US Committed to Buying And Owning Gaza : ਟਰੰਪਦਾ ਗਾਜ਼ਾ ਖਰੀਦਣ ਦਾ ਵੱਡਾ ਪਲਾਨ; ਫਲਸਤੀਨੀਆਂ ਲਈ ਅਮਰੀਕਾ ’ਚ ਐਂਟਰੀ, ਅਰਬ ਦੇਸ਼ਾਂ ਨੂੰ ਵੀ ਮਿਲੇਗਾ ਮੌਕਾ !
ਟਰੰਪ ਨੇ ਕਿਹਾ ਕਿ ਮੈਂ ਗਾਜ਼ਾ ਨੂੰ ਖਰੀਦਣਾ ਚਾਹੁੰਦਾ ਹਾਂ। ਜਿੱਥੋਂ ਤੱਕ ਗਾਜ਼ਾ ਦੇ ਪੁਨਰ ਨਿਰਮਾਣ ਦਾ ਸਵਾਲ ਹੈ, ਅਸੀਂ ਇਸ ਦੀ ਜ਼ਿੰਮੇਵਾਰੀ ਮੱਧ ਪੂਰਬ ਦੇ ਕੁਝ ਦੇਸ਼ਾਂ ਨੂੰ ਸੌਂਪ ਸਕਦੇ ਹਾਂ।
US Committed to Buying And Owning Gaza : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਾਜ਼ਾ ਯੋਜਨਾ ਨੂੰ ਲੈ ਕੇ ਇਕ ਵਾਰ ਫਿਰ ਬਿਆਨ ਦਿੱਤਾ ਹੈ। ਇਸ ਵਾਰ ਉਸ ਨੇ ਗਾਜ਼ਾ ਖਰੀਦਣ ਦੀ ਗੱਲ ਕੀਤੀ ਹੈ। ਟਰੰਪ ਨੇ ਇਸ ਸਬੰਧੀ ਪੂਰਾ ਬਲੂਪ੍ਰਿੰਟ ਤਿਆਰ ਕਰ ਲਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਗਾਜ਼ਾ ਨੂੰ ਖਰੀਦਣਾ ਚਾਹੁੰਦੇ ਹਨ ਅਤੇ ਇਸ ਦੀ ਮਲਕੀਅਤ ਲੈਣਾ ਚਾਹੁੰਦੇ ਹਨ। ਪਰ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗਾਜ਼ਾ ਦੇ ਕੁਝ ਹਿੱਸਿਆਂ 'ਤੇ ਪੁਨਰ ਨਿਰਮਾਣ 'ਚ ਮੱਧ ਪੂਰਬ ਦੇ ਕੁਝ ਦੇਸ਼ਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।
ਟਰੰਪ ਨੇ ਕਿਹਾ ਕਿ ਮੈਂ ਗਾਜ਼ਾ ਨੂੰ ਖਰੀਦਣਾ ਚਾਹੁੰਦਾ ਹਾਂ। ਜਿੱਥੋਂ ਤੱਕ ਗਾਜ਼ਾ ਦੇ ਪੁਨਰ ਨਿਰਮਾਣ ਦਾ ਸਵਾਲ ਹੈ, ਅਸੀਂ ਇਸ ਦੀ ਜ਼ਿੰਮੇਵਾਰੀ ਮੱਧ ਪੂਰਬ ਦੇ ਕੁਝ ਦੇਸ਼ਾਂ ਨੂੰ ਸੌਂਪ ਸਕਦੇ ਹਾਂ। ਪਰ ਅਸੀਂ ਗਾਜ਼ਾ ਦੀ ਪੂਰੀ ਮਾਲਕੀ ਲਈ ਵਚਨਬੱਧ ਹਾਂ ਅਤੇ ਇਹ ਯਕੀਨੀ ਬਣਾਵਾਂਗੇ ਕਿ ਹਮਾਸ ਇੱਥੇ ਦੁਬਾਰਾ ਪੈਰ ਨਾ ਰੱਖੇ।
ਨੈਸ਼ਨਲ ਫੁੱਟਬਾਲ ਲੀਗ ਸੁਪਰ ਬਾਊਲ ਚੈਂਪੀਅਨਸ਼ਿਪ 'ਚ ਸ਼ਿਰਕਤ ਕਰਨ ਲਈ ਨਿਊ ਓਰਲੀਨਜ਼ ਜਾਂਦੇ ਹੋਏ ਟਰੰਪ ਨੇ ਕਿਹਾ ਕਿ ਗਾਜ਼ਾ ਯੋਜਨਾ ਤੋਂ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਥਾਂ ਹੁਣ ਖੰਡਰ ਬਣ ਚੁੱਕੀ ਹੈ। ਸਾਰੀ ਜਗ੍ਹਾ ਨੂੰ ਢਾਹ ਕੇ ਦੁਬਾਰਾ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ : Manipur Chief Minister Resign : ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੂੰ ਅਸਤੀਫ਼ਾ ਕਿਉਂ ਦੇਣਾ ਪਿਆ ? ਜਾਣੋ ਕਾਰਨ