ਰਾਜਪੁਰਾ ਚ ਨਿਰਵਾਣਾ ਨਹਿਰ ਚ ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ਚ ਰੁੜ੍ਹੇ ਦੋ ਬੱਚੇ

ਗੋਤਾਖੋਰਾਂ ਦੇ ਦੱਸਣ ਅਨੁਸਾਰ ਜਦੋਂ ਬੱਚੇ ਨਹਾਉਣ ਗਏ ਤਾਂ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਸਨ, ਜਿਸ ਕਾਰਨ ਉਹ ਪਾਣੀ ਦੇ ਵਹਾਅ ਦੀ ਮਾਰ ਝੱਲ ਨਹੀਂ ਸਕੇ ਅਤੇ ਵਹਿ ਗਏ। ਉਨ੍ਹਾਂ ਕਿਹਾ ਕਿ ਮੌਕੇ 'ਤੇ ਬੱਚਿਆਂ ਨੂੰ ਬਚਾਉਣ ਨੂੰ ਲੱਭਣ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੇ ਅਤੇ ਅੱਗੇ ਰੁੜ ਗਏ ਹਨ।

By  KRISHAN KUMAR SHARMA May 24th 2024 09:15 AM

Rajpura News: ਰਾਜਪੁਰਾ ਤੋਂ ਦੁਖਦਾਈ ਖਬਰ ਹੈ। ਇਥੇ ਪਿੰਡ ਖੇੜੀ ਗੰਡਿਆ ਨਰਵਾਣਾ ਬਰਾਂਚ ਨਹਿਰ ਵਿੱਚ ਨਹਾਉਣ ਸਮੇਂ ਦੋ ਬੱਚਿਆਂ ਦੇ ਤੇਜ਼ ਵਹਾਅ ਵਿੱਚ ਵਹਿ ਜਾਣ ਦੀ ਖ਼ਬਰ ਹੈ। ਮੌਕੇ 'ਤੇ ਮੌਜੂਦ ਗੋਤਾਖੋਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਬੱਚਿਆਂ ਨੂੰ ਇਥੇ ਨਹਾਉਣ ਤੋਂ ਰੋਕਿਆ ਵੀ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸ਼ਰਾਬ ਦੇ ਨਸ਼ੇ ਵਿੱਚ ਇੱਕ ਨੌਜਵਾਨ ਨੇ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ, ਜਿਸ ਨੂੰ ਉਨ੍ਹਾਂ ਨੇ ਮੌਕੇ 'ਤੇ ਬਚਾਅ ਲਿਆ ਸੀ।

ਗੋਤਾਖੋਰਾਂ ਦੇ ਦੱਸਣ ਅਨੁਸਾਰ ਜਦੋਂ ਬੱਚੇ ਨਹਾਉਣ ਗਏ ਤਾਂ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਸਨ, ਜਿਸ ਕਾਰਨ ਉਹ ਪਾਣੀ ਦੇ ਵਹਾਅ ਦੀ ਮਾਰ ਝੱਲ ਨਹੀਂ ਸਕੇ ਅਤੇ ਵਹਿ ਗਏ। ਉਨ੍ਹਾਂ ਕਿਹਾ ਕਿ ਮੌਕੇ 'ਤੇ ਬੱਚਿਆਂ ਨੂੰ ਬਚਾਉਣ ਨੂੰ ਲੱਭਣ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੇ ਅਤੇ ਅੱਗੇ ਰੁੜ ਗਏ ਹਨ।

ਦੱਸ ਦਈਏ ਕਿ ਬੀਤੇ ਦਿਨ ਵੀ ਨੰਗਲ ਤੋਂ ਅਜਿਹੀ ਹੀ ਦੁੱਖਭਰੀ ਖ਼ਬਰ ਆਈ ਸੀ, ਜਿਸ ਵਿੱਚ ਦੋ ਬੱਚਿਆਂ ਦੀ ਨਹਿਰ ਵਿੱਚ ਡੁੱਬ ਜਾਣ ਕਾਰਨ ਮੌਤ ਹੋ ਗਈ ਸੀ।

Related Post