇ ਲੋਕਾਂ ਦੇ ਨੈਤਿਕ ਚਰਿੱਤਰ ਦਾ ਵੀ ਪੂਰੀ ਤਰ੍ਹਾਂ ਮੁਲਾਂਕਣ ਕੀਤਾ ਜਾਵੇਗਾ। ਜੇਕਰ ਕੋਈ ਵਿਅਕਤੀ ਚਰਿੱਤਰ ਪ੍ਰੀਖਿਆ ਪਾਸ ਨਹੀਂ ਕਰਦਾ ਹੈ, ਤਾਂ ਹੋਰ ਯੋਗਤਾਵਾਂ ਹੋਣ ਦੇ ਬਾਵਜੂਦ, ਉਸਨੂੰ ਨਾਗਰਿਕਤਾ ਨਹੀਂ ਮਿਲੇਗੀ।
ਜਿਵੇਂ ਕਿ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ, ਨੈਚੁਰਲਾਈਜ਼ੇਸ਼ਨ ਲਈ ਚੰਗਾ ਚਰਿੱਤਰ ਹੋਣਾ ਵੀ ਬਹੁਤ ਜ਼ਰੂਰੀ ਹੈ। ਜੇਕਰ ਕੋਈ ਅਮਰੀਕੀ ਨਾਗਰਿਕਤਾ ਚਾਹੁੰਦਾ ਹੈ, ਤਾਂ ਉਸਦੇ ਨੈਤਿਕ ਚਰਿੱਤਰ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ।
ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਨਾਗਰਿਕਤਾ ਲਈ ਅਰਜ਼ੀ ਦਿੰਦਾ ਹੈ, ਤਾਂ ਉਸਦੇ ਚੰਗੇ ਨੈਤਿਕ ਚਰਿੱਤਰ (GMC) ਦੀ ਜਾਂਚ ਪੂਰੀ ਤਰ੍ਹਾਂ ਕੀਤੀ ਜਾਵੇਗੀ। ਉਸਦੇ ਪੰਜ ਸਾਲਾਂ ਤੱਕ ਦੇ ਪੂਰੇ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ। ਨੈਚੁਰਲਾਈਜ਼ੇਸ਼ਨ ਤਾਂ ਹੀ ਸੰਭਵ ਹੋਵੇਗੀ ਜੇਕਰ ਉਹ ਇਸ ਮਾਪਦੰਡ ਨੂੰ ਪੂਰਾ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਨੈਚੁਰਲਾਈਜ਼ੇਸ਼ਨ ਦਾ ਅਰਥ ਹੈ ਕਿਸੇ ਹੋਰ ਦੇਸ਼ ਵਿੱਚ ਜਨਮ ਲੈਣ ਤੋਂ ਬਾਅਦ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਨਾ।
ਕਾਬਿਲੇਗੌਰ ਹੈ ਕਿ ਪਹਿਲਾਂ, ਚੰਗੇ ਨੈਤਿਕ ਚਰਿੱਤਰ ਦੀ ਜਾਂਚ ਸਿਰਫ਼ ਉਨ੍ਹਾਂ ਲੋਕਾਂ ਦੇ ਕੀਤੀ ਜਾਂਦੀ ਸੀ ਜਿਨ੍ਹਾਂ ਦੇ ਰਿਕਾਰਡ ਅਮਰੀਕਾ ਵਿੱਚ ਮੌਜੂਦ ਨਹੀਂ ਸਨ। ਕਤਲ, ਗੁੰਡਾਗਰਦੀ, ਨਸ਼ਾਖੋਰੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਅਪਰਾਧਾਂ ਨੂੰ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ, ਹੁਣ ਇਸ ਮਾਪਦੰਡ ਨੂੰ ਹੋਰ ਵਧਾਇਆ ਗਿਆ ਹੈ।
ਹੁਣ ਏਜੰਸੀ ਨੇ ਕਿਹਾ ਕਿ ਇਹ ਸਤਹੀ ਤਰੀਕੇ ਨਾਲ ਨਹੀਂ ਕੀਤਾ ਜਾ ਸਕਦਾ। ਇਸਦੇ ਲਈ, ਵਿਅਕਤੀ ਦੇ ਵਿਵਹਾਰ ਬਾਰੇ ਪੂਰੀ ਜਾਂਚ ਅਤੇ ਪੂਰੀ ਜਾਣਕਾਰੀ ਇਕੱਠੀ ਕਰਨ ਦੀ ਲੋੜ ਹੈ। ਹੁਣ ਬਿਨੈਕਾਰ ਦਾ ਸਮਾਜ ਵਿੱਚ ਯੋਗਦਾਨ, ਆਮ ਲੋਕਾਂ ਨਾਲ ਵਿਵਹਾਰ, ਪਰਿਵਾਰਕ ਜ਼ਿੰਮੇਵਾਰੀਆਂ ਅਤੇ ਪਰਿਵਾਰਕ ਸਬੰਧਾਂ ਦੀ ਵੀ ਸਮੀਖਿਆ ਕੀਤੀ ਜਾਵੇਗੀ।
ਰਿਪੋਰਟ ਦੇ ਅਨੁਸਾਰ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਇਹ ਵੀ ਪਤਾ ਲਗਾਏਗਾ ਕਿ ਵਿਅਕਤੀ ਸਮਾਜ ਵਿੱਚ ਕਿਵੇਂ ਰਹਿੰਦਾ ਹੈ, ਪਰਿਵਾਰਕ ਮੈਂਬਰਾਂ ਨਾਲ ਉਸਦੇ ਸਬੰਧ ਕਿਵੇਂ ਹਨ ਅਤੇ ਉਸਦੀਆਂ ਵਿਦਿਅਕ ਪ੍ਰਾਪਤੀਆਂ ਕੀ ਹਨ। ਇਸ ਤੋਂ ਇਲਾਵਾ, ਅਮਰੀਕਾ ਵਿੱਚ ਰਹਿੰਦੇ ਹੋਏ ਉਹ ਕਿਸ ਤਰ੍ਹਾਂ ਦੀ ਨੌਕਰੀ ਕਰ ਰਿਹਾ ਸੀ। ਉਸਦੀ ਨੌਕਰੀ ਦੀ ਗਰੰਟੀ ਕੀ ਹੈ ਅਤੇ ਕੀ ਉਹ ਸਮੇਂ ਸਿਰ ਟੈਕਸ ਅਦਾ ਕਰ ਰਿਹਾ ਹੈ ਜਾਂ ਨਹੀਂ। ਜੇਕਰ ਕੋਈ ਵਿਅਕਤੀ ਟੈਕਸ ਅਦਾ ਕਰਨ ਵਿੱਚ ਲਾਪਰਵਾਹੀ ਕਰਦਾ ਹੈ ਤਾਂ ਉਸਦੀ ਨਾਗਰਿਕਤਾ ਮੁਅੱਤਲ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : Himachal ਦੇ ਚੰਬਾ ਨੇੜੇ ਜ਼ਮੀਨ ਖਿਸਕਣ ਦੌਰਾਨ 2 ਪੰਜਾਬੀ ਨੌਜਵਾਨਾਂ ਦੀ ਮੌਤ , ਮੁਕੇਰੀਆਂ ਅਤੇ ਦੀਨਾਨਗਰ ਦੇ ਰਹਿਣ ਵਾਲੇ ਸਨ ਦੋਵੇਂ ਮ੍ਰਿਤਕ